ਰਜਨੀ ਵਾਲੀਆ
ਜਿੰਦਗੀ ਦੇ ਜਿੰਦਗੀਨਾਮੇ ਤੋਂ,
ਕੁਝ ਸਿੱਖ ਲੈ ਮੇਰੀ ਜਾਨ |
ਜੇ ਸਿੱਖਿਆ ਤਾਂ ਹੋ ਜਾਵਣਗੇ,
ਸਭ ਪੂਰੇ ਅਰਮਾਨ |
ਜਿੰਦਗੀ ਦੇ ਜਿੰਦਗੀਨਾਮੇ ਤੋਂ,
ਕੁਝ ਸਿੱਖ ਲੈ ਮੇਰੀ ਜਾਨ |
ਕਦੇ ਵੀ ਜਿਹੜਾ ਮਾਲੀ ਫੁੱਲ,
ਆਪਣੇ ਦੀ ਸਾਂਭ ਨਾ ਰੱਖਣ ਜਾਣੇਂ |
ਜੋ ਬੇਕਦਰਾ ਕਦਰਾਂ ਵਾਲਿਆਂ,
ਦੀ ਨਾ ਕਦਰ ਪਛਾਣੇਂ |
ਉਹਨਾਂ ਦੀ ਤਾਂ ਲੁੱਟੀ ਜਾਂਦੀ,
ਏ ਫੁੱਲਾਂ ਦੀ ਦੁਕਾਨ |
ਜਿੰਦਗੀ ਦੇ ਜਿੰਦਗੀਨਾਮੇ ਤੋਂ,
ਕੁਝ ਸਿੱਖ ਲੈ ਮੇਰੀ ਜਾਨ |
ਉਸ ਮਾਲਕ ਦੀ ਦਰਗਾਹ,
ਤੋਂ ਤਾਂ ਹੁੰਦੇ ਸਿਰਫ ਇਸ਼ਾਰੇ |
ਰਹਿਮਤ ਹੋ ਜਾਵੇ ਤਾਂ ਬਣਦੇ,
ਸਦਾ ਕੁੱਲੀਓਂ ਝੱਟ ਚੁਬਾਰੇ |
ਕਦੇ ਵੀ ਮੂੰਹੋਂ ਬੋਲ ਕੇ,
ਦੱਸਿਆ ਨਈਂ ਕਰਦੇ ਭਗਵਾਨ |
ਜਿੰਦਗੀ ਦੇ ਜਿੰਦਗੀਨਾਮੇ ਤੋਂ,
ਕੁਝ ਸਿੱਖ ਲੈ ਮੇਰੀ ਜਾਨ |
ਕੱਚਿਆਂ ਰੁੱਖਾਂ ਦੇ ਉੱਤੇ ਵੀ,
ਫੱਲ ਕਦੇ ਨਾਂ ਪੱਕਣ |
ਕਰ ਲਓ ਬੰਦ ਤਪੀਲੇ ਲੱਖਾਂ,
ਭਾਫ ਕਦੇ ਨਾ ਡੱਕਣ |
ਕੱਚੀ ਮਿੱਟੀ ਦੇ ਬਣੇ ਹੋਏ,
ਸਦਾ ਟੁੱਟ ਜਾਵਣ ਗੁੱਲਦਾਨ |
ਜਿੰਦਗੀ ਦੇ ਜਿੰਦਗੀਨਾਮੇ ਤੋਂ,
ਕੁਝ ਸਿੱਖ ਲੈ ਮੇਰੀ ਜਾਨ |
ਜਿੰਦੇ ਕਰ ਉਪਰਾਲਾ ਕੋਈ,
ਤੂੰ ਦੁਨੀਆਂ ਜਿੱਤ ਵਿਖਾ |
ਇਕੱਲੀ ਕਾਰੀ ਜਿੰਦ ਵੀ,
ਜਿੱਤੇ ਸਭਨੂ਼ੰ ਅੱਜ ਸਿਖਾ |
ਜਾਣੇ ਤੈਨੂੰ ਅੱਜ ਰੂਸ,ਕਨੇਡਾ,
ਅਮਰੀਕਾ,ਚੀਨ,ਜਾਪਾਨ |
ਜਿੰਦਗੀ ਦੇ ਜਿੰਦਗੀਨਾਮੇ ਤੋਂ,
ਕੁਝ ਸਿੱਖ ਲੈ ਮੇਰੀ ਜਾਨ |
ਕਈ ਵਾਰੀ ਤਾਂ ਏਨਾਂ ਵੀ,
ਨਈਂ ਜਿੰਦਗੀ ਮੌਕਾ ਦੇਂਦੀ |
ਖੁਸੀ਼ਆਂ ਹੋ ਅਲੋਪ ਜਾਵਣ,
ਤੇ ਗਮੀ ਸਿਰਹਾਣੇਂ ਬਹਿੰਦੀ |
ਚਾਅ ਤਾਂ ਜਿੰਨੇ ਵੀ ਹੁੰਦੇ ਨੇਂ,
ਸਭ ਹੋ ਜਾਵਣ ਕੁਰਬਾਨ |
ਜਿੰਦਗੀ ਦੇ ਜਿੰਦਗੀਨਾਮੇ ਤੋਂ,
ਕੁਝ ਸਿੱਖ ਲੈ ਮੇਰੀ ਜਾਨ |
ਰਜਨੀ ਤੇਰੇ ਕੋਲ ਜੋਸ਼ ਹੈ,
ਅਾ ਕਰਲੈ ਪਾਰ ਸਮੁੰਦਰ |
ਤੇਰੇ ਜ਼ਹਿਨ ਚ ਤੂੰ-ਤੂੰ ਹੋਵੇ,
ਤੇ ਮਨ ਦੇ ਵਿੱਚ ਕਲੰਦਰ |
ਭਲਾ ਹੋਵੇਗਾ ਜੋ ਵੀ ਹੋਊ,
ਉਸ ਮਾਲਕ ਦਾ ਫੁਰਮਾਨ |
ਜਿੰਦਗੀ ਦੇ ਜਿੰਦਗੀਨਾਮੇ ਤੋਂ,
ਕੁਝ ਸਿੱਖ ਲੈ ਮੇਰੀ ਜਾਨ |