ਅਸ਼ੋਕ ਵਰਮਾ
ਮਾਨਸਾ,11ਅਕਤੂਬਰ2020। ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਜਿਲਾ ਇਕਾਈ ਫਾਜ਼ਿਲਕਾ ਦੇ ਸਕੱਤਰ ਕਾਮਰੇਡ ਹੰਸਰਾਜ ਗੋਲਡਨ ਤੇ ਜਾਨ ਲੇਵਾ ਹਮਲਾ ਕਰਨ ਵਾਲੇ ਮੋਟਰਸਾਈਕਲ ਸਵਾਰ ਗੁੰਡਾ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਤੋਂ ਸੀ.ਪੀ.ਆਈ. ਵਰਕਰਾਂ ਨੇ ਜਿਲਾ ਸਕੱਤਰ ਕਿ੍ਰਸ਼ਨ ਚੌਹਾਨ ਦੀ ਅਗਵਾਈ ਹੇਠ ਰੋਸ ਮਾਰਚ ਕਰਕੇ ਫਾਜ਼ਿਲਕਾ ਪੁਲਿਸ ਪ੍ਰਸ਼ਾਸਨ ਦੀ ਅਰਥੀ ਫੂਕੀ । ਇਸ ਸਮੇਂ ਸਾਥੀ ਚੌਹਾਨ ਨੇ ਕਿਹਾ ਕਿ ਆਮ ਲੋਕਾਂ ਅਤੇ ਕਿਰਤੀ ਵਰਗ ਦੀ ਅਗਵਾਈ ਕਰਨ ਵਾਲੇ ਆਗੂ ਕਾਮਰੇਡ ਗੋਲਡਨ ਪਿਛਲੇ ਲੰਮੇ ਸਮੇਂ ਤੋਂ ਲੋਕ ਹੱਕਾਂ ਲਈ ਲੜਦੇ ਆ ਰਹੇ ਹਨ ਅਤੇ ਕੁੱਝ ਗੁੰਡਾਂ ਅਨਸਰਾਂ ਦੀ ਅੱਖਾਂ ਵਿੱਚ ਕਾਮਰੇਡ ਦੀ ਕਾਰਜਕਾਰੀ ਰੜਕ ਰਹੀ ਸੀ। ਉਨਾਂ ਆਖਿਆ ਕਿ ਪਿਛਲੇ ਦਿਨਾਂ ਦੌਰਾਨ ਜਿਲਾ ਪਾਰਟੀ ਵੱਲੋਂ ਗੁੰਡਾਂ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਨੂੰ ਲੈ ਕੇ ਕਾਮਰੇਡ ਗੋਲਡਨ ਦੀ ਅਗਵਾਈ ਦੇ ਹੇਠ ਪੁਲਿਸ ਪ੍ਰਸ਼ਾਸਨ ਫਾਜ਼ਿਲਕਾ ਦਫ਼ਤਰ ਅੱਗੇ ਪੀੜਤ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਸ਼ਾਂਤਮਈ ਧਰਨਾ ਦਿੱਤਾ ਗਿਆ ਸੀ।
ਉਨਾਂ ਦੱਸਿਆ ਕਿ ਪੁਲਿਸ ਵੱਲੋਂ ਭਰੋਸਾ ਦੇਣ ਉਪਰੰਤ ਧਰਨਾ ਚੁੱਕ ਦਿੱਤਾ ਗਿਆ ਸੀ, ਪਰ ਇਸ ਧਰਨੇ ਤੋਂ ਖਫ਼ਾ ਗੁੰਡਾ ਅਨਸਰਾਂ ਨੇ ਸਾਥੀ ਗੋਲਡਨ ਤੇ ਜਾਨਲੇਵਾ ਹਮਲਾ ਕਰ ਦਿੱਤਾ। ਸੀ.ਪੀ.ਆਈ. ਜਿਲਾ ਮਾਨਸਾ ਇਕਾਈ ਵੱਲੋਂ ਸੀ.ਪੀ.ਆਈ ਸਬ ਡਵੀਜ਼ਨ ਮਾਨਸਾ ਦੇ ਸਕੱਤਰ ਰੂਪ ਸਿੰਘ ਢਿੱਲੋਂ, ਸ਼ਹਿਰੀ ਸਕੱਤਰ ਰਤਨ ਭੋਲਾ, ਇਸਤਰੀ ਸਭਾ ਦੇ ਜਿਲਾ ਪ੍ਰਧਾਨ ਐਡਵੋਕੇਟ ਰੇਖਾ ਸ਼ਰਮਾ, ਟਰੇਡ ਯੂਨੀਅਨ ਦੇ ਜਿਲਾ ਆਗੂ ਦਰਸ਼ਨ ਪੰਧੇਰ, ਵਿਦਿਆਰਥੀ ਆਗੂ ਗੁਰਪ੍ਰੀਤ ਗੁਰਨੇ ਆਗੂਆਂ ਨੇ ਮੰਗ ਕੀਤੀ ਕਿ ਧਾਰਾ 307 ਤੇ ਹੋਰ ਸਖਤ ਧਰਾਵਾਂ ਲਾ ਕੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਜ਼ੇਲ ਭੇਜਿਆ ਜਾਵੇ। ਇਸ ਮੌਕੇ ਟਰੇਡ ਯੂਨੀਅਨ ਆਗੂ ਮਾਸਟਰ ਕਿ੍ਰਸ਼ਨ ਜੋਗਾ, ਦੋਧੀ ਯੂਨੀਅਨ ਦੇ ਨਰੇਸ਼ ਬੁਰਜ ਹਰੀ, ਮਿੱਠੂ ਸਿੰਘ ਮੰਦਰ, ਕਿਸਾਨ ਸਭਾ ਦੇ ਹਰਨੇਕ ਢਿੱਲੋਂ, ਗੁਰਦਿਆਲ ਦਲੇਲ ਸਿੰਘ ਵਾਲਾ, ਮੱਘਰ ਸਿੰਘ, ਮੇਜਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਇਸਤਰੀ ਸਭਾ ਦੇ ਅਰਵਿੰਦਰ ਕੌਰ, ਸੁਦਰਸ਼ਨ ਸ਼ਰਮਾ, ਕਿਰਨਾ ਰਾਣੀ ਐਮ.ਸੀ., ਸੁਖਦੇਵ ਸਿੰਘ ਪੰਧੇਰ, ਰਾਮ ਸਿੰਘ ਮਾਨਸਾ ਅਤੇ ਹਰਬੰਤ ਸਿੰਘ ਆਦਿ ਆਗੂ ਹਾਜ਼ਰ ਸਨ।