3.5 C
United Kingdom
Sunday, March 8, 2026

More

    ਫਰਿਜ਼ਨੋ ਪੁਲਿਸ ਨੂੰ ਇੱਕ ਘਰ ਕੋਲੋਂ ਮਿਲੀ 30 ਸਾਲਾਂ ਵਿਅਕਤੀ ਦੀ ਲਾਸ਼

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਫਰਿਜ਼ਨੋ (ਕੈਲੀਫੋਰਨੀਆਂ), 31ਅਕਤੂਬਰ 2020

    ਫਰਿਜ਼ਨੋ ਕਾਉਂਟੀ ਵਿੱਚ ਹੋ ਰਹੀਆਂ ਮੌਤਾਂ ਵਿੱਚ ਇੱਕ ਹੋਰ ਦਾ ਵਾਧਾ 30 ਸਾਲਾਂ ਵਿਅਕਤੀ ਦੀ ਲਾਸ਼ ਮਿਲਣ ਨਾਲ ਹੋਇਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਖਣ ਪੱਛਮੀ ਫਰਿਜ਼ਨੋ ਦੇ ਘਰ ਸਾਹਮਣੇ ਮਿਲੀ ਇੱਕ ਲਾਸ਼ ਦੀ ਪਛਾਣ ਫਰਿਜ਼ਨੋ ਦੇ ਹੀ 30 ਸਾਲਾਂ ਰੇਜੀਨਾਲਡ ਫਾਉਲਰ ਵਜੋਂ ਕੀਤੀ ਹੈ। ਫਰਿਜ਼ਨੋ ਪੁਲਿਸ ਵਿਭਾਗ ਦੇ ਲੈਫਟੀਨੈਂਟ ਲੈਰੀ ਬਾਉਲੇਨ ਅਨੁਸਾਰ, ਤਕਰੀਬਨ 12:30 ਵਜੇ. ਅਧਿਕਾਰੀਆਂ ਨੂੰ ਵਾਟਰਮੈਨ ਐਵੀਨਿਊ ਅਤੇ ਕੇਰਨ ਸਟ੍ਰੀਟ ਦੇ ਖੇਤਰ ਵਿਚ ਲਾਸ਼ ਬਾਰੇ ਸੂਚਨਾ ਪ੍ਰਾਪਤ ਹੋਈ। ਅਧਿਕਾਰੀਆਂ ਨੇ ਘਟਨਾ ਸਥਾਨ ਤੇ ਫਾਉਲਰ ਨੂੰ ਉਸ ਦੇ ਸਰੀਰ ਦੇ ਉਪਰਲੇ ਹਿੱਸੇ ਵਿੱਚ ਗੰਭੀਰ ਸੱਟਾਂ ਨਾਲ ਜ਼ਖਮੀ ਪਾਇਆ ਅਤੇ ਬਾਅਦ ਵਿੱਚ ਘਟਨਾ ਵਾਲੀ ਥਾਂ ‘ਤੇ ਹੀ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਜਾਂਚ ਕਰਤਾਵਾਂ ਅਨੁਸਾਰ ਵੀਰਵਾਰ ਨੂੰ ਇੱਥੇ ਕੋਈ ਸ਼ੂਟ ਅਲਰਟ ਨਹੀਂ ਮਿਲਿਆ । ਇਸ ਘਟਨਾਂ ਦੀ ਜਾਂਚ ਅਜੇ ਜ਼ਾਰੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!