7.9 C
United Kingdom
Saturday, March 7, 2026

More

    ਗਲਾਸਗੋ ਸਮੇਤ ਲੈਵਲ ਤਿੰਨ ਲਾਕਡਾਉਨ ਖੇਤਰਾਂ ਦੇ ਵਿਦਿਆਰਥੀਆਂ ਨੂੰ ਮਾਸਕ ਨਾਲ ਮੂੰਹ ਢਕਣਾ ਹੋਇਆ ਜਰੂਰੀ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਕੋਰੋਨਾਂ ਵਾਇਰਸ ਦੇ ਫੈਲ ਰਹੇ ਕੇਸਾਂ ਕਰਕੇ ਸਕਾਟਲੈਂਡ ਸਰਕਾਰ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਲਈ ਸੋਮਵਾਰ ਤੋਂ ਮਾਸਕ ਨਾਲ ਮੂੰਹ ਨੂੰ ਢਕਣਾ ਜਰੂਰੀ ਕਰ ਦਿੱਤਾ ਹੈ।ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਵੇਂ ਨਿਯਮਾਂ ਤਹਿਤ ਗਲਾਸਗੋ ਵਿਚ ਕਲਾਸ ਦੌਰਾਨ ਫੇਸ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ। ਨਵੇਂ ਨਿਯਮਾਂ ਅਨੁਸਾਰ ਐਸ 4 ਅਤੇ ਐਸ 6 ਵਿਚਲੇ ਵਿਦਿਆਰਥੀ ਅਤੇ ਉਨ੍ਹਾਂ ਦੇ ਅਧਿਆਪਕ ਕਲਾਸ ਵਿਚ ਚਿਹਰਾ ਢਕਣ ਦੇ ਨਾਲ ਨਾਲ ਸਕੂਲ ਦੇ ਆਲੇ-ਦੁਆਲੇ ਘੁੰਮਣ ਵੇਲੇ, ਉਨ੍ਹਾਂ ਖੇਤਰਾਂ ਵਿਚ ਜੋ ਲੈਵਲ ਤਿੰਨ ਵਿਚ ਹਨ ਇਹਨਾਂ ਨਿਯਮਾਂ ਦੀ ਪਾਲਣਾਂ ਕਰਨਗੇ। ਸਕਾਟਿਸ਼ ਸਰਕਾਰ ਅਨੁਸਾਰ ਬੱਚਿਆਂ ਦੇ ਮਾਪੇ ਜਾਂ ਕੋਈ ਹੋਰ ਜੋ ਕਿਸੇ ਵੀ ਸਕੂਲ ਦੀ ਸਾਈਟ (ਭਾਵੇਂ ਇਮਾਰਤ) ਵਿੱਚ ਦਾਖਲ ਹੁੰਦੇ ਹਨ, ਦਾ ਮੂੰਹ ਮਾਸਕ ਨਾਲ ਕਵਰ ਹੋਣਾ ਚਾਹੀਦਾ ਹੈ। ਇਹ ਨਿਯਮ ਡਰਾਪ-ਆਫ ਅਤੇ ਪਿਕ-ਅਪ ਕਰਨ ਵਾਲੇ ਮਾਤਾ ਪਿਤਾ ਤੇ ਵੀ ਲਾਗੂ ਹੁੰਦੇ  ਹਨ। ਮੰਤਰੀ ਜੌਨ ਸਵਿੰਨੇ ਨੇ ਕਿਹਾ ਕਿ ਸਕੂਲ ਖੁੱਲੇ ਰੱਖਣਾ ਸਾਡੀ ਪਹਿਲ ਹੈ ਪਰ ਇਹ ਤਾਂ ਹੀ ਹੋ ਸਕਦਾ ਹੈ ਜੇ ਸਕੂਲ ਸੁਰੱਖਿਅਤ ਹੋਣਗੇ। ਸੋਮਵਾਰ ਤੋਂ ਇਹ ਬਹੁਤ ਜ਼ਰੂਰੀ ਹੈ ਕਿ ਸਾਰੇ ਉਪਾਅ ਸਕੂਲਾਂ ਵਿੱਚ ਸਖਤੀ ਨਾਲ ਪਾਲਣ ਕੀਤੇ ਜਾਣ। ਜਿਸ ਨਾਲ ਇਹ ਸੁਨਿਸ਼ਚਿਤ ਕਰਨ ਵਿੱਚ ਸਹਾਇਤਾ ਮਿਲੇਗੀ ਕਿ ਸਕੂਲ ਸੁਰੱਖਿਅਤ ਢੰਗ ਨਾਲ ਖੁੱਲੇ ਰਹਿ ਸਕਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!