13.1 C
United Kingdom
Sunday, September 6, 2026

More

    ਇਲੀਨੋਇਸ ਵਿਚ ਕੋਵਿਡ-19 ਦੇ 3,629 ਮਾਮਲਿਆਂ ਨਾਲ ਕੇਸਾਂ ਵਿੱਚ ਵਾਧਾ ਜਾਰੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ(ਕੈਲੀਫੋਰਨੀਆਂ)19 ਅਕਤੂਬਰ 2020

    ਅਮਰੀਕਾ ਦੇ ਰਾਜ ਇਲੀਨੋਇਸ ਵਿਚ ਕੋਰੋਨਾਂ ਵਾਇਰਸ ਦੀ ਲਾਗ ਦੇ ਕੇਸਾਂ ਵਿੱਚ ਵਾਧਾ ਜਾਰੀ ਹੈ। ਸ਼ਨੀਵਾਰ ਨੂੰ ਰਾਜ ਦੇ ਸਿਹਤ ਅਧਿਕਾਰੀਆਂ ਨੇ 3,629 ਵਾਇਰਸ ਸੰਕਰਮਣ ਦੇ ਨਵੇਂ ਕੇਸਾਂ ਅਤੇ 27 ਹੋਰ ਮੌਤਾਂ ਦੀ ਖਬਰ ਦਿੱਤੀ ਹੈ। ਸ਼ਨੀਵਾਰ ਦਾ ਇਹ ਅੰਕੜਾ ਮਾਰਚ ਦੇ ਸ਼ੁਰੂ ਵਿੱਚ ਕੇਸਾਂ ਦੀ ਰੋਜ਼ਾਨਾ ਰਿਪੋਰਟਿੰਗ ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਹੈ। ਇਨ੍ਹਾਂ
    ਨਵੇਂ ਲਾਗ ਦੇ ਮਾਮਲਿਆਂ ਨਾਲ, ਰਾਜ ਵਿੱਚ ਹੁਣ ਕੁੱਲ ਕੇਸ 339,803 ਤੱਕ ਪਹੁੰਚ ਗਏ ਹਨ। ਜਿਸ ਵਿੱਚ ਮਹਾਂਮਾਰੀ ਦਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ 9,192 ਮੌਤਾਂ ਵੀ ਸ਼ਾਮਿਲ ਹਨ। ਇਸਦੇ ਨਾਲ ਹੀ ਸ਼ੁੱਕਰਵਾਰ ਰਾਤ ਤੱਕ, ਇਲੀਨੋਇਸ ਵਿੱਚ 2,073 ਵਿਅਕਤੀਆਂ ਨੂੰ ਕੋਵਿਡ -19 ਕਰਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ ਵਿਚੋਂ 422 ਇਕ ਇੰਨਟੈਂਸਿਵ ਕੇਅਰ ਯੂਨਿਟ ਵਿਚ ਸਨ ਜਦਕਿ 165 ਵੈਂਟੀਲੇਟਰਾਂ ‘ਤੇ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!