6.9 C
United Kingdom
Saturday, March 7, 2026

More

    ਕੇ.ਐਸ. ਗਰੁੱਪ ਵੱਲੋਂ ਗਰੀਨ ਦਿਵਾਲੀ ਮਨਾਈ ਗਈ

    ਗਰੀਨ ਦਿਵਾਲੀ ਮਨਾਉਣ ਲਈ ਬੂਟੇ ਵੰਡਦੇ ਹੋਏ ਬਾਪੂ ਇੰਦਰਜੀਤ ਸਿੰਘ ਮੁੰਡੇ ਨਾਲ ਮਨਦੀਪ ਸਿੰਘ ਖੁਰਦ ਅਤੇ ਹੋਰ। (ਤਸਵੀਰ-ਥਿੰਦ)

    ਮਲੇਰਕੋਟਲਾ, 15 ਨਵੰਬਰ (ਥਿੰਦ)-ਸਮਾਜ ਸੇਵਾ ਦੇ ਕੌਮੀ ਪੱਧਰ ਤੇ ਸੇਵਾਵਾਂ ਕਰਦੇ ਆ ਰਹੇ ਕੇ ਐਸ ਕੰਬਾਈਨ ਦੇ ਐਮ ਡੀ ਵਾਤਾਵਰਨ ਪਰੇਮੀ ਸ. ਇੰਦਰਜੀਤ ਸਿੰਘ ਮੁੰਡੇ ਜਿਨ੍ਹਾਂ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਸੇਵਾਵਾਂ ਰਾਹੀਂ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਸੋ ਇਸ ਵਾਰ ਦਿਵਾਲੀ ਤੇ ਬੰਦੀ ਛੋੜ ਦਿਵਸ ਨਾਲ ਹੀ ਵਿਸ਼ਵਕਰਮਾ ਜਯੰਤੀ ਮੌਕੇ ਗਰੀਨ ਦਿਵਾਲੀ ਮਨਾਈ ਗਈ। ਜਾਣਕਾਰੀ ਦਿੰਦੇ ਹੋਏ ਵਾਤਾਵਰਨ ਪਰੇਮੀ ਸ. ਇੰਦਰਜੀਤ ਸਿੰਘ ਮੁੰਡੇ ਨੇ ਦੱਸਿਆ ਕਿ ਗਰੀਨ ਦਿਵਾਲੀ ਮਨਾਉਣ ਦਾ ਫੈਸਲਾ ਇਸ ਲਈ ਲਿਆ ਗਿਆ ਕਿ ਇਸ ਨਾਲ ਇਕ ਪ੍ਰਦੂਸ਼ਣ ਤੋਂ ਬਚਾਉ ਹੈ ਉਥੇ ਹੀ ਪੌਦੇ ਲਗਾਉਣ ਨਾਲ ਵਾਤਾਵਰਨ ਹਰਿਆ ਭਰਿਆ ਬਣਾਉਣ ਵਿੱਚ ਅਸੀਂ ਆਪਣਾ ਯੋਗਦਾਨ ਪਾਇਆ । ਉਥੇ ਹੀ ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਬਾਪੂ ਇੰਦਰਜੀਤ ਸਿੰਘ ਮੁੰਡੇ ਤੇ ਕੇ ਐਸ ਗਰੁੱਪ ਵੱਲੋਂ ਹਮੇਸ਼ਾਂ ਹੀ ਸਮਾਜ ਸੇਵੀ ਕਾਰਜਾਂ ਤੇ ਸਮਾਜ ਨੂੰ ਸੇਧ ਦੇਣ ਵਾਲੇ ਕਾਰਜ ਕੀਤੇ ਜਾਂਦੇ ਹਨ। ਜਿਸ ਤਹਿਤ ਇਸ ਦਿਵਾਲੀ ਮੌਕੇ ਵੀ ਵਾਤਾਵਰਨ ਦੀ ਸ਼ੁੱਧਤਾ ਲਈ ਗਰੀਨ ਦਿਵਾਲੀ ਮਨਾਈ ਗਈ ਜਿਸ ਵਿੱਚ ਤਕਰੀਬਨ 100 ਬੂਟਾ ਵੰਡਿਆ ਗਿਆ। ਇਸ ਮੌਕੇ ਮਨਦੀਪ ਸਿੰਘ ਖੁਰਦ ਮੁੱਖ ਸੇਵਾਦਾਰ ਵਿਰਸਾ ਸੰਭਾਲ ਸਰਦਾਰੀ ਲਹਿਰ, ਕੁਲਵਿੰਦਰ ਸਿੰਘ ਚੱਕ, ਹਾਕਮ ਸਿੰਘ ਖੁਰਦ, ਤਨਵੀਰ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!