6.9 C
United Kingdom
Saturday, March 7, 2026

More

    ਹੈਰਿਸਬਰਗ ਸ਼ਾਪਿੰਗ ਮਾਲ ਵਿਚ ਧਮਾਕਾ ਘੱਟੋ-ਘੱਟ 5 ਲੋਕ ਜ਼ਖਮੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ) 18 ਅਕਤੂਬਰ 2020


    ਅਮਰੀਕਾ ਦੇ ਵਰਜੀਨੀਆ ਸੂਬੇ ਦੇ ਹੈਰਿਸਬਰਗ ਸ਼ਹਿਰ ਦੇ ਸ਼ਾਪਿੰਗ ਮਾਲ ਵਿਚ ਧਮਾਕਾ ਹੋਣ ਨਾਲ ਘੱਟੋ-ਘੱਟ 5 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 3 ਕਾਲਜ ਦੇ ਵਿਦਿਆਰਥੀ ਹਨ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ ਦੋ ਮੰਜ਼ਲਾ ਸ਼ਾਪਿੰਗ ਸੈਂਟਰ ਵਿਚ ਇਹ ਧਮਾਕਾ ਹੋਇਆ। ਇਹ ਜੇਮਸ ਮੈਡੀਸਨ ਯੂਨੀਵਰਸਿਟੀ ਦੇ ਬਲਾਕ ਨੇੜੇ ਹੈ, ਜਿੱਥੇ ਕਾਫੀ ਨੁਕਸਾਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਦੋ ਹੋਰ ਵਪਾਰਕ ਸੰਸਥਾਵਾਂ ਵਿਚ ਅੱਗ ਲੱਗਣ ਦੇ 3 ਅਲਾਰਮ ਵੱਜੇ। ਜ਼ਖ਼ਮੀ ਹੋਏ ਵਿਦਿਆਰਥੀਆਂ ਨੂੰ ਘਟਨਾ ਵਾਲੇ ਸਥਾਨ ‘ਤੇ ਹੀ ਮੈਡੀਕਲ ਮਦਦ ਦਿੱਤੀ ਗਈ ਪਰ ਇਕ ਨੂੰ ਹਸਪਤਾਲ ਲੈ ਜਾਣਾ ਪਿਆ। ਵਰਜੀਨੀਆ ਦੇ ਰਾਜ ਦੇ ਗਵਰਨਰ ਰਾਲਫ ਨੌਰਥਹੈਮ ਨੇ ਦੱਸਿਆ ਕਿ ਐਮਰਜੈਂਸੀ ਕਾਮੇਂ ਬਚਾਓ ਕਾਰਜਾਂ ਵਿੱਚ ਲੱਗੇ ਹੋਏ ਹਨ ਅਤੇ ਇਹ ਧਮਾਕਾ ਗੈਸ ਲੀਕ ਕਾਰਨ ਹੋਇਆ। ਇਸ ਸਮੇਂ ਫ਼ਇਰ ਚੀਫ ਨੇ ਕਿਹਾ ਕਿ ਉਹਨਾਂ ਟੀਮ ਇਸ ਘਟਨਾਂ ਦੀ ਬਰੀਕੀ ਨਾਲ ਜਾਂਚ ਕਰ ਕਹੀ ਹੈ ਕਿ ਇਹ ਧਮਕਾ ਕਿਉਂ ਹੋਇਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!