ਰਜਨੀ ਵਾਲੀਆ
ਰੱਬ ਯਾਦ ਉਦੋਂ ਹੀ ਆਉਂਦਾ ਏ,
ਜਦੋਂ ਮੁਸ਼ਕਿਲ ਕੋਈ ਆਉਂਦੀ ਏ |
ਜਦੋਂ ਕਿਸਮਤ ਰੁੱਸਣ ਲਗਦੀ ਏ,
ਤੇ ਪੱਲੇ ਫਿਰ ਖੁਸੀ਼ ਛੁਡਾਉਂਦੀ ਏ |
ਰੱਬ ਯਾਦ ਉਦੋਂ ਹੀ ਆਉਂਦਾ ਏ,
ਜਦੋਂ ਮੁਸ਼ਕਿਲ ਕੋਈ ਆਉਂਦੀ ਏ |
ਰੱਬ ਨੂੰ ਦਮ-ਦਮ ਯਾਦ ਕਰੀਦਾ,
ਉਸਦਾ ਹਰ-ਦਮ ਧਿਆਨ ਧਰੀਦਾ,
ਚੇਤਾ ਰੱਖ ਉਸ ਦੀ ਹਰ ਗੱਲ ਖਰੀਦਾ,
ਏ ਗੱਲ ਕਿਸੇ-ਕਿਸੇ ਦੇ ਮਨ ਭਾਉਂਦੀ ਏ |
ਰੱਬ ਯਾਦ ਉਦੋਂ ਹੀ ਆਉਂਦਾ ਏ,
ਜਦੋਂ ਮੁਸ਼ਕਿਲ ਕੋਈ ਆਉਂਦੀ ਏ |
ਸਦਾ ਰੱਬ ਤਾਂ ਕਰਦਾ ਤੇਰੀ-ਤੇਰੀ,
ਸਦਾ ਬੰਦਾ ਕਰਦਾ ਏ ਮੇਰੀ-ਮੇਰੀ,
ਸਦਾ ਬਾਣੀਆ ਕਰਦਾ ਹੇਰਾ-ਫੇਰੀ,
ਹੇਰਾ-ਫੇਰੀ ਹੀ ਲਾਲਚ ਵਧਾਉਂਦੀ ਏ |
ਰੱਬ ਯਾਦ ਉਦੋਂ ਹੀ ਆਉਂਦਾ ਏ,
ਜਦੋਂ ਮੁਸ਼ਕਿਲ ਕੋਈ ਆਉਂਦੀ ਏ |
ਜਦ ਦੰਗੇ ਦੰਗਾਈ ਕਰਦੇ ਨੇਂ,
ਜਦ ਬਿਨ ਆਈ ਸਭ ਮਰਦੇ ਨੇਂ,
ਤੇ ਕਦੇ ਓ ਨਾ ਰੱਬ ਤੋਂ ਡਰਦੇ ਨੇਂ,
ਨਫਰਤ ਸੀਸ ਕਲਮ ਕਰਵਾਉਂਦੀ ਏ |
ਰੱਬ ਯਾਦ ਉਦੋਂ ਹੀ ਆਉਂਦਾ ਏ,
ਜਦੋਂ ਮੁਸ਼ਕਿਲ ਕੋਈ ਆਉਂਦੀ ਏ |
ਜਦ ਪੈਸਾ ਜੁੜਦਾ ਏ ਚੋਰੀ ਦਾ,
ਤੇ ਜਦ ਪੱਲਾ ਉੱਡਦਾ ਗੋਰੀ ਦਾ,
ਜਦ ਟੌਹਰ ਨਾ ਰਹਿੰਦਾ ਟੌਹਰੀ ਦਾ,
ਤਦ ਖਾਰ ਕੋਈ ਪੀੜ ਕਰਾਉਂਦੀ ਏ |
ਰੱਬ ਯਾਦ ਉਦੋਂ ਹੀ ਆਉਂਦਾ ਏ,
ਜਦੋਂ ਮੁਸ਼ਕਿਲ ਕੋਈ ਆਉਂਦੀ ਏ |
ਸਦਾ ਰੱਬ ਜੋ ਕਰਦਾ ਹੋ ਜਾਂਦਾ,
ਤਰ ਜਾਂਦਾ ਦਰ ਤੇ ਜੋ ਜਾਂਦਾ,
ਓ ਜਦ ਰਗ-ਰਗ ਵਿੱਚ ਸਮੋ ਜਾਂਦਾ,
ਦਰੀਂ ਤਦ ਬਰਕਤ ਗੁਣਗੁਣਾਉਂਦੀ ਏ |
ਰੱਬ ਯਾਦ ਉਦੋਂ ਹੀ ਆਉਂਦਾ ਏ,
ਜਦੋਂ ਮੁਸ਼ਕਿਲ ਕੋਈ ਆਉਂਦੀ ਏ |
ਰਜਨੀ ਇੱਕ ਪਾਸਾ ਕਰਕੇ ਬੈਠੀ,
ਹੌਕਾ ਸੀਤ ਜਿਹਾ ਭਰਕੇ ਹੈ ਬੈਠੀ,
ਉਹ ਸਭ-ਕੁਝ ਤੈਨੂੰ ਹਰ ਕੇ ਬੈਠੀ,
ਓ ਤੇਰੇ ਹੁੰਦਿਆਂ ਕਦੋਂ ਘਬਰਾਉਂਦੀ ਏ |
ਰੱਬ ਯਾਦ ਉਦੋਂ ਹੀ ਆਉਂਦਾ ਏ,
ਜਦੋਂ ਮੁਸ਼ਕਿਲ ਕੋਈ ਆਉਂਦੀ ਏ |