24.1 C
United Kingdom
Wednesday, June 24, 2026

More

    ਲਾਫਬਰੋ ਨੇੜੇ ਬਰੂਕ ਵਿੱਚ ਮਿਲੀ ਦੂਜੇ ਵਿਸ਼ਵ ਯੁੱਧ ਦੀ ਵਿਸਫੋਟਕ ਸਮੱਗਰੀ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਲਾਫਬਰੋ ਦੇ ਨੇੜੇ ਬਰੂਕ ਪਿੰਡ ਵਿੱਚ ਝਾੜੀਆਂ ਵਿੱਚੋਂ ਇੱਕ ਵਿਸਫੋਟਕ ਯੰਤਰ ਮਿਲਿਆ ਹੈ। ਚਰਨਵੁੱਡ ਪੁਲਿਸ ਨੇ ਕਿਹਾ ਕਿ ਵੁਡਹਾਉਸ ਈਵਜ਼ ਵਿਚ ਦੂਜੇ ਵਿਸ਼ਵ ਯੁੱਧ ਦੇ ਇਕ ਸ਼ੱਕੀ ਵਿਸਫੋਟਕ ਯੰਤਰ ਬਾਰੇ ਪਤਾ ਲੱਗਣ ‘ਤੇ ਅਧਿਕਾਰੀਆਂ ਨੂੰ ਕੱਲ ਸ਼ਾਮ 5.45 ਵਜੇ ਬੁਲਾਇਆ ਸੀ। ਇਸ ਦਾ ਮੁਆਇਨਾ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਘੇਰਾਬੰਦੀ ਕਰਕੇ ‘ਬੰਬ ਸਕੁਐਡ’ ਨੂੰ ਬੁਲਾਇਆ। ਪੁਲਿਸ ਦੁਆਰਾ ਇਸ ਬੰਬ ਦੁਆਲੇ 100 ਮੀਟਰ ਦਾ ਘੇਰਾ ਲਗਾਇਆ ਗਿਆ ਸੀ। ਵਿਸਫੋਟਕ ਆਰਡਨੈਂਸ ਡਿਸਪੋਜ਼ਲ (ਈ ਓ ਡੀ) ਦੇ ਅਧਿਕਾਰੀਆਂ ਨੇ ਇਸਨੂੰ ਇਕ ਸੁਰੱਖਿਅਤ ਜਗ੍ਹਾ ‘ਤੇ ਲਿਜਾ ਕੇ ਕਾਰਡੋਨ ਹਟਾਇਆ। ਇਸ ਮਿਲੇ ਹੋਏ ਬੰਬ ਦੇ ਨਤੀਜੇ ਵਜੋਂ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!