ਰਜਨੀ ਵਾਲੀਆ
ਜੋ ਮੁਸ਼ਕਿਲ ਦੇ ਨਾਲ ਲੜਨਾ ਜਾਣੇ,
ਤੇ ਕਰੇ ਹਿੰਮਤ ਦੇ ਨਾਲ ਪਿਆਰ |
ਜਿਸਨੂੰ ਸਿਦਕ ਰੱਬ ਨੇ ਬਖਸਿ਼ਆ ਡਾਢਾ,
ਉਸਨੇ ਤਾਂ ਹੀ ਖਾਧੀ ਨਈ ਕਦੇ ਹਾਰ |
ਜੋ ਮੁਸ਼ਕਿਲ ਦੇ ਨਾਲ ਲੜਨਾ ਜਾਣੇ,
ਤੇ ਕਰੇ ਹਿੰਮਤ ਦੇ ਨਾਲ ਪਿਆਰ |
ਨਾਲ ਸਾਥ ਦੇ ਸਾਥ ਜੇ ਦੇਈਏ,
ਇੱਕ ਤੋਂ ਦੋ ਹੋ ਜਾਈਏ |
ਨਾਮੁਮਕਿਨ ਨੂੰ ਮੁਮਕਿਨ ਕਰੀਏ,
ਕਦੇ ਭੋਰਾ ਨਾ ਘਬਰਾਈਏ |
ਜਿੱਤ ਕੇ ਇੱਕ ਦਿਨ ਦੱਸ ਦੇਣਾ,
ਏ ਇਸ ਦੁਨੀਆ ਨੂੰ ਸੰਸਾਰ |
ਜੋ ਮੁਸ਼ਕਿਲ ਦੇ ਨਾਲ ਲੜਨਾ ਜਾਣੇ,
ਤੇ ਕਰੇ ਹਿੰਮਤ ਦੇ ਨਾਲ ਪਿਆਰ |
ਕਰਮਾ ਦੇ ਨਾਲ ਰਿਜ਼ਕ ਨਈ ਜੁੜਦਾ,
ਕੰਮ ਰਿਜਕ ਲਈ ਕਰਨਾ ਪੈਂਦਾ |
ਭਟਕਣ ਵਾਲਾ ਹਰ ਹੀਲੇ ਹੀ,
ਆਪਣੀ ਦੂਰ ਮੰਜਿ਼ਲ ਤੋਂ ਰਹਿੰਦਾ |
ਚੰਗਿਆਂ ਦੇ ਲਈ ਚੰਗੀ ਮੈਂ,
ਤੇ ਹਾਂ ਬੁਰਿਆਂ ਲਈ ਤਲਵਾਰ |
ਜੋ ਮੁਸ਼ਕਿਲ ਦੇ ਨਾਲ ਲੜਨਾ ਜਾਣੇ,
ਤੇ ਕਰੇ ਹਿੰਮਤ ਦੇ ਨਾਲ ਪਿਆਰ |
ਜੋ ਜਖਮਾਂ ਦੀ ਪੀੜ ਸਹੇ ਨਾ,
ਹੈ ਉਸ ਨੇ ਦੱਸ ਕੀ ਸਹਿਣਾ |
ਬੇਹਿੰਮਤੀ ਹੈ ਜਿਸਦੇ ਕੋਲ ਵੀ,
ਨੀ ਉਹ ਖਰਾ ਸੋਨਾ ਤੇ ਗਹਿਣਾ |
ਪ੍ਰਵਾਹ ਨਹੀ ਕੋਈ ਪੈਰਾਂ ਹੇਠਾਂ,
ਨੀ ਮੱਚਣ ਚਾਹੇ ਅੰਗਿਆਰ |
ਜੋ ਮੁਸ਼ਕਿਲ ਦੇ ਨਾਲ ਲੜਨਾ ਜਾਣੇ,
ਤੇ ਕਰੇ ਹਿੰਮਤ ਦੇ ਨਾਲ ਪਿਆਰ |
ਸੱਚ ਤੇ ਜਿਹੜਾ ਪਹਿਰਾ ਦੇਂਦਾ,
ਮਾਰਦਾ ਉਹੀ ਸਦਾ ਜੰਗ ਬਾਜੀ਼ |
ਉਸਨੂੰ ਮਾਲਕ ਸਦਾ ਨਿਵਾਜੇ,
ਤੇ ਰਵੇ ਕਦਮ-ਕਦਮ ਤੇ ਰਾਜੀ਼ |
ਜਿੱਤ ਦਾ ਅਕਸਰ ਉਸਨੂੰ ਮਿਲਦਾ,
ਸਦਾ ਮਿਹਨਤ ਵੱਲੋਂ ਉਪਹਾਰ |
ਜੋ ਮੁਸ਼ਕਿਲ ਦੇ ਨਾਲ ਲੜਨਾ ਜਾਣੇ,
ਤੇ ਕਰੇ ਹਿੰਮਤ ਦੇ ਨਾਲ ਪਿਆਰ |
ਜੇ ਮੁਕੱਦਰ ਰੁੱਸਿਆ ਜਾਪੇ ਤਾਂ,
ਕਦੇ ਈਮਾਨ ਨਾ ਰੁੱਸਣ ਦੇਈਏ |
ਰੱਬ ਦੀ ਜਗਾ ਨਾ ਲੈ ਸਕੇ ਕੋਈ,
ਨਾ ਕਦੇ ਬੰਦੇ ਨੂੰ ਰੱਬ ਕਹੀਏ |
ਸਦਾ ਨਿਮਾਣੇਂ ਦਾ ਮੁੱਲ ਪੈਂਦਾ ਤੇ,
ਕੋਈ ਉਸ ਤੋਂ ਵੱਡਾ ਨਾ ਸ਼ਾਹੂਕਾਰ |
ਜੋ ਮੁਸ਼ਕਿਲ ਦੇ ਨਾਲ ਲੜਨਾ ਜਾਣੇ,
ਤੇ ਕਰੇ ਹਿੰਮਤ ਦੇ ਨਾਲ ਪਿਆਰ |
ਰਜਨੀ ਜਦ ਵੀ ਹਿੰਮਤ ਦੇ ਨਾਲ,
ਕੋਈ ਵੀ ਕਾਰਜ ਕਰਿਆ ਜਾਂਦਾ |
ਜੋ ਕਾਰਜ ਨੂੰ ਸਿਰੇ ਚੜਾਵੇ ,
ਕੁੱਲ ਆਲਮ ਉਸਨੂੰ ਵਡਿਆਉਂਦਾ |
ਜੋ ਮਾਲਕ ਵੱਲੋਂ ਹਿੰਮਤ ਮਿਲਦੀ,
ਸਦਾ ਉਸ ਤੋਂ ਜਾਈਏ ਬਲਿਹਾਰ |
ਜੋ ਮੁਸ਼ਕਿਲ ਦੇ ਨਾਲ ਲੜਨਾ ਜਾਣੇ,
ਤੇ ਕਰੇ ਹਿੰਮਤ ਦੇ ਨਾਲ ਪਿਆਰ |