ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ
ਅਸ਼ੋਕ ਵਰਮਾ
ਮਾਨਸਾ,1ਨਵੰਬਰ2020: ਡਿਪਟੀ ਮੈਡੀਕਲ ਕਮਿਸ਼ਨਰ ਮਾਨਸਾ ਡਾ ਰਣਜੀਤ ਸਿੰਘ ਰਾਏ ਨੇ ਅੱਜ ਬੁਢਲਾਡਾ ਦੀ ਮੋਚੀ ਬਸਤੀ ’ਚ ਮਾਇਗਰੇਟਰੀ ਪਲਸ ਪੋਲੀਓ ਪ੍ਰੋਗਰਾਮ ਦੀ ਜਾਇਜਾ ਲਿਆ। ਡਾ: ਰਾਏ ਨੇ ਇਸ ਕਾਰਜ ਤੇ ਸੰਤੁਸ਼ਟੀ ਪ੍ਰਗਟਾਈ ਅਤੇ ਇਸ ਕਾਰਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਿਹਤ ਕਰਮਚਾਰੀਆਂ ਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ।ਡਾ. ਰਾਏ ਨੇ ਪੋਲੀਓ ਬੂੰਦਾਂ ਦੀ ਮਹੱਤਤਾ ਦੇ ਨਾਲ-ਨਾਲ ਕੋਵਿਡ 19 ਬਾਰੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਅਤੇ ਲੱਛਣ ਨਜਰ ਆਉਣ ਤੇ ਟੈਸਟ ਕਰਵਾਉਣ ਦੀ ਅਪੀਲ ਕੀਤੀ । ਬਲਾਕ ਬੁਢਲਾਡਾ ਅੰਦਰ ਸਿਹਤ ਵਿਭਾਗ ਵੱਲੋਂ ਗਠਿਤ ਵੱਖ-ਵੱਖ ਟੀਮਾਂ ਵੱਲੋਂ ਸਲੱਮ ਏਰੀਏ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾ ਰਹੀਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਾਸ ਮੀਡੀਆ ਅਧਿਕਾਰੀ ਜਗਤਾਰ ਸਿੰਘ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫਸਰ ਡਾ: ਗੁਰਚੇਤਨ ਪ੍ਰਕਾਸ਼ ਦੀ ਅਗਵਾਈ ਹੇਠ ਬਲਾਕ ਬੁਢਲਾਡਾ ਅੰਦਰ ਝੁੱਗੀ ਝੌਪੜੀਆਂ,ਭੱਠਿਆਂ ਅਤੇ ਹੋਰ ਸਲੱਮ ਏਰੀਆ ਚ ਸ਼ਨਾਖਤ ਕੀਤੇ 15 ਸੌ ਤੋਂ ਵੱਧ ਬੱਚਿਆਂ ਨੂੰ ਇਹ ਖੁਰਾਕ ਪਿਲਾਈ ਜਾਣੀ ਹੈ। ਉਹਨਾਂ ਅਜਿਹੇ ਇਲਾਕਿਆਂ ’ਚ ਵੱਸਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਦੇ ਮੱਦੇਨਜ਼ਰ ਉਹਨਾਂ ਨੂੰ ‘ਦੋ ਬੰੂਦਾਂ ਜਿੰਦਗੀ ਦੀਆਂ’ ਜਰੂਰ ਪਿਆਉਣ।ਇਸ ਮੌਕੇ ਭੋਲਾ ਸਿੰਘ ਵਿਰਕ ਸਿਹਤ ਸੁਪਰਵਾਈਜ਼ਰ , ਐਸ. ਆਈ. ਭੁਪਿੰਦਰ ਸਿੰਘ, ਅਸ਼ੋਕ ਕੁਮਾਰ,ਨਿਰਮਲ ਸਿੰਘ,ਮੰਗਲ ਸਿੰਘ, ਅਮਰਜੀਤ ਸਿੰਘ , ਪਰਮਜੀਤ ਸਿੰਘ , ਸੋਮੀ ਰਾਮ ਤੋਂ ਇਲਾਵਾ ਪਵਨ ਕੁਮਾਰ ,ਗੁਰਦੀਪ ਕੌਰ ,ਪਰਦੀਪ ਕੌਰ ,ਅਮਰਜੀਤ ਕੌਰ ਏ .ਐਨ .ਐਮ. ਤੇ ਆਸ਼ਾ ਵਰਕਰ ਸਰੋਜ ਰਾਣੀ ਵੀ ਮੌਜੂਦ ਸਨ ।