14.2 C
United Kingdom
Monday, June 8, 2026

More

    ਜਗਦੀਸ਼ ਗਗਨੇਜਾ ਕਾਂਡ ਅੰਦਰ ਜੱਗੀ ਜੌਹਲ, ਸ਼ੇਰਾ, ਬੱਗਾ ਵੀਡੀਓ ਕਾਨਫ੍ਰੇਸਿੰਗ ਰਾਹੀ ਮੋਹਾਲੀ ਅਦਾਲਤ ਵਿਚ ਹੋਏ ਪੇਸ਼

    ਬਰਤਾਨੀਆ ਅੰਦਰ 10 ਨਵੰਬਰ ਨੂੰ ਜੱਗੀ ਦੇ ਮਾਮਲੇ ਤੇ ਹੋ ਰਹੀ ਹੈ ਵਰਚੁਅਲ ਮੀਟਿੰਗ             

    ਨਵੀਂ ਦਿੱਲੀ 5 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):-ਪੰਜਾਬ ਅੰਦਰ ਹੋਏ ਹਿੰਦੁ ਨੇਤਾਵਾਂ ਜਗਦੀਸ਼ ਗਗਨੇਜਾ ਅਤੇ ਅਮਿਤ ਅਰੋੜਾ ਦੇ ਕਤਲ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ, ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ ਅਤੇ ਹੋਰਾਂ ਨੂੰ ਦਿੱਲੀ ਦੀਆਂ ਵੱਖ ਵੱਖ ਜੇਲ੍ਹਾਂ ਤੋਂ ਵੀਡਿਓ ਕਾਨਫ੍ਰੇਸਿੰਗ ਰਾਹੀ ਮੌਹਾਲੀ ਦੀ ਐਨਆਈਏ ਦੀ ਅਦਾਲਤ ਅੰਦਰ ਪੇਸ਼ ਕੀਤਾ ਗਿਆ । ਮਾਮਲੇ ਦੀ ਪੈਰਵਾਈ ਕਰ ਰਹੇ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਅਜ ਚਲੇ ਦੋਨੋਂ ਮਾਮਲੇਆਂ ਵਿਚ ਉਨ੍ਹਾਂ ਨੇ ਬਚਾਅ ਪੱਖ ਵਲੋਂ ਅਪਣੇ ਬਿਆਨ ਦਰਜ ਕਰਵਾਏ ਹਨ ਜਿਸ ਵਿਚ ਉਨ੍ਹਾਂ ਅਦਾਲਤ ਨੂੰ ਕਿਹਾ ਮੇਰੇ ਸਾਰੇ ਮੁਵਕਿਲ ਜੇਲ੍ਹ ਅੰਦਰ ਬੰਦ ਹਨ, ਇਨ੍ਹਾਂ ਦੇ ਮਾਮਲੇਆਂ ਨੂੰ ਜਲਦ ਤੋਂ ਜਲਦ ਚਲਾਇਆ ਜਾਏ ਜਿਸ ਲਈ ਮੈਂ ਹਰ ਅਦਾਲਤੀ ਤਰੀਕ ਤੇ ਪੈਰਵਾਈ ਲਈ ਹਾਜਿਰ ਹੋਵਾਗਾਂ । ਉਨ੍ਹਾਂ ਦਸਿਆ ਕਿ ਹੁਣ ਅਗਲੀ ਤਰੀਕ ਤੇ ਅਦਾਲਤ ਅੰਦਰ ਉਕਤ ਨੌਜਵਾਨਾਂ ਦੇ ਦੋਸ਼ ਆਇਦ ਕਰਨ ਤੇ ਬਹਿਸ ਹੋਣੀ ਹੈ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 26 ਨਵੰਬਰ ਨੂੰ ਹੋਵੇਗੀ । ਸਿੱਖ ਫੈਡਰੇਸ਼ਨ ਦੇ ਬੁਲਾਰੇ ਭਾਈ ਦੁਬਿੰਦਰਜੀਤ ਸਿੰਘ ਵਲੋਂ ਦਸਿਆ ਗਿਆ ਹੈ ਕਿ ਜੱਗੀ ਜੌਹਲ ਦੇ ਮਾਮਲੇ ਵਿਚ ਕੋਈ ਵੀ ਸਬੂਤ ਨਾ ਹੋਣ ਦੇ ਬਾਵਜੂਦ ਹਾਲੇ ਤਕ ਜੇਲ੍ਹ ਅੰਦਰ ਡਕੀ ਰੱਖਣ ਕਰਕੇ ਅਤੇ ਅਦਾਲਤਾਂ ਅੰਦਰ ਮਾਮਲਿਆਂ ਨੂੰ ਜਲਦੀ ਨਾ ਨਿਬੇੜਨ ਤੇ ਬਰਤਾਨੀਆ ਅੰਦਰ 10 ਨਵੰਬਰ ਨੂੰ ਇਕ ਵੱਡੇ ਪੱਧਰ ਤੇ ਵਰਚੁਅਲ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿਚ ਯੂਕੇ ਦੇ ਸੰਸਦ ਮੈਂਬਰ ਵੀ ਹਿਸਾ ਲੈਣਗੇ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!