3.4 C
United Kingdom
Sunday, March 8, 2026

More

    ਕਿਸਾਨਾਂ ਦੇ ਹੱਕ ‘ਚ ਉੱਤਰੇ ਕੰਬਾਈਨ ਨਿਰਮਾਤਾ, ਭਾਰਤ ਬੰਦ ਨੂੰ ਮੁਕੰਮਲ ਤੌਰ ‘ਤੇ ਦਿੱਤਾ ਸਮਰਥਨ

    ਆਲ ਇੰਡੀਆ ਕੰਬਾਈਨ ਮਨੂੰਫੈਕਚਰਿੰਗ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਪ੍ਰਧਾਨ ਸ. ਸੰਤੋਖ ਸਿੰਘ ਹੀਰਾ ਕੰਬਾਈਨ ਨਾਭਾ, ਗਿਆਨੀ ਅਮਰ ਸਿੰਘ ਜਨਰਲ ਸਕੱਤਰ ਦਸਮੇਸ਼ ਕੰਬਾਈਨ ਮਾਲੇਰਕੋਟਲਾ ਅਤੇ ਹੋਰ। (ਤਸਵੀਰ-ਥਿੰਦ)

    ਮਲੇਰਕੋਟਲਾ, 7 ਦਸੰਬਰ (ਥਿੰਦ)-ਆਲ ਇੰਡੀਆ ਕੰਬਾਈਨ ਮਨੂੰਫੈਕਚਰਿੰਗ ਐਸੋਸੀਏਸ਼ਨ ਦੀ ਇਕ ਮੀਟਿੰਗ  ਹੋਈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਗਿਆਨੀ ਅਮਰ ਜਨਰਲ ਸਕੱਤਰ ਨੇ ਦੱਸਿਆ ਕਿ ਸ. ਸੰਤੋਖ ਸਿੰਘ ਦੀ ਪਰਧਾਨਗੀ ਹੇਠ ਹੋਈ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਜਿੱਥੇ ਕਿਸਾਨਾਂ ਵਲੋਂ ਦਿੱਲੀ ਦੇ ਬਾਰਡਰਾਂ ਸਮੇਤ ਦੇਸ਼ ਭਰ ਵਿਚ ਲਗਾਤਾਰ ਸੰਘਰਸ਼ ਵਿੱਢਿਆ ਹੋਇਆ।ਉੱਥੇ ਹੀ ਉਹਨਾਂ ਕਿਹਾ ਕਿ ਕੰਬਾਈਨ ਨਿਰਮਾਤਾਵਾਂ ਵਲੋਂ ਵੀ ਕਿਸਾਨਾਂ ਦੇ ਹੱਕ ਵਿਚ ਨਿੱਤਰਨ ਦਾ ਐਲਾਨ ਕੀਤਾ ਗਿਆ ਹੈ।ਜਥੇਬੰਦੀ ਦੇ ਪ੍ਰਧਾਨ ਨੇ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਵਿਚ ਨਿੱਤਰਦਿਆਂ ਅੱਜ ਦੇ ਮੁਕੰਮਲ ਤੌਰ ਤੇ ਭਾਰਤ ਬੰਦ ਦੇ ਸੱਦੇ ਦਾ ਆਪਣੇ ਕਾਰੋਬਾਰ ਬੰਦ ਕਰਕੇ ਪੂਰਨ ਤੌਰ ਤੇ ਸਮਰਥਨ ਕਰਦੇ ਹਨ।ਉਹਨਾਂ ਕਿਹਾ ਕਿ ਕੰਬਾਈਨ ਨਿਰਮਾਤਾਵਾਂ ਦਾ ਕਿਸਾਨਾਂ ਨਾਲ ਨਹੁੰ ਮਾਸ ਦਾ ਰਿਸ਼ਤਾ ਹੈ।