ਅਸ਼ੋਕ ਵਰਮਾ
ਬਠਿੰਡਾ,19 ਅਕਤੂਬਰ। ਪੰਜਾਬ ’ਚ ਪਿਛਲੇ ਦਿਨੀ ਵਾਪਰੀਆਂ ਘਟਨਾਵਾਂ ਅਤੇ ਕਾਮਰੇਡ ਬਲਵਿੰਦਰ ਸਿੰਘ ਦੇ ਕਰ ਦਿੱਤੇ ਗਏ ਕਤਲ ਨੂੰ ਲੈਕੇ ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਕਟਿਹਰੇ ’ਚ ਖੜਾ ਕੀਤਾ ਹੈ। ਪਾਰਟੀ ਦੇ ਕਿਸਾਨ ਵਿੰਗ ਪ੍ਧਾਨ ਤੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਤਰਨਤਾਰਨ ਵਿਖੇ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਤੋਂ ਇਲਾਵਾ ਪਿਛਲੇ ਕੁੱਝ ਦਿਨਾਂ ਤੋਂ ਡਕੈਤੀ ਤੇ ਲੁੱਟ ਖੋਹ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਤੋਂ ਸੂਬੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਹੈ । ਸੂਬਾ ਸਰਕਾਰ ਤੇ ਪੁਲਿਸ ਅਮਨ ਕਾਨੰੂਨ ਦੀ ਬਹਾਲੀ ਵਿੱਚ ਬੁਰੀ ਤਰਾਂ ਅਸਫਲ ਸਾਬਿਤ ਹੋਈ ਹੈ ।
ਮਲੂਕਾ ਨੇ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਸੂਬਾ ਸਰਕਾਰ ਦੀ ਨਲਾਇਕੀ ਕਾਰਨ ਹੋਇਆ ਕਿਉਂਕਿ ਸੂਬੇ ਵਿੱਚ ਸੁਰੱਖਿਆ ਦੇਣ ਦੇ ਕੋਈ ਮਾਪਦੰਡ ਨਹੀ ਅਪਨਾਏ ਜਾ ਰਹੇ ਹਨ । ਉਨਾਂ ਕਿਹਾ ਕਿ ਸਰਕਾਰ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਆਪਣੇ ਚਹੇਤਿਆ ਨੰੂ ਸੁਰੱਖਿਆ ਦਿੱਤੀ ਹੋਈ ਹੈ ਜਦੋਂਕਿ ਜਰੂਰਤ ਬੰਦ ਲੋਕੂ ਰੱਬ ਆਸਰੇ ਛੱਡ ਦਿੱਤੇ ਹਨ । ਮਲੂਕਾ ਨੇ ਕਿਹਾ ਕਿ 4 ਹਫਤਿਆ ਵਿੱਚ ਨਸ਼ੇ ਨੰੂ ਖ਼ਤਮ ਕਰਨ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ ਤੇ ਨਸ਼ੇੜੀ ਨੌਜਵਾਨ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੰੂ ਅੰਜਾਮ ਦੇ ਰਹੇ ਹਨ । ਥਰਮਲ ਪਲਾਂਟ ਬਠਿੰਡਾ ਦੀ ਕੀਮਤੀ ਜਗਾ ਨੰੂ ਵੇਚੇ ਜਾਣ ਨੂੰ ਮਲੂਕਾ ਨੇ ਮੰਦਭਾਗਾ ਫੈਸਲਾ ਦੱਸਿਆ ਹੈ ।
ਉਨਾਂ ਕਿਹਾ ਕਿ ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਸਰਕਾਰ ਨੰੂ ਅਰਬਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਣ ਦਾ ਖ਼ਦਸਾ ਹੈ । ਮਲੂਕਾ ਨੇ ਕਿਹਾ ਕਿ ਅਕਾਲੀ ਦਲ ਖੇਤੀ ਬਿੱਲਾਂ ਨੰੂ ਰੱਦ ਕਰਵਾਉਣ ਲਈ ਕਿਸਾਨਾਂ ਦਾ ਡੱਟਕੇ ਸਾਥ ਦੇਵੇਗਾ ਅਤੇ ਜਲਦ ਹੀ ਪਾਰਟੀ ਦੀ ਕੋਰ ਕਮੇਟੀ ਸੰਘਰਸ਼ ਨੰੂ ਤੇਜ ਕਰਨ ਲਈ ਰਣਨੀਤੀ ਤਿਆਰ ਕਰੇਗੀ। । ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਅਕਾਲੀ ਆਗੂਆਂ ਨੰੂ ਪਰਚੇ ਕਰਨ ਦੀਆਂ ਧਮਕੀਆਂ ਦੇਕੇ ਧੱਕੇ ਨਾਲ ਕਾਂਗਰਸ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ । ਇਸ ਮੌਕੇ ਬੁਲਾਰਾ ਚਮਕੌਰ ਸਿੰਘ ਮਾਨ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾਂ ਮਲੂਕਾ, ਆਦਿ ਹਾਜਰ ਸਨ ।