14.1 C
United Kingdom
Sunday, April 20, 2025

More

    ਅਮਰ ਸ਼ਹੀਦ

    ਰਜਨੀ ਵਾਲੀਆ

    ਦੇਸ਼ ਤੋਂ ਜਾਨਾਂ ਵਾਰਨ ਵਾਲੇ,
    ਅਮਰ ਸ਼ਹੀਦ ਕਹਾਉਂਦੇ ਨੇਂ |
    ਫੰਦਾ ਫਾਂਸੀ ਦਾ ਗਲ ਪਾ ਕੇ,
    ਆਪਣਾ ਵਤਨ ਬਚਾਉਦੇ ਨੇਂ |
    ਦੇਸ਼ ਤੋਂ ਜਾਨਾਂ ਵਾਰਨ ਵਾਲੇ,
    ਅਮਰ ਸ਼ਹੀਦ ਕਹਾਉਂਦੇ ਨੇਂ |

    ਖੁਦ ਰਹਿੰਦੇ ਨਹੀਂ ਓ ਪਹਿਰਿਆਂ ਤੇ,
    ਜਿੰਦ ਦੇਂਦੇ ਚਾੜ ਕਟਹਿਰਿਆਂ ਤੇ,
    ਮਰਨ ਮਿਟਣ ਦਾ ਦੀਪਕ ਆਪਣੇਂ,
    ਧੁਰ ਦੇ ਵਿੱਚ ਜਗਾਉਂਦੇ ਨੇਂ |
    ਦੇਸ਼ ਤੋਂ ਜਾਨਾਂ ਵਾਰਨ ਵਾਲੇ,
    ਅਮਰ ਸ਼ਹੀਦ ਕਹਾਉਂਦੇ ਨੇਂ |

    ਜਿੰਨਾਂ ਕਰਕੇ ਹਾਂ ਅੱਜ ਆਜਾਦ ਅਸੀਂ,
    ਜਿੰਨਾਂ ਕਰਕੇ ਹਾਂ ਹੋਏ ਆਬਾਦ ਅਸੀਂ,
    ਯਾਦ ਨਈਂ ਰੱਖਦੇ ਉਹਨਾਂ ਨੂੰ,
    ਖੁਦ ਨੂੰ ਹੀ ਵਡਿਆਉਂਦੇ ਹਾਂ |
    ਦੇਸ਼ ਤੋਂ ਜਾਨਾਂ ਵਾਰਨ ਵਾਲੇ,
    ਅਮਰ ਸ਼ਹੀਦ ਕਹਾਉਂਦੇ ਨੇਂ |

    ਉਹ ਮੌਤ ਨੂੰ ਸਦਾ ਮਜਾਕ ਕਰਨ,
    ਅੱਗੇ ਹੋ-ਹੋ ਕੇ ਓ ਤਾਂ ਹੀ ਮਰਨ,
    ਸਾਡੇ ਕੋਲ ਨਈਂ ਓ ਜਿਗਰੇ,
    ਸਭ ਮਰਨੋਂ ਤਾਂ ਘਬਰਾਉਂਦੇ ਨੇਂ |
    ਦੇਸ਼ ਤੋਂ ਜਾਨਾਂ ਵਾਰਨ ਵਾਲੇ,
    ਅਮਰ ਸ਼ਹੀਦ ਕਹਾਉਂਦੇ ਨੇਂ |

    ਇੱਕ ਕਹਿ ਜਾਂਦਾ,ਦੂਜਾ ਖਹਿ ਜਾਂਦਾ,
    ਇੱਕ ਰਾਹ ਦੱਸੇ, ਦੂਜਾ ਪੈ ਜਾਂਦਾ,
    ਜੋ ਵੱਡੇ ਨੂੰ ਵੱਡਾ ਕਹਿੰਦੇ ਨਾ,
    ਖੁਦ ਨੂੰ ਖੁਦੀ ਘਟਾਉਂਦੇ ਨੇਂ |
    ਦੇਸ਼ ਤੋਂ ਜਾਨਾਂ ਵਾਰਨ ਵਾਲੇ,
    ਅਮਰ ਸ਼ਹੀਦ ਕਹਾਉਂਦੇ ਨੇਂ |

    ਨੀ ਜੋ ਮੌਤ ਨਾ ਲਾਵਾਂ ਲੈਂਦੇ ਨੇਂ,
    ਓ ਦਿਲ ਦੇ ਤਖਤਾਂ ਤੇ ਬਹਿੰਦੇ ਨੇਂ,
    ਜਿੰਨਾਂ ਵੈਰੀ ਅਜਮਾਉਣੇ ਹੋਵਣ,
    ਉਹ ਖੁਦ ਨੂੰ ਕਦ ਅਜਮਾਉਂਦੇ ਨੇਂ |
    ਦੇਸ਼ ਤੋਂ ਜਾਨਾਂ ਵਾਰਨ ਵਾਲੇ,
    ਅਮਰ ਸ਼ਹੀਦ ਕਹਾਉਂਦੇ ਨੇਂ |

    ਦੇਸ਼ ਲਈ ਜੋ ਦੇਸ਼ ਭਗਤੀ ਕਰ ਗਏ ਨੇਂ,
    ਪਾ ਕੇ ਰੱਸਾ ਗਲੇ ਵਿੱਚ ਓ ਮਰ ਗਏ ਨੇਂ,
    ਉਹਨਾਂ ਨੂੰ ਰਜਨੀ ਦਾ ਸਲਿਊਟ ਹੈ,
    ਉਹ ਸਾਹਾਂ ਵਿੱਚ ਸਮਾਉਂਦੇ ਨੇਂ |
    ਦੇਸ਼ ਤੋਂ ਜਾਨਾਂ ਵਾਰਨ ਵਾਲੇ,
    ਅਮਰ ਸ਼ਹੀਦ ਕਹਾਉਂਦੇ ਨੇਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!