23.1 C
United Kingdom
Sunday, June 21, 2026

More

    ਪੂਰੇ ਅਮਰੀਕਾ ਵਿਚ ਵਧ ਰਹੇ ਹਨ ਕੋਵਿਡ-19 ਦੀ ਲਾਗ ਦੇ ਮਾਮਲੇ

    ਗੁਰਿੰਦਰਜੀਤ ਨੀਟਾ / ਕੁਲਵੰਤ ਧਾਲੀਆਂ ਮਾਛੀਕੇ,

    ਫਰਿਜ਼ਨੋ (ਕੈਲੀਫੋਰਨੀਆਂ) 23 ਅਕਤੂਬਰ 2020

    ਕੋਰੋਨਾਂ ਵਾਇਰਸ ਨੇ ਅਮਰੀਕਾ ਨੂੰ ਬਹੁਤ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ। ਇਸਦੀ ਲਾਗ ਦੇ ਕੇਸ ਪੂਰੇ ਅਮਰੀਕਾ ਵਿੱਚ ਹੁਣ ਫਿਰ ਤੋਂ ਵੱਧ ਹੋ ਰਹੇ ਹਨ। ਸੰਯੁਕਤ ਰਾਜ ਦੇ ਕਈ ਰਾਜਾਂ, ਜਿਨ੍ਹਾਂ ਵਿਚੋਂ ਬਹੁਤ ਸਾਰੇ ਮਿਡਵੈਸਟ ਵਿਚ ਹਨ ਨੇ ਵੀਰਵਾਰ ਨੂੰ ਕੋਵਿਡ-19 ਲਾਗਾਂ ਵਿਚ ਰਿਕਾਰਡ ਵਾਧਾ ਦਰਜ ਕੀਤਾ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਠੰਢਾ ਮੌਸਮ ਹੋਣ ਕਰਕੇ ਵੀ ਮਹਾਂਮਾਰੀ ਨਵੇਂ ਸਿਰੇ ਤੋਂ ਤੇਜ਼ ਹੋ ਰਹੀ ਹੈ। ਇੱਥੇ ਰੀਊਟਰਜ਼ ਦੇ ਇੱਕ ਵਿਸ਼ਲੇਸ਼ਣ ਅਨੁਸਾਰ, ਇੰਡੀਆਨਾ, ਨੌਰਥ ਡਕੋਟਾ, ਇਲੀਨੋਏ, ਮੋਂਟਾਨਾ, ਓਕਲਾਹੋਮਾ, ਉਤਾਹ ਅਤੇ ਓਹੀਓ ਵਿੱਚ ਵੀਰਵਾਰ ਨੂੰ ਰੋਜ਼ਾਨਾ ਦੇ ਕੇਸਾਂ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਜਦੋਂਕਿ ਫਲੋਰਿਡਾ ਵਿੱਚ 5,500 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਇਸਦੇ ਨਾਲ ਹੀ ਬੁੱਧਵਾਰ ਨੂੰ, ਦੇਸ਼ ਭਰ ਵਿੱਚ ਕੋਰੋਨਾਂ ਵਾਇਰਸ ਦੀ ਮੌਤ ਦਰ ਦੀ ਰਿਪੋਰਟ ਵੀ ਦੋ ਮਹੀਨਿਆਂ ਵਿੱਚ ਵੱਧ ਗਈ ਹੈ ਜਦਕਿ ਇਸ ਸਾਲ ਦੇ ਸ਼ੁਰੂ ਵਿਚ ਮਹਾਂਮਾਰੀ ਤੋਂ ਬਾਅਦ, ਰਾਸ਼ਟਰ ਨੇ 222,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਗੁਆਈ ਹੈ। ਵਾਇਰਸ ਨੂੰ ਕਾਬੂ ਕਰਨ ਲਈ ਸੰਯੁਕਤ ਰਾਜ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਵੀਰਵਾਰ ਨੂੰ ਗਿਲਿਡ ਸਾਇੰਸਜ਼ ਦੀ ਇੱਕ ਐਂਟੀਵਾਇਰਲ ਡਰੱਗ ਰੇਮੈਡੀਸਿਵਰ ਨੂੰ ਰਸਮੀ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਕੋਵਿਡ-19 ਨਾਲ ਹਸਪਤਾਲ ਵਿਚ ਦਾਖਲ ਹੋਏ ਮਰੀਜ਼ਾਂ ਦਾ ਇਲਾਜ ਕਰਨ ਲਈ ਐਮਰਜੈਂਸੀ ਅਧਿਕਾਰਾਂ ਦੇ ਰੂਪ ਵਿਚ ਵਰਤੀ ਜਾ ਰਹੀ ਹੈ। ਸੰਯੁਕਤ ਰਾਜ ਅਮਰੀਕਾ ਵਿਚ ਇਸ ਬਿਮਾਰੀ ਲਈ ਅਧਿਕਾਰਤ ਤੌਰ ‘ਤੇ ਮਨਜ਼ੂਰ ਹੋਈ ਇਹ ਪਹਿਲੀ ਦਵਾਈ ਹੈ। ਵਾਇਰਸ ਦੇ ਮਾਮਲਿਆਂ ਅਤੇ ਮੌਤਾਂ ਵਿੱਚ ਵਾਧੇ ਦੇ ਨਾਲ, ਸੰਯੁਕਤ ਰਾਜ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵੀ ਦੋ ਮਹੀਨਿਆਂ ਦੀ ਉੱਚਾਈ ਤੇ ਪਹੁੰਚ ਗਈ ਹੈ।ਇਕ ਵਿਸ਼ਲੇਸ਼ਣ ਦੇ ਅਨੁਸਾਰ, ਦੇਸ਼ ਭਰ ਵਿੱਚ ਹੁਣ 40,000 ਤੋਂ ਵੱਧ ਕੋਰੋਨਾਂ ਵਾਇਰਸ ਦੇ ਮਰੀਜ਼ ਹਸਪਤਾਲਾਂ ਵਿੱਚ ਹਨ, ਜੋ ਕਿ 1 ਅਕਤੂਬਰ ਤੋਂ 33% ਵੱਧ ਹਨ। ਇਸ ਕਰਕੇ ਕੁਝ ਮੈਡੀਕਲ ਸਹੂਲਤਾਂ ਲਈ ਵਾਧੂ ਥਾਵਾਂ ਨੂੰ ਉਨ੍ਹਾਂ ਖੇਤਰਾਂ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਕੋਰੋਨਾਂ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!