3.5 C
United Kingdom
Sunday, March 8, 2026

More

    ਦੋਹੜਾ

    ਦੁੱਖਭੰਜਨ ਰੰਧਾਵਾ
    0351920036369
    ਜਦੇ ਮੈਂ ਹੌਕਾ ਭਰਿਆ,
    ਤਦੇ ਓਹ ਰੋਈ ਸੀ |
    ਮੈਨੂੰ ਜੋ ਪੀੜ ਸੀ ਹੁੰਦੀ ,
    ਉਹਨੂੰ ਵੀ ਹੋਈ ਸੀ |
    ਦੁੱਖਭੰਜਨ,
    ਮੈਂ ਬੋਲਿਆ ਸੀ ਜਿਸਨੂੰ ਉੱਚਾ ,
    ਓ ਕਿਹੜਾ ਕੋਈ ਸੀ |
    ਉਸ ਦੌਰ ਚ ਮੈਂ ਜਾਣਾ ਮੇਰਾ ਰੱਬ,
    ਜੋ ਪੰਡ ਮੈਂ ਢੋਈ ਸੀ |

    ਦੋਹੜਾ

    ਉਸਦੇ ਮੋਹ ਚ ਮਹਿਕਾਂ ਘੁਲੀਆਂ,
    ਦਰਿਆਵਾਂ ਜਿਹੀ ਰਵਾਨੀ |
    ਜੋ ਮਰਜੀ ਮੈਂ ਕਹਿ ਲਵਾਂ ਉਸਨੂੰ,
    ਉਹ ਮੇਰੇ ਦਿਲ ਦੀ ਜਾਨੀ |
    ਹੋਰ ਕਿਸੇ ਦੇ ਮੱਥੇ ਲੱਗੇ ਤਾਂ,
    ਉਹ ਬਿਜਲੀ ਏ ਅਸਮਾਨੀ |
    ਹੈ ਦੁੱਖਭੰਜਨ ਲਈ ਲਾਭ-ਲਾਭ,
    ਤੇ ਓ ਹੋਰਾਂ ਦੇ ਲਈ ਹਾਨੀਂ |

    ਦੋਹੜਾ

    ਅੱਜ ਮੁਆਫੀ ਮੰਗੀ ਮਹਿਬੂਬ ਤੋਂ,
    ਮੈਂ ਦੋਵੇਂ ਹੀ ਹੱਥ ਜੋੜ ਕੇ |
    ਉਸਨੂੰ ਲੂੰ-ਲੂੰ ਆਪਣਾ ਅਰਪਣ ਕਰਕੇ,
    ਤੇ ਆਪਣੀ ਹਊਮੈਂ ਤੋੜ ਕੇ |
    ਉਸਦੇ ਪੈਰ ਮੈਂ ਧੋ ਦਿੱਤੇ ਨੇਂ,
    ਅੱਜ ਆਪਣੀ ਰੱਤ ਨਿਚੋੜ ਕੇ |
    ਜਦੋਂ ਵੀ ਉਸਨੇ ਹਾਕ ਲਗਾਈ,
    ਦੇਖਿਓ ਦੁੱਖਭੰਜਨ ਆਵੇਗਾ ਦੌੜ ਕੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!