ਦੁੱਖਭੰਜਨ ਰੰਧਾਵਾ
0351920036369
ਹੋ ਕੇ ਲੜਨੀ ਏ ,
ਇੱਕ ਮੁੱਠ ਜੰਗ ਜੱਟ ਨੇਂ |
ਹੁਣ ਰੱਖਣੀ ਏ ਹਾਕਮਾ,
ਓਏ ਮੰਗ ਜੱਟ ਨੇਂ |
ਹੋ ਕੇ ਲੜਨੀ ਏ,
ਇੱਕ ਮੁੱਠ ਜੰਗ ਜੱਟ ਨੇਂ |
ਹੱਕ ਖਾਂਦਾ ਨਈਂ ਤੇ,
ਖਾਣ ਕੀਵੇਂ ਦੇਵੇ ਦੱਸਦੇ |
ਹੱਕ ਖਾਂਦੇ ਜਿਹੜੇ ਕਦੇ ,
ਵੀ ਓ ਨਈਓਂ ਵੱਸਦੇ |
ਦੱਸ ਖਾਣੇ ਨੇਂ ਕਿੰਨੇ,
ਹੁਣ ਡੰਗ ਜੱਟ ਨੇਂ |
ਹੋ ਕੇ ਲੜਨੀ ਏ ,
ਇੱਕ ਮੁੱਠ ਜੰਗ ਜੱਟ ਨੇਂ |
ਜਿਉਂ ਖੇਤੀਂ ਖੱਬੜ ਰੋਲੀ ਦਾ,
ਇਉਂ ਰੋਲੂ ਹਾਕਮਾਂ |
ਜੱਗ ਭਰੂਗਾ ਗਵਾਹੀਆਂ,
ਜਦ ਵੀ ਬੋਲੂ ਹਾਕਮਾਂ |
ਹੋ ਜਾ ਸਿੱਧਾ ਵਿਖਾ ਦੇਣੇ ,
ਨੇ ਰੰਗ ਜੱਟ ਨੇਂ |
ਹੋ ਕੇ ਲੜਨੀ ਏ,
ਇੱਕ ਮੁੱਠ ਜੰਗ ਜੱਟ ਨੇਂ,
ਜਾਗੀ ਰਹੇ ਜਮੀਰ ਜਿਹਦੀ,
ਜੱਟ ਇਨਸਾਨ ਏ |
ਹੈ ਮਿਹਨਤ ਕਮਾਈ,
ਵਿੱਚ ਆਪ ਭਗਵਾਨ ਏ |
ਹੁਣ ਛੱਡ ਦਿੱਤੀ ਖੰਗਣੀਂ,
ਵੀ ਖੰਗ ਜੱਟ ਨੇਂ |
ਹੋ ਕੇ ਲੜਨੀ ਏ,
ਇੱਕ ਮੁੱਠ ਜੰਗ ਜੱਟ ਨੇਂ |
ਉਗਾਉਂਦਾ ਏ ਜੇ ਜੱਟ ਤਾਂ,
ਜਹਾਨ ਸਾਰਾ ਖਾਂਦਾ ਏ |
ਜੱਟ ਤਨ ਲੀਰਾਂ ਟੰਗੇ,
ਅੰਨਦਾਤਾ ਤਾਂ ਕਹਾਉਂਦਾ ਏ |
ਕਦੇ ਪਾਲੀ ਨਹੀ ਵਾਧੂ,
ਕੋਈ ਉਮੰਗ ਜੱਟ ਨੇਂ |
ਹੋ ਕੇ ਲੜਨੀ ਏ ,
ਇੱਕ ਮੁੱਠ ਜੰਗ ਜੱਟ ਨੇਂ |
ਖਾਦਾਂ ਸਾਰੇ ਬੀਜ ਜਿਹੜੇ,
ਮਹਿੰਗੇ ਮੁੱਲ ਆਂਵਦੇ |
ਕਰਜੇ ਦੇ ਚੜੇ ਪੈਸੇ ,
ਵੱਢ-ਵੱਢ ਖਾਂਵਦੇ |
ਔਖਾ ਹੋਵੇਂਗਾ ਜੇ ਲਾਹ,
ਦਿੱਤੀ ਸੰਗ ਜੱਟ ਨੇਂ |
ਹੋ ਕੇ ਲੜਨੀ ਏ,
ਇੱਕ ਮੁੱਠ ਜੰਗ ਜੱਟ ਨੇਂ |
ਕਦੇ ਆਈ ਤੇ ਨਈ ਆਇਆ,
ਜੇ ਆਇਆ ਤਾਂ ਕੀ ਹੋਊ |
ਬੇਸਮਝ ਹੀ ਫਿਰੇ ਸਮਝਾਇਆ,
ਵੇ ਤਾਂ ਕੀ ਹੋਊ |
ਦੁੱਖਭੰਜਨਾ ਵੇਖਣੇਂ ਤਾਂ ,
ਦੱਸੀਂ ਕਿਤੇ ਢੰਗ ਜੱਟ ਦੇ |
ਹੋ ਕੇ ਲੜਨੀ ਏ ,
ਇੱਕ ਮੁੱਠ ਜੰਗ ਜੱਟ ਨੇਂ |