23.1 C
United Kingdom
Sunday, June 21, 2026

More

    ਫਰਿਜ਼ਨੋ ਹਾਊਸ ਪਾਰਟੀ ਦੌਰਾਨ ਚੱਲੀਆਂ ਗੋਲੀਆਂ, ਦੋ ਦੀ ਮੌਤ ਇੱਕ ਜ਼ਖਮੀਂ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ) 17 ਅਕਤੂਬਰ 2020

    ਸ਼ੁੱਕਰਵਾਰ ਰਾਤ ਨੂੰ ਦੱਖਣ ਪੂਰਬੀ ਫਰਿਜ਼ਨੋ ਵਿੱਚ ਡਰਾਈਵ-ਬਾਏ ਸੁਟਿੰਗ ਦੌਰਾਨ 20 ਕੁ ਸਾਲ ਦੀ ਉਮਰ ਦੇ ਦੋ ਲੋਕਾਂ ਦੀ ਮੌਤ ਹੋ ਗਈ ‘ਤੇ ਇੱਕ ਹੋਰ ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ।
    ਪੁਲਿਸ ਅਫਸਰ ਰਾਤੀਂ ਲਗਭਗ 11:45 ਤੇ ਗੋਲੀ ਚੱਲਣ ਦੀ ਸੂਚਨਾ ਮਿਲਣ ਮਗਰੋਂ ਘਟਨਾ ਸਥਾਨ ਤੇ ਪਹੁੰਚੇ ਜਿੱਥੇ ਪਤਾ ਚੱਲਿਆ ਕਿ ਸਾਊਥ ਪੰਜਵੀਂ ਸਟ੍ਰੀਟ ਅਤੇ ਈਸਟ ਬ੍ਰਾਲੀ ਐਵੀਨਿ ਵਿਖੇ ਕੁਝ ਲੋਕ ਇਕੱਠੇ ਹੋਕੇ ਘਰ ਦੇ ਪਿਛਲੇ ਯਾਰਡ ਵਿੱਚ ਪਾਰਟੀ ਕਰ ਰਹੇ ਸਨ ਕਿ ਚਲਦੀ ਕਾਰ ਵਿੱਚੋਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ।
    ਫਰਿਜ਼ਨੋ ਪੁਲਿਸ ਦੇ ਲੈਫਟੀਨੈਂਟ ਜਾਰਡਨ ਬੇਕਫੋਰਡ ਨੇ ਕਿਹਾ ਕਿ ਜਦੋਂ ਹਮਲਾ ਹੋਇਆ ਲੋਕ ਪਾਰਟੀ ਤੋ ਘਰ ਨੂੰ ਜਾਣ ਦੀ ਤਿਆਰੀ ਵਿੱਚ ਸਨ। ਇਸੇ ਦੌਰਾਨ ਹੌਲੀ ਰਫ਼ਤਾਰ ਨਾਲ ਚਲਦੀ ਗੱਡੀ ਵਿੱਚੋਂ ਹਮਲਾਵਰ ਨੇ ਫ਼ਾਇਰ ਖੋਲ੍ਹ ਦਿੱਤਾ ਜਿਸ ਕਾਰਨ ਤਿੰਨ ਵਿਅਕਤੀਆਂ ਦੇ ਸਰੀਰ ਦੇ ਉਪਰਲੇ ਹਿੱਸੇ ਤੇ ਗੋਲੀਆਂ ਲੱਗੀਆਂ।
    ਇਸ ਹਮਲੇ ਵਿੱਚ ਇਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ, ਅਤੇ ਦੂਸਰੇ ਦੀ ਹਸਪਤਾਲ ਵਿਚ ਮੌਤ ਹੋ ਗਈ ‘ਤੇ ਤੀਸਰਾ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਜੇਰੇ ਇਲਾਜ਼ ਹੈ। ਪੁਲਿਸ ਨੂੰ ਮੌਕੇ ਤੋਂ 9 ਰੌਂਦਾਂ ਦੇ ਖੋਲ ਬਰਾਮਦ ਹੋਏ ਹਨ। ਖ਼ਬਰ ਲਿਖਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ ਅਤੇ ਪੁਲਿਸ ਬਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!