19.2 C
United Kingdom
Sunday, June 21, 2026

More

    ‘ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ’ ਰਾਹੀਂ ਸ਼ਹੀਦ ਭਗਤ ਸਿੰਘ ਕਲਾ ਮੰਚ ਦੇ ਰਿਹਾ ਹੈ ਲੋਕ ਹਲੂਣਾ

    ਖੱਟ ਰਿਹਾ ਹੈ ਭਰਪੂਰ ਤਾੜੀਆਂ
    ਰਾਜਵਿੰਦਰ ਰੌਂਤਾ

    ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆ ਨਹੀ ਭੁਰਦੀ, ਹਰ ਫੱਟੜ ਮੱਥਾ ਨਹੀ ਝੁਕਦਾ ਬੰਨ੍ਹ ਲਾਇਆ ਹਰ ਛੱਲ ਨਹੀ ਰੁਕਦੀ।
    ਕਲੵ ਕਲਮ ਦੀ ਚੁੱਪ ਟੁੱਟੀ ਇਹ ਮਹਿਸੂਸ ਹੋਇਆ ਕੇ ,ਕਲਮ ਦੀ ਚੁੱਪ ਵੀ ਬਹੁਤ ਖਤਰਨਾਕ ਹੁੰਦੀ ਹੈ।
    ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਮੋਗਾ ਵਲੋਂ ਕਿਸਾਨ ਸੰਘਰਸ਼ ਵਿਚ ਡਾ ਸੋਮਪਾਲ ਹੀਰਾ ਦਾ ਨਾਟਕ , ਇਹ ਦੇਸ਼ ਕਿਸੇ ਦੇ ਬਾਪ ਦਾ ਨਹੀ।’ ਖੇਡਿਆ ਜਾ ਰਿਹਾ ਐ। ਇਹ ਨਾਟਕ ਦਾ ਨਾਮ ਘੱਟ ਤੇ ਲੋਕ ਹਿਤੈਸ਼ੀ ਨਾਅਰਾ ਜਿਆਦਾ ਨਜਰ ਆ ਰਿਹਾ ਹੈ।ਦਰਸ਼ਕਾਂ ਦਾ ਧਿਆਨ ਹੀ ਨਹੀਂ ਖਿੱਚਦਾ ਆਪਣੇ ਨਾਲ ਜੋੜ ਲੈਂਦਾ ਹੈ।
    ਇਸ ਨਾਟਕ ਦੀ ਖਾਸੀਅਤ ਇਹ ਵੀ ਰਹੀ ਹੈ ਕੇ ਇਸ ਵਿੱਚ ਕਿਸਾਨਾ ਮਜਦੂਰਾਂ ਦੀ ਭਾਈਚਾਰਕ ਸਾਂਝ ਦੇ ਨਾਲ ਨਾਲ ਵਿਚਾਰਧਾਰਕ ਸਾਂਝ ਨੂੰ ਬਹੁਤ ਗੰਭੀਰਤਾ ਨਾਲ ਦਰਸਾਇਆ ਗਿਆ ਹੈ ਜੋਕਿ ਇਸ ਦਾ ਹਾਸਲ ਹੈ। ਇਹ ਨਾਟਕ ਕਿਸਾਨ ਵਿਰੋਧੀ ਆਰਡੀਨੈਂਸ ਬਿੱਲਾਂ ਦੇ ਖਿਲਾਫ਼ ਜਿੰਨਾ ਸੰਜੀਦਗੀ ਨਾਲ ਅੱਗੇ ਵੱਧਦਾ ਹੈ ਉਨ੍ਹਾਂ ਹੀ ਦਰਸ਼ਕਾਂ ਚ ਇੱਕ ਮਿੱਕ ਹੋ ਜਾਂਦਾ ਹੈ। ਕਿਸਾਨ ਸ਼ਹੀਦ ਹੋ ਰਹੇ ਹਨ ਉਸੇ ਗੰਭੀਰਤਾ ਨਾਲ ਨਾਟਕ ਵਿੱਚ ਦਿਖਾਇਆ ਗਿਆ ਹੈ ਕੇ ਸਾਡੇ ਯੁੱਧ ਲੜਨ ਦੀ ਤਰਤੀਬ ਕੀ ਹੋਣੀ ਚਾਹੀਦੀ ਹੈ,ਨਾਟਕ ਬੋਲਦਾ ਹੈ ਕਿ ਹੁਣ ਸੰਮਾ ਵਾਲੀ ਡਾਂਗ ਨਾਲ ਮਸਲੇ ਹੱਲ ਨਹੀ ਹੋਣੇ ਸੰਮਾ ਵਾਲੀ ਡਾਂਗ ਤਾਂ ਭੰਗੜੇ ਭੁੰਗੜੇ ਪਾਉਣ ਲਈ ਕੰਮ ਆਉਦੀ ਹੈ ਹੁਣ ਸਾਨੂੰ ਇਸ ਤੋਂ ਅੱਗੇ ਵਧਣਾ ਪਾਏਗਾ ਕਿਉ ਕਿਤਾਬਾਂ ਅੱਗ ਉੱਗਲਦੀਆ ਨੇ ਤੇ ਇਨਕਲਾਬ ਨੂੰ ਜਨਮ ਦਿੰਦੀਆਂ ਨੇ। ਜੋਕਿ ਇਤਹਾਸਿਕ ਸਚਾਈ ਹੈ। ਨਾਟਕ ਨੂੰ ਅੱਖਾਂ ਬੰਦ ਕਰਕੇ ਇੱਕ ਸੁਰ ਹੋਕੇ ਦੇਖਿਆਂ ਨਾਟਕ ਵਿੱਚ ਤੁਹਾਨੂੰ ਬਾਬਾ ਜੀਵਨ ਸਿੰਘ ਚਾਂਦਨੀ ਚੌਕ ਤੋਂ ਸੀਸ ਲੈ ਕੇ ਆਉਦਾ ਨਜ਼ਰ ਆਵੇਗਾ।
    ਇਸ ਨਾਟਕ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਦਾ ਨਜ਼ਰ ਆਉਂਦਾ ਹੈ।
    ਇਸ ਨਾਟਕ ਵਿੱਚ ਚਾਚਾ ਅਜੀਤ ਸਿੰਘ ਪੱਗੜੀ ਸੰਭਾਲ ਜੱਟਾ ਲਹਿਰ ਦਾ ਨਾਅਰਾ ਬੁਲੰਦ ਕਰਦਾ ਹੈ। ✊✊
    ਨਾਟਕ ਦਾ ਡਾਇਲਾਗ __ਉਹ ਕੱਛੇ ਪਾ ਕੇ ਹਥਿਆਰਾਂ ਦੀ ਪੂਜਾ ਕਰਦੇ ਨੇ ਆਪਣੀ ਸੈਨਾ ਬਣਾਉਂਦੇ ਨੇ ,ਟਾਸਕ ਫੋਰਸ ਦੇ ਨਾਂ ਹੇਠ ਧੱਕਾ ਕਰਦੇ ਨੇ——ਭੀੜ ਤੰਤਰ ਦੇ ਨਾਂ ਥੱਲੇ ਦਾਹੜੀਆ ਪੁੱਟ ਜਾਂਦੇ ਨੇ, ਅਣਜੰਮੇ ਬੱਚਿਆਂ ਨੂੰ ਤ੍ਰਿਸੂਲਾਂ ‘ਤੇ ਟੰਗ ਜਾਂਦੇ ਨੇ,
    ਯੂਨੀਵਰਸਿਟੀਆ ਚ ਵੜਕੇ ਵਿਦਿਆਰਥੀਆਂ ਦੇ ਸਿਰ ਪਾੜ ਜਾਂਦੇ ਨੇ, ਲੱਤਾ ਬਾਹਾਂ ਤੋੜ ਜਾਂਦੇ ਨੇ, ਮਾੜੀ ਅੱਖ ਵੀ ਦੇਖਦੇ ਹਨ। ਤੁਸੀ ਅਹਿੰਸਾਵਾਦੀ ਭੁੱਖਾ ਦੇ ਮਾਰੇ ਫਿਰ ਭੁੱਖ ਹੜਤਾਲ ਤੇ ਬੈਠ ਜਾਂਦੇ ਹੋ।
    ਤੁਸੀ ਮੋਮਬੱਤੀ ਮਾਰਚ ਕਰਦੇ ਹੋ ਉਹ ਤੁਹਾਡੇ ਘਰਾਂ ਨੂੰ ਮੋਮਬੱਤੀਆਂ ਨਾਲ ਜਲਾ ਜਾਂਦੇ ਨੇ।
    ਇਸ ਨਾਟਕ ਬਹੁਤਿਆਂ ਨੂੰ ਗੰਭੀਰ ,ਭਾਵੁਕ ਤੇ ਜੋਸ਼ ਨਾਲ ਭਰ ਦਿੰਦਾ ਹੈ।
    ਬਹੁਤ ਸਾਰੇ ਲੋਕ ਜਦੋਂ ਨਾਟਕ ਦਾ ਪਾਤਰ ਦੁੱਲਾ ਸ਼ਹੀਦ ਹੁੰਦਾ ਹੈ ਤਾਂ ਦਰਸ਼ਕਾਂ ਨੂੰ ਰੁਆ ਦਿੰਦਾ ਹੈ। ਨਾਟਕ ਬਹੁਤ ਸਾਰੇ ਸਾਥੀ ਜੋ ਦੱਬੇ ਲਿਤਾੜੇ ਲੋਕਾਂ ਲਈ ਸਮਾਜਿਕ ਬਰਾਬਰੀ ਲਈ ਲੋਕ ਯੁੱਧ ਲੜਦੇ ਸ਼ਹੀਦ ਹੋ ਗਏ ੳਹਨਾਂ ਦੀ ਯਾਦ ਦਿਵਾਉਂਦਾ ਹੈ। ਕੁਝ ਕਰਨ ਸੋਚਣ ਲਈ ਮਜ਼ਬੂਰ ਕਰਦਾ ਹੈ।
    ਇਹ ਨਾਟਕ ਦੁਨੀਆਂ ਭਰ ਦੀਆਂ ਔਰਤਾਂ ਨੂੰ ਸਮਰਪਿਤ ਹੈ ਇਹ ਨਾਟਕ ਦੁਨੀਆਂ ਭਰ ਵਿੱਚ ਚੱਲ ਰਹੀਆਂ ਲੋਕ ਲਹਿਰਾਂ ਨੂੰ ਸਮਰਪਿਤ ਹੈ।

