24.1 C
United Kingdom
Wednesday, June 24, 2026

More

    ਟੈਕਸਾਸ ਦੀ ਇੱਕ ਮਹਿਲਾ ਯਾਤਰੀ ਦੀ ਹਵਾਈ ਜਹਾਜ਼ ਦੇ ਉੱਡਣ ਦੀ ਉਡੀਕ ਕਰਦਿਆਂ ਹੋਈ ਕੋਰੋਨਾਂ ਵਾਇਰਸ ਨਾਲ ਮੌਤ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ) 20 ਅਕਤੂਬਰ 2020

    ਕੋਰੋਨਾਂ ਵਾਇਰਸ ਮਹਾਂਮਾਰੀ ਨੇ ਸਾਰੇ ਹੀ ਸੰਸਾਰ ਵਿੱਚ ਹਰ ਵਰਗ , ਉਮਰ ਅਤੇ ਥਾਵਾਂ ਤੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਤੰਦਰੁਸਤ ਵਿਅਕਤੀ ਵੀ ਇਸ ਬਿਮਾਰੀ ਕਰਕੇ ਅਚਾਨਕ ਹੀ ਮੌਤ ਦੀ ਗੋਦ ਵਿੱਚ ਜਾ ਚੁੱਕੇ ਹਨ। ਅਜਿਹੀ ਹੀ ਇੱਕ ਘਟਨਾ ਜੁਲਾਈ ਮਹੀਨੇ ਵਿੱਚ ਅਮਰੀਕਾ ਵਿੱਚ ਵਾਪਰੀ ਹੈ ਜਿੱਥੇ ਇੱਕ ਔਰਤ ਦੀ ਜ਼ਹਾਜ ਉੱਡਣ ਦਾ ਇੰਤਜ਼ਾਰ ਕਰਦੀ ਹੋਈ ਦੀ ਵਾਇਰਸ ਕਰਕੇ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਡੱਲਾਸ ਕਾਊਂਟੀ ਦੇ ਅਧਿਕਾਰੀਆਂ ਅਤੇ ਐਨ ਬੀ ਸੀ ਡੀ ਐਫ ਡਬਲਯੂ ਨੇ ਦੱਸਿਆ ਕਿ ਟੈਕਸਾਸ ਦੀ ਇਕ ਔਰਤ (30) ਦੀ ਜੁਲਾਈ ਵਿੱਚ ਐਰੀਜ਼ੋਨਾ ਤੋਂ ਟੈਕਸਸ ਜਾ ਰਹੀ ਉਡਾਣ ਦੌਰਾਨ ਮੌਤ ਹੋ ਗਈ ਸੀ। ਉਹ ਡੱਲਾਸ ਕਾਊਂਟੀ ਦੇ ਇੱਕ ਉਪਨਗਰ ਗਾਰਲੈਂਡ ਵਿੱਚ ਰਹਿੰਦੀ ਸੀ। ਐਨ ਬੀ ਸੀ ਡੀ ਐਫ ਡਬਲਯੂ ਨੇ ਇਹ ਵੀ ਦੱਸਿਆ ਕਿ ਔਰਤ ਜਿਸਦੀ ਕਾਉਂਟੀ ਨੇ ਪਰਾਈਵੇਸੀ ਕਾਰਨਾਂ ਕਰਕੇ ਪਛਾਣ ਨਹੀਂ ਦੱਸੀ ਹੈ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ ਸੀ ਅਤੇ ਉਸਨੂੰ ਆਕਸੀਜਨ ਵੀ ਦਿੱਤੀ ਗਈ ਸੀ। ਜਦਕਿ ਇਹ ਸਪਸ਼ਟ ਨਹੀਂ ਹੈ ਕਿ ਉਹ ਔਰਤ ਕਿਸ ਏਅਰ ਲਾਈਨ ਵਿੱਚ ਯਾਤਰਾ ਕਰ ਰਹੀ ਸੀ।
    ਇਸਦੇ ਨਾਲ ਹੀ ਡੱਲਾਸ ਕਾਊਂਟੀ ਅਨੁਸਾਰ ਇੱਥੇ ਕੋਵਿਡ -19 ਦੇ ਲਗਭੱਗ 90,000 ਮਾਮਲੇ ਸਾਹਮਣੇ ਆਏ ਹਨ ਅਤੇ 1,085 ਮੌਤਾਂ ਵੀ ਹੋ ਚੁੱਕੀਆਂ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!