ਬਿਲਾਸਪੁਰ। ਰਾਜਵਿੰਦਰ ਰੌਂਤਾ
ਉੱਘੇ ਸਮਾਜ ਸੇਵੀ ਸੂਬੇਦਾਰ ਗੁਰਚਰਨ ਸਿੰਘ (ਸਵਰਗੀ) ਦੇ ਹੋਣਹਾਰ ਸਪੁੱਤਰ ਅਤੇ ਅਗਾਂਹਵਧੂ ਵਿਚਾਰਾਂ ਦੇ ਮਾਲਕ ਸਾਹਿਤਕਾਰ ਤਰਨਦੀਪ ਬਿਲਾਸਪੁਰ ਦਾ ਕਾਵਿ ਸੰਗ੍ਰਿਹ ‘ਸੁਪਨ-ਸਕੀਰੀ’ ਪਿੰਡ ਬਿਲਾਸਪੁਰ ਵਿਖੇ ਮਰਹੂਮ ਸਵਰਨ ਬਰਾੜ ਯਾਦਗਾਰੀ ਲਾਇਬ੍ਰੇਰੀ ਵਿੱਚ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ।
ਤਰਨਦੀਪ ਬਿਲਾਸਪੁਰ ਦੇ ਪਿਤਾ ਸੂਬੇਦਾਰ ਗੁਰਚਰਨ ਸਿੰਘ ਦੀ ਤੀਸਰੀ ਬਰਸੀ ਸਮੇਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਾਵਿ ਪੁਸਤਕ ਰਿਲੀਜ਼ ਦੌਰਾਨ ਉੱਘੇ ਸਾਹਿਤਕਾਰ ਗੁਰਮੇਲ ਬੌਡੇ ਨੇ ‘ਸੁਪਨ-ਸਕੀਰੀ’ ਵਰਗੀਆਂ ਕਾਵਿ ਪੁਸਤਕ ਨੂੰ ਸਮੇਂ ਦੀ ਗੱਲ ਇੱਕ ਲੋਕ ਪੱਖੀ ਸੁਨੇਹਾਂ ਆਖਦਿਆਂ ਮੁਬਾਰਕਬਾਦ ਦਿੱਤੀ। ਸਾਹਿਤਕਾਰ ਰਾਜਵਿੰਦਰ ਰੌਂਤਾ ਨੇ ਇਸ ਸੰਗ੍ਰਹਿ ਵਿੱਚੋਂ ਤਰਨਦੀਪ ਦੀ ਇੱਕ ਕਵਿਤਾ ਪੜ੍ਹ ਕੇ ਸੁਣਾਈ। ਹਾਜ਼ਰੀਨ ਨੇ ਦੋ ਮਿੰਟ ਮੋਨ ਰੱਖ ਕੇ ਤਰਨਦੀਪ ਬਿਲਾਸਪੁਰ ਦੇ ਸਵਰਗੀ ਪਿਤਾ ਸੂਬੇਦਾਰ ਗੁਰਚਰਨ ਸਿੰਘ ਦੀ ਯਾਦ ਨੂੰ ਤਾਜ਼ਾ ਕੀਤਾ । ਹਰਵੀਰ ਹੈਰੀ ਨੇ ਆਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਸਾਹਿਤਕਾਰ ਹਰਵਿੰਦਰ ਬਿਲਾਸਪੁਰ ਨੇ ਖ਼ੂਬਸੂਰਤ ਢੰਗ ਨਾਲ ਚਲਾਈ।
ਇਸ ਮੌਕੇ ਮਾਤਾ ਪਰਮਜੀਤ ਕੌਰ, ਮਾਤਾ ਜਰਨੈਲ ਕੌਰ, ਕੈਪਟਨ ਮੇਜਰ ਸਿੰਘ,ਸਰਪੰਚ ਬੂਟਾ ਸਿੰਘ, ਜਸਪ੍ਰੀਤ ਸਿੰਘ ਜੱਸਾ ਬਿਲਾਸਪੁਰ, ਗੁਰਦੀਪ ਲੋਪੋਂ, ਪ੍ਰਧਾਨ ਜਸਵੀਰ ਸਿੰਘ ਮਿੱਠੂ, ਪ੍ਰਧਾਨ ਅਮਨਦੀਪ, ਤਰਸੇਮ ਗੋਪੀ ਕਾ, ਸੁਖਦੇਵ ਲੱਧੜ, ਸਾਬਕਾ ਪੰਚ ਬੂਟਾ ਸਿੰਘ ਰਾਜੂ ਅਤੇ ਹੋਰ ਪਤਵੰਤੇ ਸਾਹਿਤ ਪ੍ਰੇਮੀ ਹਾਜਰ ਸਨ।