ਅਸ਼ੋਕ ਵਰਮਾ
ਬਠਿੰਡਾ,4 ਨਵੰਬਰ2020: ਡੇਰਾ ਸੱਚਾ ਸੌਦਾ ਸਰਸਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਗੋਨਿਆਣਾ ਮੰਡੀ ਦੇ ਵਲੰਟੀਅਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਇਨਸਾਨੀ ਫਰਜ ਨਿਭਾਇਆ ਹੈ। ਕਰੋਨਾ ਮਹਾਂਮਾਰੀ ਕਾਰਨ ਆਮ ਲੋਕਾਂ ਦੇ ਕੰਮ ਧੰਦੇ ਠੱਪ ਰਹਿਣ ਕਾਰਨ ਜਿੱਥੇ ਘਰੇਲੂ ਆਰਥਿਕਤਾ ਪ੍ਰਭਾਵਿਤ ਹੋਈ ਜਿਸ ਨਾਲ ਬੱਚਿਆਂ ਦੀ ਪੜਾਈ ਤੇ ਵੀ ਮਾੜਾ ਅਸਰ ਪਿਆ ਜਿਸ ਨੂੰ ਦੇਖਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਸਕੂਲੀ ਬੱਚਿਆਂ ਦੀ ਸਹਾਇਤਾ ਕਰਦਿਆਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਵਿਖੇ ਪੜਦੇ 214 ਬੱਚਿਆਂ ਨੂੰ ਸਟੇਸ਼ਨਰੀ ਤਕਸੀਮ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਪ੍ਰੇਮੀ ਬਲਦੇਵ ਰਾਜ ਗੋਨਿਆਣਾ ਨੇ ਦੱਸਿਆ ਕਿ ਸੇਵਾਦਾਰਾਂ ਵੱਲੋਂ ਹਰ ਸਾਲ ਦੋ ਵਾਰ ਸਕੂਲੀ ਬੱਚਿਆਂ ਨੂੰ ਮੁਫਤ ਸਟੇਸਨਰੀ ਵੰਡੀ ਜਾਂਦੀ ਹੈ । ਕਿਉਂਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਪ੍ਰਾਇਮਰੀ ਸਕੂਲ ਮਾਰਚ ਮਹੀਨੇ ਤੋਂ ਬੰਦ ਪਏ ਹਨ ਜਿਸ ਕਰਕੇ ਸਟੇਸ਼ਨਰੀ ਵੰਡਣ ਦਾ ਕੰਮ ਸੰਭਵ ਨਹੀਂ ਹੋ ਸਕਿਆ । ਉਹਨਾਂ ਦੱਸਿਆ ਕਿ ਅੱਜ ਸੇਵਾਦਾਰਾਂ ਵੱਲੋਂ ਬੱਚਿਆਂ ਲਈ ਇਹ ਪਹਿਲਕਦਮੀ ਕੀਤੀ ਗਈ ਹੈ। ਇਸ ਮੌਕੇ ਇੰਦਰਜੀਤ ਕੌਰ , ਕਮਲਜੀਤ ਕੌਰ ਤੋਂ ਇਲਾਵਾ , ਅੰਗਰੇਜ਼ ਗੋਪੀ, ਰਾਜਿੰਦਰ ਸਿੰਘ , ਗੁਰਬਿੰਦਰ ਕੌਰ , ਚਾਨਣ ਸਿੰਘ ਆਦਿ ਵੀ ਹਾਜਰ ਸਨ।
ਸਾਬਕਾ ਸਰਪੰਚ ਵੱਲੋਂ ਸ਼ਲਾਘਾ
ਇਸ ਮੌਕੇ ਹਾਜਰ ਪਿੰਡ ਕੋਠੇ ਇੰਦਰ ਸਿੰਘ ਵਾਲੇ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਨੇ ਸਮਾਜਸੇਵੀਆਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਸਥਾ ਨੇ ਪਹਿਲਾਂ ਵੀ ਇਸੇ ਸਕੂਲ ਵਿੱਚ ਬੱਚਿਆਂ ਨੂੰ ਹਰ ਸਾਲ ਸਟੇਸ਼ਨਰੀ ਦੇਣ ਦੇ ਨਾਲ ਨਾਲ ਕੁੱਝ ਸਮਾਂ ਪਹਿਲਾਂ ਸਕੂਲ ਨੂੰ ਸਮਾਰਟ ਬਣਾਉਣ ਮੌਕੇ ਸਾਰੇ ਵਿਦਿਆਰਥੀਆਂ ਨੂੰ ਬਲੇਜਰ ਦਾਨ ਵਿੱਚ ਦਿੱਤੇ ਸਨ। ਸਕੂਲ ਮੁਖੀ ਭੁਪਿੰਦਰ ਸਿੰਘ , ਅਧਿਆਪਕ ਰਾਜਿੰਦਰ ਸਿੰਘ , ਜਗਮੇਲ ਸਿੰਘ ਅਤੇ ਰਸਦੀਪ ਸਿੰਘ ਆਦਿ ਨੇ ਸਮਾਜਸੇਵੀ ਸੰਸਥਾ ਦੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।