3.5 C
United Kingdom
Sunday, March 8, 2026

More

    ਬੋਰਿਸ ਜੌਹਨਸਨ ਦੇ ਪਿਤਾ ਨੂੰ ਮਾਸਕ ਦੇ ਬਿਨਾਂ ਖਰੀਦਦਾਰੀ ਕਰਨ ‘ਤੇ ਨਹੀਂ ਹੋਵੇਗਾ ਜੁਰਮਾਨਾ।

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਕੋਰੋਨਾ ਵਾਇਰਸ ਦੇ ਲਾਗ ਨੂੰ ਘੱਟ ਕਰਨ ਲਈ ਸਰਕਾਰ ਵੱਲੋਂ ਕਾਫੀ ਨਿਯਮ ਬਣਾਏ ਗਏ ਹਨ ਜਿਨ੍ਹਾਂ ਵਿਚ ਚਿਹਰੇ ਨੂੰ ਮਾਸਕ ਨਾਲ ਢਕਣਾ ਵੀ ਹੈ। ਜੇਕਰ ਕੋਈ ਵਿਅਕਤੀ ਇਸਦਾ ਪਾਲਣ ਨਹੀਂ ਕਰਦਾ ਤਾਂ ਉਸਨੂੰ ਜੁਰਮਾਨਾ ਵੀ ਕੀਤਾ ਜਾਂਦਾ ਹੈ। ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਪਿਤਾ ਜੀ ਨੂੰ ਇਸ ਨਿਯਮ ਦਾ ਪਾਲਣ ਨਾ ਕਰਨ ‘ਤੇ ਜੁਰਮਾਨਾ ਨਹੀਂ ਕੀਤਾ ਜਾਵੇਗਾ। ਇਸ ਬਾਰੇ ਪੁਲਿਸ ਨੇ ਘੋਸ਼ਣਾ ਕੀਤੀ ਹੈ ਕਿ ਬਿਨਾਂ ਚਿਹਰਾ ਢਕੇ ਖਰੀਦਦਾਰੀ ਕਰਦੇ ਫੜੇ ਜਾਣ ‘ਤੇ ਬੋਰਿਸ ਜੌਹਨਸਨ ਦੇ ਪਿਤਾ ਨੂੰ ਜੁਰਮਾਨਾ ਨਹੀਂ ਕੀਤਾ ਜਾਵੇਗਾ। ਪੀ ਐਮ ਦੇ ਪਿਤਾ ਸਟੈਨਲੇ ਜੌਹਨਸਨ ਨੂੰ ਮੰਗਲਵਾਰ ਨੂੰ ਪੱਛਮੀ ਲੰਡਨ ਦੇ ਮੈਡਾਵੈਲ ਵਿੱਚ ਇੱਕ ਦੁਕਾਨ ਵਿੱਚ ਅਖਬਾਰ ਖਰੀਦਦੇ ਸਮੇਂ ਕੋਰੋਨਾਵਾਇਰਸ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਦੇਖਿਆ ਗਿਆ। ਉਸ ਸਮੇਂ ਉਨ੍ਹਾਂ ਨੇ ਆਪਣਾ ਮੂੰਹ ਮਾਸਕ ਨਾਲ ਨਹੀਂ ਢਕਿਆ ਸੀ। ਆਪਣੀ ਇਸ ਗਲਤੀ ਲਈ ਉਨ੍ਹਾਂ ਨੇ ਅਫਸੋਸ ਵੀ ਪ੍ਰਗਟ ਕੀਤਾ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਮੈਟਰੋਪੋਲੀਟਨ ਪੁਲਿਸ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਸ੍ਰੀ ਜੌਹਨਸਨ ਨੂੰ ਇਸ ਉਲੰਘਣਾ ਲਈ ਜੁਰਮਾਨੇ ਦਾ ਭੁਗਤਾਨ ਨਹੀਂ ਕਰਨਾ ਪਏਗਾ ਕਿਉਂਕਿ ਉਸ ਸਮੇਂ ਕੋਈ ਅਧਿਕਾਰੀ ਮੌਕੇ ‘ਤੇ ਮੌਜੂਦ ਨਹੀਂ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!