3.5 C
United Kingdom
Sunday, March 8, 2026

More

    ਅਮਰੀਕਾ ਤੋਂ ਇੰਗਲੈਂਡ ਭੇਜੀਆਂ ਜਾਣਗੀਆਂ ਦਹਾਕਿਆਂ ਪਹਿਲਾਂ ਚੋਰੀ ਹੋਈਆਂ ਪੁਰਾਣੀਆਂ ਚੀਜ਼ਾਂ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਦੂਜੀ ਵਿਸ਼ਵ ਜੰਗ ਦੇ ਕੋਡ-ਬ੍ਰੇਕਰ ਐਲਨ ਟਿਊਰਿੰਗ ਨਾਲ ਸਬੰਧਿਤ ਚੀਜ਼ਾਂ ਜੋ ਦਹਾਕਿਆਂ ਪਹਿਲਾਂ ਯੂਕੇ ਤੋਂ ਚੋਰੀ ਹੋਈਆਂ ਸਨ, ਨੂੰ ਹੁਣ ਯੂ ਐਸ ਏ ਤੋਂ ਵਾਪਿਸ ਲਿਆਇਆ ਜਾਵੇਗਾ। ਐਲਨ ਡੋਰਸੈੱਟ ਦੇ ਸ਼ੇਰਬੋਰਨ ਸਕੂਲ ਦਾ ਵਿਦਿਆਰਥੀ ਸੀ ਅਤੇ ਉਸ ਦੀਆਂ ਕਾਫੀ ਚੀਜ਼ਾਂ 1965 ਵਿੱਚ ਟਿਊਰਿੰਗ ਪਰਿਵਾਰ ਦੁਆਰਾ ਸਕੂਲ ਨੂੰ ਦਿੱਤੀਆਂ ਗਈਆਂ ਸਨ। ਇਹਨਾਂ ਸਾਰੀਆਂ ਵਸਤਾਂ ਵਿੱਚੋਂ ਕੁਝ ਜੂਲੀਆ ਟਿਊਰਿੰਗ ਨੇ 1984 ਵਿੱਚ ਸਕੂਲ ਤੋਂ ਚੁਰਾ ਲਈਆਂ ਸਨ।ਇੱਕ ਗਣਿਤ ਦਾ ਛੋਟਾ OBE ਮੈਡਲ ਉਨ੍ਹਾਂ 17 ਚੀਜ਼ਾਂ ਵਿੱਚੋਂ ਇੱਕ ਹੈ ਜੋ  ਉਸ ਦੁਆਰਾ ਲਿਆ ਗਿਆ ਸੀ। ਇਸ ਤੋਂ ਇਲਾਵਾ ਕਿੰਗ ਜਾਰਜ VI ਦੁਆਰਾ ਟਿਊਰਿੰਗ ਨੂੰ ਇੱਕ ਪੱਤਰ ਭੇਜਿਆ ਗਿਆ ਵੀ ਹੈ ਮ, ਜਿਸ ਵਿੱਚ OBE ਸਨਮਾਨ, ਪ੍ਰਿੰਸਟਨ ਯੂਨੀਵਰਸਿਟੀ ਪੀ ਐਚ ਡੀ ਸਰਟੀਫਿਕੇਟ, ਸਕੂਲ ਦੀਆਂ ਰਿਪੋਰਟਾਂ ਅਤੇ ਫੋਟੋਆਂ ਵੀ ਸ਼ਾਮਿਲ ਸਨ। ਕਈ ਦਹਾਕਿਆਂ ਬਾਅਦ ਇਹ ਚੀਜ਼ਾਂ 2018 ਵਿਚ ਅਮਰੀਕਾ ਦੇ ਕੋਲਰਾਡੋ ਵਿਚ ਉਸ ਦੇ ਘਰ ਤੋਂ ਮਿਲੀਆਂ ਹਨ। ਉਸ ਦੇ ਖਿਲਾਫ ਸ਼ੁਰੂ ਕੀਤਾ ਗਿਆ ਇੱਕ ਯੂ ਐਸ ਸਿਵਲ ਕੋਰਟ ਦਾ ਕੇਸ ਅਦਾਲਤ ਤੋਂ ਬਾਹਰ ਸੁਲਝ ਗਿਆ ਹੈ ਅਤੇ  ਇਹ ਚੀਜ਼ਾਂ ਹੁਣ ਵਾਪਿਸ ਕਰਨੀਆਂ ਹਨ।ਮਿਸ ਟਿਊਰਿੰਗ ਨੇ ਐਲਨ ਦੇ ਇਕ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਦਿਆਂ, ਉਨ੍ਹਾਂ ਵਸਤਾਂ ਨੂੰ 2018 ਵਿਚ ਦੇ ਕੇ ਕੋਲੋਰਾਡੋ ਯੂਨੀਵਰਸਿਟੀ ਵਿਚ ਕਰਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਇਸ ਸੰਬੰਧੀ ਸੂਚਨਾ ਮਿਲਣ ‘ਤੇ ਪੁਲਿਸ ਦੁਆਰਾ ਜਾਂਚ ਦੌਰਾਨ ਇਹ ਚੀਜ਼ਾਂ ਉਸ ਦੇ ਘਰੋਂ ਬਰਾਮਦ ਕੀਤੀਆਂ ਗਈਆਂ। ਇਸ ਸੰਬੰਧੀ ਸ਼ੇਰਬੋਰਨ ਸਕੂਲ ਦੀ ਆਰਕਾਈਵਿਸਟ ਰਾਚੇਲ ਹਸਾਲ ਨੇ ਦੱਸਿਆ ਕਿ ਹੋਮਲੈਂਡ ਸਿਕਿਓਰਟੀ ਇਨਵੈਸਟੀਗੇਸ਼ਨ ਦੁਆਰਾ ਪੁਸ਼ਟੀ ਕੀਤੀ ਗਈ ਹੈ ਕਿ ਇਹ ਚੀਜ਼ਾਂ ਸਕੂਲ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ। ਸਕੂਲ ਵਿਚ ਸਮੱਗਰੀ ਵਾਪਸ ਕਰਨ ਤੋਂ ਬਾਅਦ ਇਹ ਵਿਅਕਤੀਗਤ ਤੌਰ ‘ਤੇ ਜਾਂ ਸਕੂਲ  ਦੀ ਵੈਬਸਾਈਟ ਤੇ ਵੇਖਣ ਲਈ ਉਪਲਬਧ ਹੋਣਗੀਆਂ। ਜਿਕਰਯੋਗ ਹੈ ਕਿ ਟਿਊਰਿੰਗ ਨੂੰ 20 ਵੀਂ ਸਦੀ ਦੀ ਸਭ ਤੋਂ “ਆਈਕਾਨਿਕ” ਸ਼ਖਸੀਅਤ ਕਿਹਾ ਗਿਆ ਹੈ ਅਤੇ ਉਹ ਬੈਂਕ ਆਫ ਇੰਗਲੈਂਡ ਦੇ 50 ਪੌਂਡ ਦੇ ਨੋਟ ਦੇ ਨਵੇਂ ਡਿਜ਼ਾਈਨ ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!