ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਬਰਤਾਨੀਆ ਦੇ ਸਹਿਰ ਨਿਊਕਾਸਲ ‘ਚ 1600 ਯੂਨੀਵਰਸਿਟੀ ਵਿਦਿਆਰਥੀਆਂ ਦੇ ਕੋਰੋਨਾਵਾਇਰਸ ਪੌਜੇਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨਿਊਕਾਸਲ ਯੂਨੀਵਰਸਿਟੀ ਦੇ ਬੁਲਾਰੇ ਅਨੁਸਾਰ 1003 ਵਿਦਿਆਰਥੀ ਤੇ 12 ਕਰਮਚਾਰੀਆਂ ਦੇ ਪੌਜੇਟਿਵ ਆਉਣ ਦੀ ਪੁਸ਼ਟੀ ਹੋਈ ਸੀ। ਇਸ ਦੇ ਨਾਲ ਹੀ ਨਾਰਥੰਬਰੀਆ ਯੂਨੀਵਰਸਿਟੀ ਦੇ 619 ਵਿਦਿਆਰਥੀਆਂ ਦਾ ਟੈਸਟ ਵੀ ਪੌਜੇਟਿਵ ਆਇਆ ਦੱਸਿਆ ਜਾ ਰਿਹਾ ਹੈ। ਨਿਊਕਾਸਲ ਯੂਨੀਵਰਸਿਟੀ ਦਾ ਕਹਿਣਾ ਹੈ ਕਿ 28000 ਵਿਦਿਆਰਥੀਆਂ ਵਿੱਚੋਂ 1ਤੋਂ 7 ਅਕਤੂਬਰ ਦੌਰਾਨ ਹੋਏ ਟੈਸਟ ਵਿੱਚੋਂ 1003 ਵਿਦਿਆਰਥੀ ਪੀੜਤ ਪਾਏ ਗਏ ਹਨ।