23.7 C
United Kingdom
Wednesday, June 24, 2026

More

    ਬ੍ਰਿਟੇਨ ਗੌਟ ਟੇਲੈਂਟ 2020 ਦੇ ਫਾਈਨਲ ਵਿੱਚ ਜੋਨ ਕੌਰਟਨੇ ਨੇ ਮਾਰੀ ਬਾਜੀ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਯੂਕੇ ਵਿੱਚ ਹਰ ਸਾਲ ਲੋਕਾਂ ਵਿੱਚ ਲੁਕੇ ਹੋਏ  ਹੁਨਰ ਨੂੰ ਪਛਾਣ ਕੇ ਦਨੀਆਂ ਸਾਹਮਣੇ ਲਿਆਉਣ ਲਈ ਟੇਲੈਂਟ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਸਾਲ ਦੇ ਬ੍ਰਿਟੇਨ ਗੌਟ ਟੇਲੈਂਟ ਦੇ ਫਾਈਨਲ ਵਿੱਚ ‘ਐਂਟ ਐਂਡ ਡੈਕ ਗੋਲਡਨ ਬਜ਼ਰ’ ਦੇ ਐਕਟ ਨੂੰ ਪੇਸ਼ ਕਰਨ ਵਾਲੇ ਜੋਨ ਕੌਰਟਨੇ ਨੂੰ ਜੇਤੂ ਦਾ ਤਾਜ ਦਿੱਤਾ ਗਿਆ ਹੈ। ਇਸ ਮੁਕਾਬਲੇ ਵਿੱਚ “ਫਨੀਮੈਨ” ਸਟੀਵ ਤੀਜੇ ਸਥਾਨ ‘ਤੇ ਆਇਆ, ਜਦੋਂ ਕਿ ਸਾਈਨ ਅੱਲਥ ਨੇ ਦੂਜੇ ਸਥਾਨ ‘ਤੇ ਕਬਜਾ ਕੀਤਾ ਹੈ। ਇਸ ਜਿੱਤ ਲਈ ਜੋਨ ਨੂੰ £250,000 ਦੀ ਰਾਸੀ ਦੇ ਨਾਲ ਰਾਇਲ ਵੈਰਾਇਟੀ ਪਰਫਾਰਮੈਂਸ ‘ਤੇ ਪ੍ਰਦਰਸ਼ਨ ਕਰਨ ਦਾ ਮੌਕਾ ਵੀ ਮਿਲੇਗਾ। ਇਸ ਜਿੱਤ ਲਈ ਜਨਤਾ ਨੇ ਕਾਮੇਡੀਅਨ ਜੋਨ ਨੂੰ ਬੀ ਜੀ ਟੀ ਲਈ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਟਵੀਟ ਕਰਕੇ ਉਸਦੀ ਹੌਸਲਾ ਹਫਜਾਈ ਵੀ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!