ਅਸ਼ੋਕ ਵਰਮਾ
ਮਾਨਸਾ,11ਅਕਤੂਬਰ2020। ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਤੇ ਹੁਣ ਪ੍ਰੋਗਰਾਮਾਂ ਦੌਰਾਨ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸਿੱਖਿਆਦਾਇਕ ਅਤੇ ਸਭਿਆਚਾਰ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨਿਆਂ ਜਾ ਰਿਹਾ ਹੈ। ਪ੍ਰਾਇਮਰੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਨੰਨੇ ਉਸਤਾਦਾਂ ਦੇ ਪ੍ਰੋਗਰਾਮ ਚ ਬੱਚਿਆਂ ਅਤੇ ਮਾਪਿਆਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ। ਉਹ ਇਸ ਗੱਲੋਂ ਵੀ ਤਸੱਲੀ ਮਹਿਸੂਸ ਕਰਦੇ ਹਨ ਕਿ ਬੱਚੇ ਹੋਰਨਾਂ ਚੈੱਨਲਾਂ ਦੇ ਗੈਰ ਮਿਆਰੀ ਪ੍ਰੋਗਰਾਮ ਦੇਖਣ ਦੀ ਥਾਂ ਲਗਾਤਾਰ ਦੂਰਦਰਸ਼ਨ ਦੇ ਸਿੱਖਿਆਦਾਇਕ ਪ੍ਰੋਗਰਾਮਾਂ ਨਾਲ ਜੁੜ ਰਹੇ ਹਨ।ਇਸ ਵਾਰ ਪੇਸ਼ ਕੀਤੇ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਪੁੜੈਣ ( ਲੁਧਿਆਣਾ ) ਦੀਆਂ ਨੰਨੀਆਂ ਬੱਚੀਆਂ ਨੇ ਧਾਰਮਿਕ ਸ਼ਬਦ ,ਸਰਕਾਰੀ ਪ੍ਰਾਇਮਰੀ ਸਕੂਲ ਸੰਗੋਜਲਾ ( ਕਪੂਰਥਲਾ ) ਦੇ ਬੱਚਿਆਂ ਨੇ ਲੋਕਗੀਤਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਗੁਰਸੇਵਕ ਨਗਰ ( ਬਰਨਾਲਾ ) ਦੇ ਬੱਚਿਆ ਨੇ ਆਰਟ ਐੱਡ ਕਰਾਫਟ ਦੇ ਮਾਧਿਅਮ ਰਾਹੀਂ ਵਾਧੂ ਪਏ ਸਮਾਨ ਦੀ ਮੁੜ ਵਰਤੋਂ ਬਾਰੇ ਦੱਸਿਆ ।
ਕੋਟਲੀ ਸਰੂ ਖਾਂ ( ਤਰਨਤਾਰਨ ) ਦੇ ਬੱਚਿਆਂ ਨੇ ਭਾਸਣ ਰਾਹੀ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ । ਸਰਕਾਰੀ ਪ੍ਰਾਇਮਰੀ ਸਕੂਲ ਬਾਰਾ ਸਿੰਘ ਵਾਲਾ ( ਫਾਜਿਲਕਾ ) ਦੇ ਬੱਚਿਆ ਨੇ ਕੋਰਿਉਗਰਾਫੀ , ਰੋਲੀ ( ਹੁਸਅਿਾਰਪੁਰ ) ਸਕੂਲ ਵੱਲੋਂ ਬੁਝਾਰਤਾਂ, ਕਿਲਾਂ ਨੌ ( ਫਰੀਦਕੋਟ ) , ਘੁਟੀਡ ( ਫਤਿਹਗੜ ਸਾਹਿਬ ) , ਪਹਿਰ ਖੁਰਦ ( ਪਟਿਆਲਾ ) , ਹੁਲੇੜ ( ਹੁਸਅਿਾਰਪੁਰ ) ਦੇ ਬੱਚਿਆ ਵੱਲੋ ਸੋਲੋ ਡਾੰਸ ਪੇਸ ਕੀਤਾ ਗਿਆ , ਖਾਨਪੁਰ ( ਹੁਸਅਿਾਰਪੁਰ ) ਦੇ ਬੱਚਿਆ ਵੱਲੋਂ ਸੋਲੋ ਪਲੇਅ ਪੇਸ਼ ਕੀਤਾ ਗਿਆ । ੇ ਅੰਤ ਚ ਸਰਕਾਰੀ ਪ੍ਰਾਇਮਰੀ ਸਕੂਲ ਭੋਤਨਾ ( ਬਰਨਾਲਾ ) ਦੇ ਬੱਚਿਆਂ ਵੱਲੋ ਤਿ੍ਰੰਞਣ ਪੇਸ਼ ਕਰਕੇ ਸਮੁੱਚੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ। ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ,ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਅਮਰਜੀਤ ਸਿੰਘ,ਡਿਪਟੀ ਡੀਈਓ ਸੈਕੰਡਰੀ ਜਗਰੂਪ ਭਾਰਤੀ, ਡਿਪਟੀ ਡੀਈਓ ਐਲੀਮੈਂਟਰੀ ਗੁਰਲਾਭ ਸਿੰਘ,ਡਾਇਟ ਪਿ੍ਰੰਸੀਪਲ ਡਾ ਬੂਟਾ ਸਿੰਘ ਸੇਖੋਂ, ਜ਼ਿਲਾ ਗਾਈਡੈਂਸ ਅਤੇ ਕਾਉਂਸਲਰ ਨਰਿੰਦਰ ਸਿੰਘ ਮੋਹਲ, ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ,ਅਧਿਆਪਕ ਰਾਜੇਸ਼ ਕੁਮਾਰ ਬੁਢਲਾਡਾ, ਹਿਮਾਸੂ ਸਿੰਗਲਾ ਨੇ ਸਮੂਹ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਹੈ।