3.1 C
United Kingdom
Sunday, March 8, 2026

More

    ਯੂਕੇ: ਤਾਲਾਬੰਦੀ ਦੇ ਬਾਵਜੂਦ ਕੋਰੋਨਾਂ ਮੌਤਾਂ ਦੀ ਗਿਣਤੀ ਹੋਈ 50,000 ਤੋਂ ਪਾਰ

    ਸਕਾਟਲੈਂਡ ‘ਚ ਪਿਛਲੇ 24 ਘੰਟਿਆਂ ‘ਚ 64 ਮੌਤਾਂ 

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਇੰਗਲੈਂਡ ਵਿੱਚ ਅੱਜ ਹੋਈਆਂ ਘੱਟੋ ਘੱਟ 478 ਨਵੀਂਆਂ ਮੌਤਾਂ ਦੀ ਪੁਸ਼ਟੀ ਹੋਣ ਤੋਂ ਬਾਅਦ  ਅਧਿਕਾਰਤ ਕੋਰੋਨਾਂ ਵਾਇਰਸ ਮੌਤ ਅੰਕੜਿਆਂ ਨੇ 50,000 ਨੂੰ ਪਾਰ ਕਰ ਲਿਆ ਹੈ। ਇੰਗਲੈਂਡ ਦੇ ਹਸਪਤਾਲਾਂ ਵਿਚ ਹੋਈਆਂ ਮੌਤਾਂ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੇ ਅੰਕੜਿਆਂ ਦੇ ਨਾਲ ਕੱਲ੍ਹ ਕੁੱਲ ਮਿਲਾ ਕੇ 49,770 ਦੀ ਮੌਤ ਹੋ ਗਈ ਸੀ ਇੰਗਲੈਂਡ ਦੇ ਹੋਰ ਅਧਿਕਾਰਤ ਅੰਕੜਿਆਂ ਤੋਂ ਬਾਅਦ ਅੱਜ ਯੂਕੇ  ਵਿਚ ਲਗਭੱਗ 500 ਮੌਤਾਂ ਦਰਜ਼ ਹੋਈਆਂ ਹਨ। ਜਿਆਦਾਤਰ ਨਵੀਆਂ ਮੌਤਾਂ ਦੇ ਮਾਮਲੇ ਦੂਜੀ ਰਾਸ਼ਟਰੀ ਤਾਲਾਬੰਦੀ ਦੇ ਦੌਰਾਨ ਵੀ ਆ ਰਹੇ ਹਨ। ਜਾਨਸ ਹੌਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਯੂਕੇ ਕੋਵਿਡ -19 ਮੌਤਾਂ ਦੇ ਮਾਮਲੇ ਵਿਚ ਦੁਨੀਆ ਦਾ ਪੰਜਵਾਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਇਸਦੇ ਨਾਲ ਯੂ ਐਸ ਏ, ਬ੍ਰਾਜ਼ੀਲ, ਭਾਰਤ ਅਤੇ ਮੈਕਸੀਕੋ ਵਿਚ ਜ਼ਿਆਦਾ ਲੋਕ ਵਿਸ਼ਾਣੂ ਨਾਲ ਮਰ ਰਹੇ ਹਨ। ਅੱਜ ਸਕਾਟਲੈਂਡ ਨੇ ਵੀ ਪਿਛਲੇ 24 ਘੰਟਿਆਂ ਦੌਰਾਨ 64 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। 6 ਮਈ ਤੋਂ ਬਾਅਦ ਇਹ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਦਰਜ ਹੋਈਆਂ ਦੱਸੀਆਂ ਗਈਆਂ ਹਨ। ਇਸ ਸੰਬੰਧੀ ਨਿਕੋਲਾ ਸਟਰਜਨ ਨੇ ਕਿਹਾ ਹੈ ਕਿ ਕੁੱਲ ਮਿਲਾ ਕੇ ਮਰਨ ਵਾਲਿਆਂ ਦੀ ਗਿਣਤੀ 3,143 ਹੋ ਗਈ ਹੈ, ਜਦਕਿ 1,261 ਸਕਾਰਾਤਮਕ ਟੈਸਟ ਵੀ ਦਰਜ ਕੀਤੇ ਗਏ ਹਨ। ਜਦਕਿ ਵੇਲਜ਼ ਵਿੱਚ ਵੀ 45 ਨਵੀਂਆਂ ਮੌਤਾਂ ਅਤੇ 928 ਨਵੇਂ ਮਾਮਲੇ ਸਾਹਮਣੇ ਆਏ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!