23.7 C
United Kingdom
Sunday, June 21, 2026

More

    ਵ੍ਹਾਈਟ ਹਾਊਸ ਦੀ ਕਮਿਊਨੀਕੇਸ਼ਨ ਡਾਇਰੈਕਟਰ ਐਲਿਸ਼ਾ ਫਰਾਹ ਨੇ ਦਿੱਤਾ ਅਸਤੀਫਾ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 4 ਦਸੰਬਰ 2020

    ਵ੍ਹਾਈਟ ਹਾਊਸ ਦੀ ਕਮਿਊਨੀਕੇਸ਼ਨ ਡਾਇਰੈਕਟਰ ਐਲਿਸ਼ਾ ਫਰਾਹ ਟਰੰਪ ਪ੍ਰਸ਼ਾਸਨ ਦੇ ਨਾਲ ਆਪਣੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਤੋਂ ਬਾਅਦ ਆਪਣਾ ਅਹੁਦਾ ਛੱਡ ਰਹੀ ਹੈ।ਇਸ ਗੱਲ ਦੀ ਪੁਸ਼ਟੀ ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਦੁਆਰਾ ਕੀਤੀ ਗਈ ਹੈ।ਫਰਾਹ ਦੁਆਰਾ ਜਾਰੀ ਕੀਤੇ ਇੱਕ ਬਿਆਨ ਅਨੁਸਾਰ ਉਹ ਨਵੇਂ ਮੌਕਿਆਂ ਦੀ ਪੈਰਵੀ ਕਰਨ ਲਈ ਆਪਣਾ ਅਹੁਦਾ ਛੱਡ ਰਹੀ ਹੈ ਅਤੇ ਦੇਸ਼ ਦੇ ਪ੍ਰਸ਼ਾਸਨ ਵਿੱਚ ਸੇਵਾ ਕਰਨੀ ਉਸ ਲਈ ਇੱਕ ਵੱਡਾ ਸਨਮਾਨ ਹੈ।
    31 ਸਾਲਾਂ ਫਰਾਹ ਇਸ ਸਾਲ ਦੇ ਸ਼ੁਰੂ ਵਿਚ ਵ੍ਹਾਈਟ ਹਾਊਸ ਦੀ ਟੀਮ ਵਿਚ ਸ਼ਾਮਲ ਹੋਈ ਸੀ।ਇਸ ਤੋਂ ਪਹਿਲਾਂ ਫਰਾਹ ਨੇ ਪੈਂਟਾਗਨ ਅਤੇ ਉਪ-ਰਾਸ਼ਟਰਪਤੀ ਮਾਈਕ ਪੈਂਸ ਦੀ ਪ੍ਰੈਸ ਸਕੱਤਰ ਵਜੋਂ ਕੰਮ ਕੀਤਾ ਸੀ। ਇਸ ਦੇ ਇਲਾਵਾ ਟਰੰਪ ਪ੍ਰਸ਼ਾਸਨ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਫਰਾਹ, ਰਾਸ਼ਟਰਪਤੀ ਦੇ ਚੀਫ਼ ਆਫ਼ ਸਟਾਫ ਮਾਰਕ ਮੀਡੋਜ਼ ਦੀ ਸਪੋਕਸ ਪਰਸਨ ਸੀ। ਜਿਕਰਯੋਗ ਹੈ ਕਿ ਫਰਾਹ ਨੇ ਰਾਸ਼ਟਰਪਤੀ ਟਰੰਪ ਦੇ ਚੋਣ ਧੋਖਾਧੜੀ ਦੇ ਝੂਠੇ ਦਾਅਵਿਆਂ ਨੂੰ ਜਨਤਕ ਤੌਰ ‘ਤੇ ਸਮਰਥਨ ਕਰਨ ਤੋਂ ਨਾਂਹ ਕਰ ਦਿੱਤੀ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!