9.8 C
United Kingdom
Monday, June 8, 2026

More

    ਪਿਤਾ ਨੇ ਕੰਧ ’ਚ ਮਾਰਕੇ 7 ਮਹੀਨਿਆਂ ਦੀ ਬੱਚੀ ਨੂੰ ਮੌਤ ਦੇ ਘਾਟ ਉਤਾਰਿਆ

    ਅਸ਼ੋਕ ਵਰਮਾ
    ਬਠਿੰਡਾ,14ਅਕਤੂਬਰ2020। ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ਪੈਂਦੇ ਪਿੰਡ ਆਦਮਪੁਰਾ ’ਚ ਬੀਤੀ ਰਾਤ ਇੱਕ ਪਿਤਾ  ਵੱਲੋਂ ਆਪਣੀ 7 ਕੁ ਮਹੀਨਿਆਂ ਦੀ ਮਾਸੂਮ ਬੱਚੀ ਨੂੰ ਕੰਧ ’ਚ ਮਾਰਕੇ ਮੌਤ ਦੇ ਘਾਟ ਉਤਾਰ ਦੇਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਬੱਚੀ ਏਕਨੂਰ ਦੀ ਕੰਧ ’ਚ ਵੱਜਦਿਆਂ ਹੀ ਮੌਤ ਹੋ ਗਈ। ਇਸ ਵਾਰਦਾਤ ਦੌਰਾਨ ਪਤਨੀ ਅਤੇ ਸਹੁਰੇ ਨੂੰ ਵੀ ਗੰਭੀਰ ਜਖਮੀ ਕਰ ਦਿੱਤਾ ਗਿਆ ਹੈ ਜੋ ਹਸਪਤਾਲ ’ਚ ਦਾਖਲ ਹਨ। ਹਮੀਰਗੜ ’ਚ ਹੀ ਇੱਕ ਪਿਤਾ ਵੱਲੋਂ ਆਪਣੇ ਤਿੰਨ ਬੱਚਿਆਂ ਦਾ ਕਤਲ ਕਰਨ ਉਪਰੰਤ ਫਾਹਾ ਲੈਣ ਦੀ ਵਾਰਦਾਤ ਤੋਂ ਬਾਅਦ ਆਦਮਪੁਰਾ ’ਚ ਵਾਪਰੀ ਇਸ ਹਿਰਦੇਵੇਧਕ ਘਟਨਾ ਕਾਰਨ ਇਲਾਕੇ ’ਚ ਸਹਿਮ ਵਰਗਾ ਮਹੌਲ ਬਣ ਗਿਆ ਹੈ।
                                        ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਦਿਆਲਪੁਰਾ ਭਾਈ ਪੁਲਿਸ ਨੇ ਮੁਲਜਮ ਜਗਦੀਸ਼ ਸਿੰਘ ਵਾਸੀ ਆਦਮਪੁਰਾ ਖਿਲਾਫ ਧਾਰਾ 302 , 307 ਤੇ 323 ਤਹਿਤ ਮੁਕੱਦਮਾ  ਦਰਜ ਕਰ ਲਿਆ ਹੈ। ਮੁਢਲੇ ਤੌਰ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਦਿੱਲੀ ’ਚ ਯੂਐਸਏ ਦੀ ਇੱਕ ਕੰਪਨੀ ’ਚ ਕੰਮ ਕਰਦਾ ਸੀ ਜਿੱਥੇ ਉਸ ਦੇ ਸ਼੍ਰੀਲੰਕਾ ਦੀ ਲੜਕੀ ਨਾਲ ਕਥਿਤ ਨਜਾਇਜ ਸਬੰਧ ਬਣ ਗਏ। ਮੁਲਜਮ ਸਾਲ 2016 ’ਚ ਪਿੰਡ ਪਰਤ ਆਇਆ ਪਰ ਉਸ ਦੇ ਸਬੰਧ ਬਰਕਰਾਰ ਰਹੇ। ਪਤਾ ਲੱਗਿਆ ਹੈ ਕਿ ਸਾਲ 2017 ’ਚ ਜਗਦੀਸ਼ ਸਿੰਘ ਦਾ ਵਿਆਹ ਜਸਵਿੰਦਰ ਕੌਰ ਪੁੱਤਰੀ ਗੁਰਚੇਤ ਸਿੰਘ ਨਾਲ ਹੋ ਗਿਆ ਪਰ ਮੁਲਜਮ ਦੇ ਦਿਲ ’ਚ ਆਪਣੀ ਮਿੱਤਰ ਲੜਕੀ ਨਾਲ ਸ਼ਾਦੀ ਕਰਨ ਦੀ ਇੱਛਾ ਜਿਓਂ ਦੀ ਤਿਓਂ ਰਹੀ ਜੋ ਅੰਤ ਨੂੰ ਇਸ ਕਾਂਡ ਦਾ ਕਾਰਨ ਬਣੀ ਹੈ।
                                    ਦੱਸਿਆ ਜਾਂਦਾ ਹੈ ਕਿ ਜਗਦੀਸ਼ ਸਿੰਘ ਆਪਣੀ ਪਤਨੀ ਤੇ ਉਸ ਲੜਕੀ ਨਾਲ ਵਿਆਹ ਕਰਵਾਉਣ ਦਾ ਦਬਾਅ ਪਾਉਣ ਕਾਰਨ ਅਕਸਰ ਪ੍ਰੀਵਾਰ ’ਚ ਕਲੇਸ਼ ਰਹਿੰਦਾ ਸੀ। ਬੀਤੀ ਰਾਤ ਵੀ ਜਦੋਂ ਝਗੜਾ ਹੋਇਆ ਤਾਂ ਗੁੱਸੇ ’ਚ ਆਏ ਜਗਦੀਸ਼ ਸਿੰਘ ਨੇ ਬੱਚੀ ਕੰਧ ਨਾਲ ਪਟਕਾ ਦਿੱਤੀ। ਇਸੇ ਦੌਰਾਨ ਅੱਗੇ ਆਈ ਉਸ ਦੀ ਪਤਨੀ ਅਤੇ ਸਹੁਰੇ ਤੇ ਹਮਲਾ ਕਰ ਦਿੱਤਾ। ਮੁਲਜਮ ਵੱਲੋਂ ਕੀਤੇ ਹਮਲੇ ’ਚ ਜਸਵਿੰਦਰ ਕੌਰ ਦੀ ਬਾਂਹ ਟੁੱਟ ਗਈ ਜਦੋਂਕਿ ਗੁਰਚੇਤ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਹਨ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਮਪੁਰਾ ’ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਚੌਂਕੀ ਦਿਆਲਪੁਰਾ ਭਾਈ ਦੇ ਇੰਚਾਰਜ ਏਐਸਆਈ ਰਾਜਪਾਲ ਸਿੰਘ ਦਾ ਕਹਿਣਾ ਸੀ ਕਿ  ਮੁਲਜਮ ਜਗਦੀਸ਼ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!