ਰਿਸ਼ਤਿਆਂ ਦਾ ਤੁਸੀਂ ਮੂਲ ਪਛਾਣੋ
ਰਿਸ਼ਤਿਆਂ ਦੀ ਤੁਸੀਂ ਜੜ੍ਹ ਨੂੰ ਜਾਣੋ
ਕੁਝ ਰਿਸ਼ਤੇ ਹੁੰਦੇ, ਸ਼ਾਹਾ ਤੋਂ ਪਿਆਰੇ
ਤੰਦਰੁਸਤੀ, ਖੁਸ਼ੀਆਂ ਤੇ ਜੀਣ ਦੇ ਸਹਾਰੇ
ਉੱਥੇ ਆਵੇ ਬਰਕਤ, ਹੋਣ ਵਾਰੇ ਨਿਆਰੇ ।।
ਕੁਝ ਰਿਸ਼ਤੇ ਨੇ ਰਲ਼ ਮਿਲ਼ਕੇ ਕੇ ਖਾਂਦੇ
ਸਾਡੀ ਜ਼ਿੰਦਗੀ ਦਾ ਨੇ ਉਹ ਸ਼ਾਹ ਵਧਾਉਂਦੇ
ਮੂੰਹ ਦੀਆਂ ਬੁਰਕੀਆਂ, ਦੂਜਿਆਂ ਦੇ ਮੂੰਹ ਚ ਪਾਂਦੇ
ਰੱਬ ਦੇ ਘਰ ਵੀ ਉਹ ਮਾਣ ਸਨਮਾਨ ਪਾਂਉਂਦੇ
ਧੁਰ ਦਰਗਾਹੋ ਉਹ ਮੁਕਤੀ ਪਾਂਉਂਦੇ
ਕੁਝ ਰਿਸ਼ਤੇ ਸਾ਼ਹਾ ਨਾਲ ਸਾਹ ਪੁਗਾਉਂਦੇ
ਆਖ਼ਰੀ ਸਾਹ ਤੱਕ ਨੇਂ ਸਾਥ ਨਿਭਾਉਂਦੇ
ਦੁੱਖ ਆਉਣ ਤੇ,ਭੜਭੁੰਜੇ ਕੰਨੀ ਖਿਸਕਾਉਂਦੇ
ਭੈੜੀਆਂ ਸੋਚਾਂ ਦੇ ਨਾਂ ਕਦੇ ਬਾਗ਼ ਮਹਿਕਾਉਂਦੇ
ਭੋਲ਼ੇ ਭਾਲ਼ੇ , ਚੰਚਲ ਮੰਨ ਸਦਾ ਰੱਬ ਨੂੰ ਭਾਉਂਦੇ
ਬਾਝ ਰਿਸ਼ਤਿਆਂ ਨਾਂ ਲੱਗੇ ਚੰਗੀ ਦੁਨੀਆਂ
ਗੰਦੀ ਮੰਦੀ ਸੋਚ ਤੇ ਗੰਦੀ ਦੁਨੀਆਂ
ਮੋਹ ਲਾਲਚ ਵੱਸ ਜੋ ਜੋੜਨ ਰਿਸ਼ਤੇ
ਆਪਣੇ ਆਪ ਨੂੰ ਜੋ ਸਮਝਣ ਫ਼ਰਿਸ਼ਤੇ
ਲਾਲਚ ਬਦਚਲਣੀ ਦੇ ਰਾਹ ਤੁਰੇ ਰਿਸ਼ਤੇ
ਚੰਗੇ ਰਿਸ਼ਤੇ ਤੂਤ ਦਾ ਮੋਛਾ
ਝੂਠੇ , ਫੁਕਰਿਆਂ ਤੇ ਨਾਂ ਕਰੋ ਭਰੋਸਾ
ਪੁਖਤਾ ਸੱਜਣ ਤੇ ਸੋ ਦਾ ਨੋਟ
ਚੰਗੇ ਸੱਜਣ ਨਾਲ , ਰਹਿੰਦੀ ਜਮਾ ਲੋਟ
ਨਾਲ ਖੜ੍ਹਨ ਵਾਲੀ ਪੱਕੀ ਵੋਟ
ਮਾਸਟਰ ਲਾਡੀ ਸਲੋਤਰਾ
ਕਾਦੀਆਂ ਗੁਰਦਾਸਪੁਰ
9780418357