15.3 C
United Kingdom
Sunday, June 7, 2026

More

    ਨੇਵਾਡਾ ਵਿੱਚ ਇੱਕ ਹੀ ਵਿਅਕਤੀ ਹੋਇਆ ਕੋਰੋਨਾ ਵਾਇਰਸ ਤੋਂ ਦੋ ਵਾਰ ਪੀੜਿਤ।

    ਨੇਵਾਡਾ, ਅਮਰੀਕਾ (ਗੁਰਿੰਦਰਜੀਤ ਨੀਟਾ ਮਾਛੀਕੇ)

    ਜੇਕਰ ਕੋਈ ਵਿਅਕਤੀ ਕੋਰੋਨਾ ਵਾਇਰਸ ਦੇ ਇਲਾਜ ਲਈ ਕੋਈ ਟੀਕਾ ਲਏ ਬਿਨਾਂ ਆਪਣੇ ਆਪ ਨੂੰ ਸੁਰੱਖਿਅਤ ਮੰਨ ਰਿਹਾ ਹੈ ਤਾਂ ਇਸ ਸੰਬੰਧੀ ਸਿਹਤ ਵਿਗਿਆਨੀਆਂ ਕੋਲ ਬੁਰੀ ਖਬਰ ਹੈ ਕਿਉਂਕਿ ਟੀਕੇ ਤੋਂ ਬਿਨਾਂ ਇਸ ਵਾਇਰਸ ਤੋਂ ਇੱਕ ਵਾਰ ਠੀਕ ਹੋ ਕੇ ਦੁਬਾਰਾ ਪੀੜਿਤ ਹੋ ਸਕਦਾ ਹੈ। ਇਸਦਾ ਸਬੂਤ ਨੇਵਾਡਾ ਵਿੱਚ ਸਾਹਮਣੇ ਆਇਆ ਹੈ । ਇੱਥੇ ਇੱਕ ਹੀ ਆਦਮੀ ਦੋ ਵਾਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਇਆ ਹੈ। ਮੈਡੀਕਲ ਜਰਨਲ ਲੈਂਸੇਟ ਇਨਫੈਕਸੀਅਸ ਵਿਚ ਸੋਮਵਾਰ ਨੂੰ ਛਪੀ ਇਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇੱਕ ਅਣਪਛਾਤਾ ਮਰੀਜ਼ ਜਿਹੜਾ ਕਿ ਸਾਰਸ-ਕੋ -2 ਦੇ ਤੌਰ ‘ਤੇ ਜਾਣੇ ਜਾਂਦੇ ਵਾਇਰਸ ਨਾਲ ਦੁਬਾਰਾ ਪੀੜਤ ਹੋਣ ਦਾ ਪਹਿਲਾ ਪੁਸ਼ਟੀਕਰਣ ਕੇਸ ਹੈ। ਇਹ ਆਦਮੀ ਜੋ 25 ਸਾਲ ਦਾ ਨੌਜਵਾਨ ਹੈ ਅਤੇ ਉਸ ਦੀਆਂ ਡਾਕਟਰੀ ਰਿਪੋਰਟਾਂ ਅਨੁਸਾਰ ਉਹ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਵੀ ਪ੍ਰਭਾਵਿਤ ਨਹੀਂ ਸੀ। ਇਸਦੇ ਇਲਾਵਾ ਉਸ ਦੇ ਖੂਨ ਦੀ ਜਾਂਚ ਵੀ ਆਮ ਹੀ ਸੀ। ਪਰ 25 ਮਾਰਚ ਨੂੰ ਉਹ ਵਾਇਰਸ ਦੇ ਲੱਛਣਾਂ ਜਿਵੇਂ ਕਿ ਗਲੇ ਵਿਚ ਖਰਾਸ਼, ਖੰਘ, ਸਿਰ ਦਰਦ ਅਤੇ ਦਸਤ ਆਦਿ ਤੋਂ ਪ੍ਰਭਾਵਿਤ ਹੋਇਆ ਸੀ। 18 ਅਪ੍ਰੈਲ ਤੱਕ ਕਾਉਂਟੀ ਹੈਲਥ ਡਿਸਟ੍ਰਿਕਟ ਦੁਆਰਾ ਚਲਾਏ ਜਾਂਦੇ ਕੋਰੋਨਾਵਾਇਰਸ ਟੈਸਟਿੰਗ ਸੈਂਟਰ ਵਿੱਚ ਉਸਦਾ ਟੈਸਟ ਪਾਜੀਟਿਵ ਰਿਹਾ ਪਰ ਫਿਰ ਇਹ ਆਦਮੀ ਘਰ ਵਿਚ ਹੀ ਇਕਾਂਤਵਾਸ ਵਿਚ ਠੀਕ ਹੋ ਗਿਆ ਸੀ ਅਤੇ 9 ਮਈ ਅਤੇ 26 ਮਈ ਨੂੰ ਦੋ ਫਾਲੋ-ਅਪ ਟੈਸਟਾਂ ਵਿੱਚ ਵੀ ਕੋਰੋਨਵਾਇਰਸ ਨੈਗਟਿਵ ਸੀ। ਪਰ 28 ਮਈ ਨੂੰ ਉਹ ਫਿਰ ਬਿਮਾਰ ਹੋਣ ਲੱਗ ਪਿਆ ਅਤੇ ਇਕ ਵਾਰ ਫਿਰ ਨਾਸੋਫੈਰੈਂਜਿਅਲ ਕੋਰੋਨਾਵਾਇਰਸ ਤੋਂ ਪੀੜਿਤ ਹੋ ਗਿਆ। ਅਜਿਹਾ ਇਸ ਲਈ ਹੋਇਆ ਸੀ ਕਿਉਂਕਿ ਉਸਨੇ ਵਾਇਰਸ ਦੇ ਇਲਾਜ ਲਈ ਕੋਈ ਟੀਕਾ ਨਹੀਂ ਲਗਾਇਆ ਸੀ। ਇਹ ਆਦਮੀ ਦੋ ਤਰ੍ਹਾਂ ਦੇ ਵਾਇਰਸ ਤੋਂ ਪੀੜਿਤ ਹੋਇਆ ਸੀ ਪਰ ਚੰਗੀ ਖ਼ਬਰ ਇਹ ਹੈ ਕਿ ਭਾਵੇਂ ਇਹ ਵਿਅਕਤੀ ਸਾਰਸ-ਕੋਵ -2 ਦੇ ਦੋ ਹੱਲਿਆਂ ਦੁਆਰਾ ਪੀੜਤ ਹੋਇਆ ਸੀ ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਹਰ ਇੱਕ ਲਈ ਵੱਖਰੇ ਟੀਕਿਆਂ ਦੀ ਜ਼ਰੂਰਤ ਹੋਏਗੀ। ਮਾਹਿਰਾਂ ਅਨੁਸਾਰ ਇੱਕ ਟੀਕਾ ਹੀ ਸਾਰੇ ਸਰਕੂਲੇਟਿਵ ਵਾਇਰਸਾਂ ਤੋਂ ਬਚਾਅ ਲਈ ਕਾਫ਼ੀ ਹੋਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!