24.1 C
United Kingdom
Wednesday, June 24, 2026

More

    ਇੰਗਲੈਂਡ ਤੇ ਸਕਾਟਲੈਂਡ ਦੇ ਇਕਾਂਤਵਾਸ ਦੀ 14 ਦਿਨਾਂ ਸਮਾਂ ਸੀਮਾ ਸੰਬੰਧੀ ਵੱਖੋ ਵੱਖਰੇ ਰਾਗ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਵਾਇਰਸ ਦੀ ਲਾਗ ਨੂੰ ਅੱਗੇ ਹੋਰ ਲੋਕਾਂ ਤੱਕ ਫੈਲਣ ਤੋਂ ਰੋਕਣ ਲਈ ਪੀੜਿਤ ਵਿਅਕਤੀ ਦਾ ਇਕਾਂਤਵਾਸ ਵਿੱਚ ਜਾਣਾ ਇੱਕ ਢੁੱਕਵਾਂ ਹੱਲ ਹੈ। ਯੂਕੇ ਵਿੱਚ ਇਸ ਦੀ ਸਮਾਂ ਸੀਮਾ 14 ਦਿਨ ਦੀ ਹੈ ਅਤੇ ਮੰਤਰੀਆਂ ਵਿਚਕਾਰ ਇਸਨੂੰ ਘਟਾਉਣ ਲਈ ਗੱਲਬਾਤ ਹੋ ਰਹੀ ਹੈ। ਇਸ ਮਾਮਲੇ ਵਿੱਚ ਬੋਰਿਸ ਜੌਹਨਸਨ ਅਤੇ ਨਿਕੋਲਾ ਸਟਾਰਜਨ ਨੇ ਕਿਹਾ ਕਿ ਇੰਗਲੈਂਡ ਅਤੇ ਸਕਾਟਲੈਂਡ ਇਸ ਚਰਚਾ ਨੂੰ ਵੱਖ-ਵੱਖ ਨਿਯਮਾਂ ਨਾਲ ਖਤਮ ਕਰ ਸਕਦੇ ਹਨ। ਡਾਉਨਿੰਗ ਸਟ੍ਰੀਟ ਵਿੱਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿਕੋਰੋਨਾਂ ਵਾਇਰਸ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ 14 ਦਿਨਾਂ ਦੇ ਵਕਫੇ ਵਿੱਚ ਢਿੱਲ ਦੇਣ ਸੰਬੰਧੀ ਜਾਂਚ ਹੋ ਰਹੀ ਹੈ।  ਮੈਟ ਹੈਨਕਾਕ ਨੇ ਫਰਾਂਸ ਦੀ ਤਰਜ਼ ‘ਤੇ ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਮਿਆਦ ਨੂੰ ਸੱਤ ਦਿਨਾਂ ਤੱਕ ਘਟਾਇਆ ਜਾ ਸਕਦਾ ਹੈ। ਪਰ  ਰੋਜ਼ਾਨਾ ਪ੍ਰੈਸ ਕਾਨਫਰੰਸ ਵਿਚ ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ  ਸਟਾਰਜਨ ਨੇ ਕਿਹਾ ਕਿ ਉਸ ਦੀ 14 ਦਿਨਾਂ ਦੀ ਮਿਆਦ ਨੂੰ ਬਦਲਣ ਦੀ ਕੋਈ ਯੋਜਨਾ ਨਹੀਂ ਹੈ ਅਤੇ ਡਾਕਟਰ ਵੀ ਬਿਨਾਂ ਕਿਸੇ ਸਬੂਤ ਤੋਂ ਇਸਦੇ ਪੱਖ ਵਿੱਚ ਨਹੀਂ ਹਨ।ਸਕਾਟਲੈਂਡ ਦੇ ਰਾਸ਼ਟਰੀ ਕਲੀਨੀਕਲ ਨਿਰਦੇਸ਼ਕ ਜੇਸਨ ਲੀਚ ਅਨੁਸਾਰ ਵੀ ਯੂਕੇ ਦੇ ਕਿਸੇ ਵੀ ਹਿੱਸੇ ਵਿੱਚ ਇਸ ਤਰ੍ਹਾਂ ਦੀ ਕੋਈ ਵਿਗਿਆਨਕ ਸਲਾਹ ਮੌਜੂਦ ਨਹੀਂ ਹੈ ਜੋ 14 ਦਿਨਾਂ ਤੋਂ ਘੱਟ  ਮਿਆਦ  ਦਾ ਸਮਰਥਨ ਕਰਦੀ ਹੈ। ਪਰ ਸਿਹਤ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਪੀੜਤ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਲਈ ਇਕਾਂਤਵਾਸ ਦੀ ਮਿਆਦ ਨੂੰ ਘਟਾਉਣ ਬਾਰੇ ਫ਼ੈਸਲਾ ਪੂਰੀ ਤਰ੍ਹਾਂ ਵਿਗਿਆਨਕ ਢੰਗ ਨਾਲ ਜਾਂਚ ਦੁਆਰਾ ਕੀਤਾ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!