    ਡਾ ਸੋਮਪਾਲ ਹੀਰਾ ਇਸ ਢੁਕਵੇਂ ਤੇ ਅਣਮੁੱਲੇ ਨਾਟਕ ਲਈ ਵਧਾਈ ਦਾ ਪਾਤਰ ਹੈ।ਇਹ ਰਚਨਾ ਲੋਕ ਘੋਲ ਨੂੰ ਅੱਗੇ ਤੋਰਨ ਵਿੱਚ ਸਹਾਈ ਹੋਵੇਗੀ ਤੇ ਸੋਨੇ ਤੇ ਸੁਹਾਗੇ ਦਾ ਕੰਮ ਕਰੇਗੀ ਤੇ ਸ਼ਹੀਦ ਪਰਿਵਾਰ ਆਪਣੇ ਪੁਰਖਿਆਂ ਤੇ ਮਾਣ ਕਰਨਗੇ।
    ਇਸ ਨਾਟਕ ‘ ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ ‘ਦੀ ਪੇਸ਼ਕਾਰੀ ਵਿੱਚ ਸਹੀਦ ਭਗਤ ਸਿੰਘ ਕਲਾਂ ਮੰਚ ਚੜਿੱਕ ਮੋਗਾ ਦੇ
    ਨਿਰਦੇਸ਼ਕ ਤੇ ਕਲਾਕਾਰਾਂ ਤੀਰਥ ਚੜਿੱਕ, ਦਲਜਿੰਦਰ ਡਾਲਾ ਆਦਿ ਦਾ ਰੋਲ ਬਕਮਾਲ ਹੈ। ਨਾਟਕ ਲੋਕਾਂ ਦੀਆਂ ਨਮ ਅੱਖਾਂ, ਬੰਦ ਮੁੱਠੀਆਂ ਉੱਚੀਆਂ ਬਾਹਾਂ ਅਤੇ ਆਖਰੀ ਦਮ ਤੱਕ ਤੇ ਜੇਤੂ ਸੰਘਰਸ਼ ਤੱਕ ਲੜਨ ਦਾ ਅਹਿਦ ਦਵਾਉਂਦਾ ਹੈ।
    ਰਾਜਵਿੰਦਰ ਰੌਂਤਾ,9876486187

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!