12.5 C
United Kingdom
Saturday, September 5, 2026

More

    ਸਾਵਨ ਕਿਰਪਾਲ ਰੁਹਾਨੀ ਮਿਸ਼ਨ ਬਠਿੰਡਾ ਦੇ ਪ੍ਰਬੰਧਕ ਸਨਮਾਨਿਤ

    ਅਸ਼ੋਕ ਵਰਮਾ
    ਬਠਿੰਡਾ,19 ਨਵੰਬਰ2020: ਕਰੋਨਾ ਸੰਕਟ ਦੌਰਾਨ ਕੀਤੀਆਂ ਸਮਾਜ ਭਲਾਈ ਸੇਵਾਵਾਂ ਬਦਲੇ  ਸਾਵਨ ਕਿਰਪਾਲ ਰੁਹਾਨੀ ਮਿਸ਼ਨ ਬਠਿੰਡਾ ਦੀ ਪ੍ਰਬੰਧਕੀ ਕਮੇਟੀ ਨੂੰ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਹੈ। ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਕੇ ਕੇ ਅਗਰਵਾਲ ਨੇ ਇਹ ਸਨਮਾਨ ਦਿੱਤਾ ਹੈ। ਮਿਸ਼ਨ ਵੱਲੋਂ ਮਹਾਂਮਾਰੀ ਦੌਰਾਨ ਗਰੀਬ ਤੇ ਲੋੜਵੰਦ ਪ੍ਰੀਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ ਹੋਰ ਜਰੂਰੀ ਵਸਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਮਿਸ਼ਨ ਦੇ ਸਕੱਤਰ ਰਾਜਿੰਦਰ ਦਾਨੇਵਾਲੀਆ ਨੇ ਦੱਸਿਆ ਕਿ ਇਸ ਭਿਆਨਕ ਬਿਮਾਰੀ ਦੌਰਾਨ ਮਿਸ਼ਨ ਵੱਲੋਂ  ਲਗਾਤਾਰ  ਲੰਗਰ ਤਿਆਰ ਕਰਕੇ ਪਰਤਾਪ ਨਗਰ ਏਰੀਆ ਵਿਚ  ਵੰਡਿਆ  ਗਿਆ ਅਤੇ ਮਾਸਕ ਵੀ ਵੰਡੇ ਗਏ। ਇਸ ਤੋਂ ਬਾਅਦ ਖੂਨਦਾਨ ਕੈਂਪ ਵੀ ਲਾਇਆ ਜਿਸ ਦਾ ਉਦਘਾਟਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਸੀ। ਉਹਨਾਂ ਦੱਸਿਆ ਕਿ ਆਸ਼ਰਮ ਦੇ ਸੇਵਾਦਾਰ ਸਮਾਜਿਕ ਕਾਰਜਾਂ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਇਸ ਮੌਕੇ ਪ੍ਰਧਾਨ ਪ੍ਰੇਮ ਰਾਣੀ, ਮੀਤ ਪ੍ਰਧਾਨ  ਜੋਗਿੰਦਰ ਸਿੰਘ,ਸਕੱਤਰ ਰਾਜਿੰਦਰ ਦਾਨੇਵਾਲੀਆ, ਖਜਾਨਚੀ ਹਰਦੇਵ ਸਿੰਘ, ਮੈਂਬਰ ਦਰਸ਼ਨਾ ਰਾਣੀ,ਰਾਹੁਲ ਅਤੇ ਹਰਜਿੰਦਰ ਸ਼ਰਮਾ ਆਦਿ ਨੇ ਆਸ਼ਰਾਮ ਤਰਫੋਂ ਕਮਿਸ਼ਨਰ ਅਤੇ ਚੇਅਰਮੈਨ ਦਾ ਧੰਨਵਾਦ ਕਰਦਿਆਂ ਭਵਿੱਖ ’ਚ ਲੋੜ ਪੈਣ ਤੇ ਸਮਾਜ ਸੇਵਾ ਕਾਰਜ ਜਾਰੀ ਰੱਖਣ ਦਾ ਭਰੋਸਾ ਦਿਵਾਇਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!