9.6 C
United Kingdom
Saturday, March 7, 2026

More

    ‘ਪੰਜਾਬੀ ਅਦਬ ਕਲਾ ਕੇਂਦਰ’ ਮਾਲੇਰਕੋਟਲਾ ਵੱਲੋਂ “ਇੰਡੋ-ਪਾਕ” ਪੰਜਾਬੀ ਮੁਸ਼ਾਇਰਾ

    ਪੰਜਾਬੀ ਅਦਬ ਕਲਾ ਕੇਂਦਰ’ ਮਾਲੇਰਕੋਟਲਾ ਵੱਲੋਂ ਕਰਵਾਏ ਗਏ “ਇੰਡੋ-ਪਾਕ” ਪੰਜਾਬੀ ਮੁਸ਼ਾਇਰੇ ਦੌਰਾਨ ਚੜਦੇ ਅਤੇ ਲਹਿੰਦੇ ਪੰਜਾਬ ਦੇ ਪੰਜਾਬੀ ਅਦੀਬ ਆਪਣੇ-ਆਪਣੇ ਕਲਾਮ ਪੇਸ਼ ਕਰਦੇ ਹੋਏ। (ਤਸਵੀਰਾਂ-ਥਿੰਦ)

    ਮਾਲੇਰਕੋਟਲਾ, 11 ਨਵੰਬਰ (ਥਿੰਦ)-ਬੀਤੇ ਦਿਨੀਂ ਪੰਜਾਬੀ ਅਦਬ ਕਲਾ ਕੇਂਦਰ ਮਾਲੇਰਕੋਟਲਾ ਵੱਲੋਂ ਚੌਥਾ ਡਿਜ਼ੀਟਲ ਪੰਜਾਬੀ ਮੁਸ਼ਾਇਰਾ ਕਰਵਾਇਆ ਗਿਆ। ਜਿਸ ਵਿੱਚ ਦੋਹਾਂ ਮੁਲਕਾਂ ਦੇ ਦਿੱਗਜ਼ ਸ਼ਾਇਰਾਂ ਔਰ ਸ਼ਾਇਰਾਤ ਨੇ ਭਾਗ ਲਿਆ। ਆਪਣੀ ਸਦਾਰਤੀ ਤਕਰੀਰ ਵਿੱਚ ਬੋਲਦਿਆਂ ਉਸਤਾਦ ਸ਼ਾਇਰ ਜਨਾਬ ਗੁਰਦਿਆਲ ਰੌਸ਼ਨ ਨੇ ਕਿਹਾ ਕਿ ਡਿਜ਼ੀਟਲ ਜ਼ਮਾਨਾ ਹੈ। ਚੰਗੀ ਗੱਲ ਐ, ਅਜਿਹੇ ਮੁਸ਼ਾਇਰੇ ਹੋਣੇ ਚਾਹੀਦੇ ਨੇ।ਇਸ ਨਾਲ ਨਵੇਂ ਲੇਖਕਾਂ ਨੂੰ ਹੌਸਲਾ ਮਿਲਦਾ ਹੈ। ਉਹਨਾਂ ‘ਕੇਂਦਰ’ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ‘ਪੰਜਾਬੀ ਅਦਬ ਕਲਾ ਕੇਂਦਰ’ ਮਾਲੇਰਕੋਟਲਾ ਦੇ ਪ੍ਰਬੰਧਕ ਜਮੀਲ ਅਬਦਾਲੀ ਤੇ ਅਹਿਸਾਨ ਹਬੀਬ ਦੇ ਜ਼ੇਰ-ਏ-ਇੰਤਜ਼ਾਮ ‘ਇਹ’ ਪੰਜਾਬੀ ਮੁਸ਼ਾਇਰਾ ਦੋਹਾਂ ਮੁਲਕਾਂ ਦੇ ਆਪਸੀ ਪਿਆਰ ਮੁਹੱਬਤ ਔਰ ਖ਼ੁਲੂਸ ਨੂੰ ਵੜਾਵਾ ਦੇਣ ਦੇ ਮਕ਼ਸਦ ਨਾਲ ਕਰਵਾਇਆ ਗਿਆ। ਇਸ ਮੌਕੇ ‘PAKK’ ਦੇ ਮੁੱਖ ਪ੍ਰਬੰਧਕ ਜਨਾਬ ਜਮੀਲ ਅਬਦਾਲੀ ਨੇ ਬੋਲਦਿਆਂ ਕਿਹਾ ਕਿ ‘ਕੇਂਦਰ’ ਦਾ ਮੁੱਖ ਉਦੇਸ਼ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਹੈ। ਕਵਿਤਾ, ਗੀਤ, ਗ਼ਜ਼ਲ, ਆਜ਼ਾਦ ਨਜ਼ਮ, ਕਹਾਣੀ ਅਤੇ ਨਾਵਲ ਸਾਰੀਆਂ ਵਿਧਾਵਾਂ ਨੂੰ ਹੱਲਾ-ਸ਼ੇਰੀ ਦੇ ਕੇ  ਨਵੀਆਂ ਕਲਮਾਂ ਨੂੰ ਚੰਗੀ ਸੇਧ ਤੇ ਚੰਗਾ ਮੰਚ ਮੁਹੱਈਆ ਕਰਵਾਉਣਾ ਹੈ। ਇਸ ਲਈ ਉਹਨਾਂ ਨੇ ਉਸਤਾਦ ਸ਼ਾਇਰਾਂ ਦਾ ਵੀ ਧੰਨਵਾਦ ਕੀਤਾ ਜੋ ਅਪਣਾ ਪੂਰਾ ਸਹਿਯੋਗ ਬਖ਼ਸ਼ ਰਹੇ ਨੇ। ‘ਉਹਨਾਂ’ ਅੱਗੇ ਕਿਹਾ ਕਿ ਕੋਰੋਨਾ ਤੇ ਲੌਕ ਡਾਊਨ ਦੇ ਕਾਰਨ ਮੰਚ ਤਾਂ ਮਯੱਸਰ ਨਹੀਂ ਸਨ ਪਰ ਪਾਠਕ ਵਰਗ ਨਾਲ ਰਾਬਤਾ ਅਤੇ ਰਲਤ ਬਣਾਈ ਰੱਖਣ ਲਈ ਇਹ ਡਿਜ਼ੀਟਲ ਤਕਨੀਕ ਆਨ-ਲਾਈਨ, ਆਫ-ਲਾਈਨ ਬਹੁਤ ਕਾਰਗਰ ਸਾਬਤ ਹੋ ਰਹੀ ਹੈ। ਨਵੀਆਂ ਕਲਮਾਂ ਨੂੰ ਹੌਸਲੇ ਦੇ ਨਾਲ ਨਾਲ ਉਸਤਾਦ ਲੋਕਾਂ ਤੋਂ ਕੁੱਝ ਸਿੱਖਣ ਨੂੰ ਵੀ ਮਿਲ ਰਿਹਾ ਹੈ। ਇਸ ਮੁਸ਼ਾਇਰੇ ਦੀ ਨਿਜ਼ਾਮਤ ਦੀ ਜ਼ਿੰਮੇਦਾਰੀ ਜਨਾਬ ਜਮੀਲ ਅਬਦਾਲੀ ਅਤੇ ਉੱਘੀ ਸ਼ਾਇਰਾ ਮੁਹਤਰਮਾ ਬਲਬੀਰ ਕੌਰ ਰਾਇਕੋਟੀ ਨੇ ਸਾਂਝੇ ਤੌਰ ਤੇ ਨਿਭਾਈ।ਇਸ ਇੰਡੋ-ਪਾਕ ਮੁਸ਼ਾਇਰੇ ਵਿੱਚ ਪਾਕਿਸਤਾਨ ਤੋਂ ਸ਼ਾਮਿਲ ਹੋਣ ਵਾਲੇ ਅਦੀਬ ਯੂਨਸ ਮਤੀਨ, ਆਸਿਫ਼ਾ ਮਰੀਯਮ, ਨਰਗ਼ਿਸ ਨੂਰ, ਸਗ਼ੀਰ ਤਬੱਸਮ, ਅਲੀ ਅਹਿਮਦ ਗੁਜਰਾਤੀ ਅਤੇ ਗੁਲਫ਼ਾਮ ਨਜ਼ੀਰ ਚੀਮਾ ਨੇ ਸ਼ਿਰਕ਼ਤ ਕੀਤੀ । ਇੰਡੀਆ ਤੋਂ ਜਨਾਬ ਕਮਲਜੀਤ ਕੰਵਰ, ਡਾ. ਜੱਸ ਮਲਕੀਤ, ਸ਼ਹਿਬਾਜ਼ ਖਾਨ, ਰਿਤੂ ਵਾਸੂਦੇਵ, ਸਿਮਰਜੀਤ ਕੌਰ ਗਰੇਵਾਲ, ਨਿਰਮਲ ਕੌਰ ਕੋਟਲਾ, ਨਵਾਬ ਫ਼ੈਸਲ ਖਾਨ ਅਤੇ ਪੂਨਮਜੋਤ ਕੌਰ ਨੇ  ਭਾਗ ਲਿਆ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!