3.8 C
United Kingdom
Friday, March 6, 2026

More

    ਕਿਸਾਨੀ ਨੂੰ ਡੋਬਣ ‘ਤੇ ਤੁਲੀ ਕੇਂਦਰ ਸਰਕਾਰ-ਇਕਬਾਲ ਸਿੰਘ ਬੜੈਚ ਪੁਰਤਗਾਲ

    ਗੋਲਡੀ ਬਾਵਾ, ਪੁਰਤਗਾਲ
    00351-920-442-920

    “ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਬਿੱਲਾਂ ਦਾ ਹਰ ਵਰਗ ਵਿਰੋਧ ਕਰ ਰਿਹਾ ਹੈ। ਹਰ ਪਾਸੇ ਹੁੰਦੇ ਵਿਰੋਧ ਨੂੰ ਦੇਖ ਕੇ ਇਸ ਤਰ੍ਹਾਂ ਲਗਦਾ ਹੈ, ਜਿਵੇਂ ਕੇਂਦਰ ਸਰਕਾਰ ਕਿਸਾਨ ਤੇ ਮਜ਼ਦੂਰਾਂ ਨੂੰ ਆਪ ਹੀ ਡੋਬਣ ‘ਤੇ ਤੁਲ ਗਈ ਹੈ।”, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੁਰਤਗਾਲ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇਕਬਾਲ ਸਿੰਘ ਬੜੈਚ ਨੇ ਕੀਤਾ। ਉਹਨਾਂ ਕਿਹਾ ਕਿ ਇਕ ਤਾਂ ਪਹਿਲਾਂ ਹੀ ਦੁਨੀਆਂ ਦਾ ਕੋਰੋਨਾ ਨੇ ਲੱਕ ਤੋੜ ਕੇ ਰੱਖ ਦਿੱਤਾ ਹੈ ਤੇ ਉੱਤੋਂ ਕੇਂਦਰ ਸਰਕਾਰ ਨੇ ਆਰਡੀਨੈਂਸ ਪਾਸ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੜਕਾਂ ‘ਤੇ ਆਉਣ ਲਈ ਮਜ਼ਬੂਰ ਕਰ ਦਿੱਤਾ ਹੈ। ਜੇਕਰ ਸਰਕਾਰ ਨੂੰ ਲਗਦਾ ਹੈ ਕਿ ਇਨ੍ਹਾਂ ਬਿੱਲਾਂ ਦਾ ਕਿਸਾਨਾਂ ਨੂੰ ਫ਼ਾਇਦਾ ਹੈ ਤਾਂ ਕਿਸਾਨਾਂ ਨੂੰ ਐੱਮਐੱਸਪੀ ਦੇਣ ਦਾ ਲਿਖਤੀ ਰੂਪ ‘ਚ ਇਨ੍ਹਾਂ ਆਰਡੀਨੈਂਸਾਂ ‘ਚ ਜ਼ਿਕਰ ਹੋਣਾ ਚਾਹੀਦਾ ਹੈ, ਜੋ ਸਰਕਾਰ ਨੇ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਨਾਲ ਇਕੱਲੀ ਕਿਸਾਨੀ ਜਾਂ ਮਜ਼ਦੂਰੀ ਨਹੀਂ ਡੁੱਬੇਗੀ, ਸਗੋਂ ਹਰ ਇਕ ਵਰਗ ਨੂੰ ਇਸਦਾ ਨੁਕਸਾਨ ਹੋਵੇਗਾ। ਬੜੈਚ ਨੇ ਕਿਹਾ ਕਿ ਸਿਰਫ਼ ਇਕੋ ਇਕ ਸਿਆਸੀ ਪਾਰਟੀ ਆਮ ਆਦਮੀ ਪਾਰਟੀ ਹੀ ਕਿਸਾਨਾਂ-ਮਜ਼ਦੂਰਾਂ ਨਾਲ ਖੜ੍ਹੀ ਹੈ ਕਿਉਂਕਿ ਦਿੱਲੀ ‘ਚ ਸਵਾਮੀਨਾਥਨ ਰਿਪੋਰਟ ਵੀ ਆਮ ਆਦਮੀ ਪਾਰਟੀ ਨੇ ਹੀ ਲਾਗੂ ਕਰਵਾਈ ਸੀ। ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਉੱਪਰ ਉੱਠ ਕੇ ਹਰ ਇਕ ਇਨਸਾਨ ਨੂੰ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਨਹੀਂ ਤਾਂ ਲੋਕ ਇਨ੍ਹਾਂ ਲੋਟੂ ਸਰਕਾਰਾਂ ਨੂੰ ਚੋਣਾਂ ਮੌਕੇ ਚੰਗਾ ਸਬਕ ਸਿਖਾਉਣ ਲਈ ਮਜ਼ਬੂਰ ਹੋਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!