ਦੁੱਖਭੰਜਨ ਰੰਧਾਵਾ
0351920036369
ਜਿਉਣ ਜੋਗਾ ਛੱਡਦੇ ਨਈਂ,
ਗਮ ਜਿਹੜੇ ਲੱਗੇ ਨੇਂ |
ਨੀ ਜਾਨ ਮੇਰੀ ਪਿੱਛੇ-ਪਿੱਛੇ,
ਤੇ ਓ ਸਾਰੇ ਅੱਗੇ ਨੇਂ |
ਜਿਉਣ ਜੋਗਾ ਛੱਡਦੇ ਨਈਂ,
ਗਮ ਜਿਹੜੇ ਲੱਗੇ ਨੇਂ |
ਕੌਡੀਆਂ ਚ ਹੋ ਗਿਆ ਮੈਂ,
ਕੌਡੀ ਤੋਂ ਵੀ ਹੌਲਾ ਹਾਂ |
ਵੇਖਾਂ-ਸੁਣਾਂ ਨਾ ਮੈਂ ਕੱਖ,
ਅੰਨਾਂ ਤੇ ਬੋਲਾ ਹਾਂ |
ਬਲਦ ਜੋ ਜੋਏ ਗਮਾਂ,
ਓ ਦੋਵੇਂ ਡੱਬੇ ਨੇਂ |
ਜਿਉਣ ਜੋਗਾ ਛੱਡਦੇ ਨਈਂ,
ਗਮ ਜਿਹੜੇ ਲੱਗੇ ਨੇਂ |
ਨੀ ਏ ਜਾਣ ਰੱਖੀਂ ,
ਮੈਂ ਤੇਰਾ ਹੀ ਫਕੀਰ ਹਾਂ |
ਤੂੰ ਨਾਲ ਹੈਂ ਤਾਂ ਮੈਂ,
ਡਾਢੜਾ ਅਮੀਰ ਹਾਂ |
ਓ ਮੋਤੀ ਬਣੇ ਹੰਝੂ ਜੋ,
ਤੇਰੀ ਯਾਦ ਵਿੱਚ ਵਗੇ ਨੇਂ |
ਜਿਉਣ ਜੋਗਾ ਛੱਡਦੇ ਨਈਂ,
ਗਮ ਜਿਹੜੇ ਲੱਗੇ ਨੇਂ |
ਯਾਦਾਂ ਦੀ ਜ਼ਮੀਨ ਉੱਤੇ,
ਕੌੜੇ ਰੁੱਖ ਉੱਗੇ ਨੇਂ |
ਗਿਣਤੀ ਨਾ ਹੋਵੇ ਮੈਥੋਂ,
ਨੀ ਕਿੰਨੇ ਦੁੱਖ ਉੱਗੇ ਨੇਂ |
ਪਲਾਂ-ਘੜੀਆਂ ਦੇ ਵਿੱਚ,
ਯਾਰ ਗਏ ਠੱਗੇ ਨੇ |
ਜਿਉਣ ਜੋਗਾ ਛੱਡਦੇ ਨਈਂ,
ਗਮ ਜਿਹੜੇ ਲੱਗੇ ਨੇਂ |
ਚੀਰਦੀ ਹਵਾ ਮੇਰੇ,
ਸੁੱਤੇ ਅਰਮਾਨਾਂ ਨੂੰ |
ਕੋਸਦੀ ਏ ਰੂਹ ਮੇਰੀ,
ਗਮਾਂ ਬੇਈਮਾਨਾਂ ਨੂੰ |
ਦੀਵੇ ਆਸਾਂ ਵਾਲੇ ਸਾਡੇ,
ਬੁਝ-ਬੁਝ ਜਗੇ ਨੇ |
ਜਿਉਣ ਜੋਗਾ ਛੱਡਦੇ ਨਈਂ,
ਗਮ ਜਿਹੜੇ ਲੱਗੇ ਨੇਂ |
ਦੁੱਖਭੰਜਨ ਨੇ ਕਿਹੜਿਆਂ,
ਗੁਨਾਹਾਂ ਦੀ ਸਜਾ਼ ਲਈ |
ਨੀ ਇਸ਼ਕ ਪਿੱਛੇ ਰੁਲਿਆ,
ਤੇ ਜਿੰਦਗੀ ਗਵਾ ਲਈ |
ਸਿੰਗ ਮਾਰਨੋ ਨਈ ਹਟਦੇ,
ਗਰੂਰ ਦੇ ਜੋ ਢੱਗੇ ਨੇ |
ਜਿਉਣ ਜੋਗਾ ਛੱਡਦੇ ਨਈਂ,
ਗਮ ਜਿਹੜੇ ਲੱਗੇ ਨੇਂ |