ਉਹਨਾਂ ਕਿਹਾ ਕਿ ਕੇਂਦਰ ਵਲੋਂ ਅਜਿਹੇ ਕਿਸਾਨ ਵਿਰੋਧੀ ਕਾਨੂੰਨਾਂ ਨਾਲ ਸਾਫ਼ ਹੋ ਗਿਆ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਦੁੱਖ-ਦਰਦ ਨੂੰ ਸਮਝਣ ਵਿਚ ਅਸਫ਼ਲ ਸਿੱਧ ਹੋਈ ਹੈ ਅਤੇ ਹੁਣ ਉਹਨਾਂ ਨੂੰ ਕਿਸਾਨਾਂ ਦਾ ਵਿਰੋਧ ਵੀ ਨਜ਼ਰ ਨਹੀਂ ਆ ਰਿਹਾ।ਉਹਨਾਂ ਕਿਹਾ ਕਿ ਇਕ ਵੇਲਾ ਸੀ ਜਦੋਂ ਦੇਸ਼ ਦੀ ਭੁੱਖਮਰੀ ਅਤੇ ਅੰਨ੍ਹ ਦੀ ਘਾਟ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਨੂੰ ਕੁੱਝ ਅਜਿਹੇ ਸਮਝੋਤੇ ਕਰਕੇ ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ਤੋਂ ਅੰਨ੍ਹ ਖਰੀਦਣ ਲਈ ਮਜ਼ਬੂਰ ਹੋਣਾ ਪਿਆ ਸੀ। ਹਰੀ ਕ੍ਰਾਂਤੀ ਆਉਣ ਮਗਰੋਂ ਇਕੱਲੇ ਪੰਜਾਬ ਨੇ ਅੰਨ੍ਹ ਭੰਡਾਰਨ ਵਿਚ 70 ਫ਼ੀਸਦੀ ਤੱਕ ਯੋਗਦਾਨ ਪਾਇਆ ਅਤੇ ਹੁਣ ਫਿਰ ਅਜਿਹੇ ਕਿਸਾਨ ਵਿਰੋਧੀ ਫੈਸਲੇ ਨਾਲ ਦੇਸ਼ ਪੁਰਾਣੇ ਹਾਲਾਤਾਂ ਨੂੰ ਸੱਦਾ ਦੇ ਬੈਠਾ ਹੈ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਨੋਟਬੰਦੀ ਅਤੇ ਜੀ.ਐਸ.ਟੀ ਵਰਗੇ ਬਿਨਾਂ ਸੋਚੇ ਸਮਝੇ ਕੀਤੇ ਫ਼ੈਸਲਿਆਂ ਨਾਲ ਪਹਿਲਾਂ ਹੀ ਦੇਸ਼ ਬੇਰੁਜ਼ਗਾਰੀ ਅਤੇ ਵਿੱਤੀ ਸੰਕਟ ਦੀਆਂ ਟੀਸੀਆਂ ਤੇ ਪਹੁੰਚ ਚੁੱਕਿਆ ਹੈ ਅਤੇ ਹੁਣ ਕਿਸਾਨ ਵਿਰੋਧੀ ਫੈਸਲੇ ਨਾਲ ਕਿਸਾਨਾਂ ਦੇ ਨਾਲ-ਨਾਲ ਹਰ ਵਰਗ ਨੂੰ ਖਤਰੇ ਵਿਚ ਪਾ ਦਿੱਤਾ ਗਿਆ ਹੈ। ਇਸ ਮੌਕੇ ਮੀਤ ਪ੍ਰਧਾਨ ਸ. ਨਛੱਤਰ ਸਿੰਘ ਸਟੈਂਡਰਡ ਕੰਬਾਈਨ ਹੰਡਿਆਇਆ, ਕੈਸ਼ੀਅਰ ਸ. ਸੁਖਵਿੰਦਰ ਸਿੰਘ ਵਿਸ਼ਾਲ ਕੰਬਾਈਨ ਸਮਾਣਾ, ਐਗ਼ਜੈਕਟਿਵ ਮੈਂਬਰ ਸ. ਹਰਮੀਤ ਸਿੰਘ ਕਰਤਾਰ ਕੰਬਾਈਨ ਭਾਦਸੋਂ ਅਤੇ ਸਮੂਹ ਮੈਂਬਰ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!