3.5 C
United Kingdom
Sunday, March 8, 2026

More

    ਮੇਰੀ ਪ੍ਰਾਪਤੀ

    ਦੁੱਖਭੰਜਨ ਰੰਧਾਵਾ
    0351920036369

    ਮੇਰੀ ਪ੍ਰਾਪਤੀ,
    ਤੇਰਾ ਹੋਣਾ,
    ਮੇਰੇ ਵਜੂਦ ਅੰਦਰ,
    ਮੇਰਾ ਮੁੱਲ,
    ਸੌ ਗੁਣਾ ਕਰ ਦੇਂਦੈ |
    ਮਿੱਟੀ ਦੇ ਬੁੱਤ ਵਿੱਚ,
    ਆਸ ਦਾ ਲੋਹਾ,
    ਭਰ ਦੇਂਦੈ |
    ਇੱਕ ਆਸ,
    ਇੱਕ ਮੁਹੱਬਤ,
    ਇੱਕ ਕੋਸਿ਼ਸ਼,
    ਇੱਕ ਲਗਨ,
    ਇੱਕ ਸੀਨੇ ਚ,
    ਬਲਦੀ ਅਗਨ,
    ਨੂੰ ਇਕੱਠਿਆਂ ਕਰਾਂ,
    ਤੇ ਇੱਕ ਤੂੰ ਬਣਨੀ ਏਂ |
    ਮੇਰੀ ਪ੍ਰਾਪਤੀ |
    ਜਦੋਂ ਕੋਰੇ ਕਾਗਜ਼,
    ਤੇ ਲਿਖੇ ਹੋਏ,
    ਅਨਮੋਲ ਹਰਫ,
    ਤੇਰੀਆਂ ਵਾਰਾਂ,
    ਗਾਉਂਦੇ ਨੇਂ ਨਾ,
    ਤੇ ਮੈਂ ਉਦੋਂ ਆਪਣੇ-ਆਪ,
    ਨੂੰ ਸੁਰ-ਮਈ ਲਿਬਾਜ਼,
    ਵਿੱਚ ਮਹਿਸੂਸ ਕਰਦਾਂ |
    ਤੇ ਮੇਰਾ ਧੁਰ-ਅੰਦਰ,
    ਤੈਨੂੰ ਸੁਰਾਂ ਦੇ ਵਿੱਚ,
    ਗਾਉਣ ਲੱਗ ਪੈਂਦਾ ਏ |
    ਤੇ ਉਦੋਂ ਹੁੰਦੀ ਏ ਮੈਨੂੰ,
    ਮੇਰੀ ਪ੍ਰਾਪਤੀ |
    ਸੌ ਸਵਾਲਾਂ ਦਾ,
    ਜਵਾਬ ਲੱਭਣ ਤੁਰਾਂ,
    ਤੇ ਤੂੰ ਨਜ਼ਰੀਂ,
    ਪੈ ਜਾਨੀ ਏਂ |
    ਸੌ ਮਸਲਿਆਂ ਦਾ,
    ਇੱਕ ਹੱਲ ਲੱਭਣ,
    ਤੁਰਾਂ ਤੇ ਤੂੰ ਨਜ਼ਰੀਂ,
    ਪੈ ਜਾਨੀ ਏਂ |
    ਮੇਰੀ ਪ੍ਰਾਪਤੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!