24.8 C
United Kingdom
Wednesday, June 24, 2026

More

    ਫਰਿਜ਼ਨੋ ਵਿੱਚ ਵਧ ਰਹੇ ਕੋਰੋਨਾਂ ਵਾਇਰਸ ਕੇਸਾਂ ਦਾ ਰੈਸਟੋਰੈਂਟਾਂ, ਚਰਚਾਂ ਆਦਿ ‘ਤੇ ਕੀ ਹੋਵੇਗਾ ਅਸਰ??

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਫਰਿਜ਼ਨੋ (ਕੈਲੀਫੋਰਨੀਆਂ), 27 ਅਕਤੂਬਰ 2020-

    ਪੂਰੇ ਅਮਰੀਕਾ ਵਿੱਚ ਵਾਇਰਸ ਦੇ ਮਾਮਲੇ ਫਿਰ ਤੋਂ ਵਧ ਰਹੇ ਹਨ ਤਾਂ ਫਰਿਜ਼ਨੋ ਵੀ ਲਾਗ ਦੇ ਕੇਸ ਦਰਜ਼ ਕਰਨ ਵਿੱਚ ਪਿੱਛੇ ਨਹੀਂ ਹੈ। ਸ਼ੁੱਕਰਵਾਰ ਤੋਂ ਫਰਿਜ਼ਨੋ ਕਾਊਂਟੀ ਵਿੱਚ ਤਕਰੀਬਨ 400 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਜਿਸ ਨਾਲ ਮਰੀਜਾਂ ਦੀ ਹਸਪਤਾਲਾਂ ਵਿੱਚ ਦਾਖਲ ਹੋਣ ਅਤੇ ਮੌਤਾਂ ਵਿੱਚ ਵਿੱਚ ਵਾਧੇ ਦੀ ਜਿਆਦਾ ਸੰਭਾਵਨਾ ਹੈ। ਇਸਦੇ ਨਾਲ ਹੀ ਇੱਥੇ ਵਪਾਰ ਅਤੇ ਜ਼ਿੰਦਗੀ ਦੇ ਹੋਰ ਸੈਕਟਰ ਮੁੜ ਖੋਲ੍ਹਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਕੈਲੀਫੋਰਨੀਆ ਦੇ ਜਨ ਸਿਹਤ ਵਿਭਾਗ ਦੁਆਰਾ ਕਾਉਂਟੀ ਵਿੱਚ ਐਤਵਾਰ ਨੂੰ ਰਿਪੋਰਟ ਕੀਤੇ ਗਏ 162 ਨਵੇਂ ਸੰਕਰਮਣ ਦੇ ਮਾਮਲੇ ਸਤੰਬਰ ਦੇ ਸ਼ੁਰੂ ਵਿੱਚ ਮਾਮਲਿਆਂ ਵਿੱਚ ਸਭ ਤੋਂ ਵੱਧ ਸਨ। ਇਹ ਸ਼ਨੀਵਾਰ ਨੂੰ 119 ਅਤੇ ਸੋਮਵਾਰ ਨੂੰ 106 ਦਰਜ਼ ਕੀਤੇ ਗਏ ਸਨ। ਫਰਿਜ਼ਨੋ ਇਸ ਵੇਲੇ ਸੁਰੱਖਿਅਤ ਅਰਥਵਿਵਸਥਾ ਲਈ ਰਾਜ ਦੇ ਬਲੂਪ੍ਰਿੰਟ ਦੇ ਟੀਅਰ 2 ਵਿੱਚ 29 ਸਤੰਬਰ ਨੂੰ ਟੀਅਰ 1 ਤੋਂ ਮੁੜ ਕੇ ਆਇਆ ਹੈ। ਟੀਅਰ 1 ਜੋ ਕਿ ਸਭ ਤੋਂ ਵੱਧ ਪ੍ਰਭਾਵਿਤ ਪੱਧਰ ਹੈ ਦੇ ਤਹਿਤ, ਰੈਸਟੋਰੈਂਟਾਂ ਨੂੰ ਇਨਡੋਰ ਡਾਇਨਿੰਗ ਦੀ ਪੇਸ਼ਕਸ਼ ਕਰਨ ‘ਤੇ ਪਾਬੰਦੀ ਸੀ ਅਤੇ ਚਰਚ ਅੰਦਰ ਸੇਵਾਵਾਂ ਵੀ ਠੱਪ ਸਨ ਇਸਦੇ ਨਾਲ ਹੀ ਸਿਹਤ ,ਕਲੱਬ ਅਤੇ ਜਿੰਮ ਸਹੂਲਤਾਂ ਵੀ ਸੀਮਿਤ ਸਨ। ਟੀਅਰ 2 ਵਿੱਚ, ਰੈਸਟੋਰੈਂਟ 25% ਤੱਕ ਦੀ ਸਮਰੱਥਾ ਦੇ ਨਾਲ ਅੰਦਰੂਨੀ ਖਾਣਾ ਦੁਬਾਰਾ ਸ਼ੁਰੂ ਕਰ ਸਕਦੇ ਹਨ, ਚਰਚ 100 ਤੋਂ ਘੱਟ ਵਿਅਕਤੀਆਂ ਜਾਂ 25% ਦੀ ਸਮਰੱਥਾ ਨਾਲ ਸੇਵਾਵਾਂ ਨਿਭਾ ਸਕਦੇ ਹਨ, ਅਤੇ ਹੋਰ ਕਾਰੋਬਾਰ ਵੀ ਖੁੱਲ ਸਕਦੇ ਹਨ। ਪਰ ਹੁਣ ਅਕਤੂਬਰ ਮਹੀਨੇ ਖਤਮ ਹੋਣ ਵਾਲੇ ਹਫਤੇ ਵਿੱਚ ਪ੍ਰਤੀ 100,000 ਨਿਵਾਸੀਆਂ ਤੇ ਰੋਜ਼ਾਨਾ 7.3 ਨਵੇਂ ਦਰਜ ਕੀਤੇ ਗਏ ਹਨ ਜਿਸ ਨਾਲ ਵਾਇਰਸ ਦੇ ਕੇਸਾਂ ਦਾ ਗ੍ਰਾਫ ਫਿਰ ਉੱਪਰ ਵੱਲ ਜਾ ਰਿਹਾ ਹੈ। ਜੇਕਰ ਇਹ ਵਾਧਾ ਜਾਰੀ ਰਿਹਾ ਤਾਂ ਫਰਿਜ਼ਨੋ ਦੇ ਫਿਰ ਤੋਂ ਟੀਅਰ 1 ਦੇ ਪਾਬੰਦੀਆਂ ਵਾਲੇ ਪੱਧਰ ਵਿੱਚ ਜਾਣ ਦੇ ਪੂਰੇ ਅਸਾਰ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!