3.1 C
United Kingdom
Sunday, March 8, 2026

More

    ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਨੇੇ ਸੰਘਰਸ਼ ਦੀ ਚੂੜੀ ਕਸੀ

    ਅਸ਼ੋਕ ਵਰਮਾ
    ਚੰਡੀਗੜ,1 ਅਕਤੂਬਰ 2020। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਅੱਜ ਆਪਣੇ ਫੈਸਲੇ ਅਤੇ 31 ਕਿਸਾਨ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਨਾਲ ਤਾਲਮੇਲ ਤਹਿਤ ਅੱਜ ਕਿਸਾਨੀ ਸੰਘਰਸ਼ ਦੀ ਚੂੜੀ ਕਸ ਦਿੱਤੀ ਹੈ। ਕਿਸਾਨਾਂ ਨੇ ਅੱਜ ਕੇਂਦਰ ਸਰਕਾਰ ਨੂੰ ਲਲਕਾਰਿਆ ਹੈ ਕਿ ਖੇਤੀ ਕਾਨੂੰਨ ਰੱਦ ਕਰੋ ਨਹੀਂ ਤਾਂ ਅੰਬਾਨੀਆਂ ਅਡਾਨੀਆਂ ਦੇ ਬੂਹੇ ਨਹੀਂ ਖੁੱਲਣ ਦਿੱਤੇ ਜਾਣਗੇ ਅਤੇ ਭਾਜਪਾ ਲੀਡਰਾਂ ਦੀ ਘੇਰਾਬੰਦੀ ਜਾਰੀ ਰੱਖੀ ਜਾਏਗੀ। ਪੂਰੇ ਪੰਜਾਬ ’ਚ ਰੇਲਾਂ ਠੱਪ ਪਈਆਂ ਹਨ ਅਤੇ ਟੋਲ ਪਾਲਾਜਿਆਂ ਤੇ ਉਗਰਾਹੀ ਬੰਦ ਕਰ ਦਿੱਤੀ ਗਈ ਹੈ ਜਦੋਂਕਿ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਭਾਂਅ ਭਾਂਅ ਕਰਨ ਲੱਗੇ ਹਨ। ਹਾਲਾਂਕਿ ਆਮ ਹਾਲਾਤਾਂ ’ਚ ਸਰਕਾਰਾਂ ਪੁਲਿਸ ਦਾ ਜੋਰ ਦਿਖਾਉਂਦੀਆਂ ਹਨ ਪਰ 31 ਜੱਥੇਬੰਦੀਆਂ ਦੇ ਇੱਕ ਮੋਰੀ ਨਿੱਕਲ ਜਾਣ ਕਾਰਨ ਕੈਪਟਨ ਸਰਕਾਰ ਕਿਸਾਨੀ ਰੋਹ ਦੇ ਡਰੋ ਸਖ਼ਤੀ ਕਰਨੋਂ ਡਰ ਰਹੀ ਹੈ। ਸਰਕਾਰ ਇਸ ਗੱਲੋਂ ਫਿਕਰਮੰਦ ਹੋਈ ਹੈ ਕਿ ਕਿਸਾਨ ਇਕੱਠਾਂ ਵਿਚ ਹੁਣ ਨੌਜਵਾਨਾਂ ਅਤੇ ਔਰਤਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ ਅਤੇ ਪਿੰਡਾਂ ਚੋਂ ਔਰਤਾਂ ਆਪ ਮੁਹਾਰੇ ਪੁੱਜ ਰਹੀਆਂ ਹਨ।
                 ਓਧਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ ਧਬਲਾਨ (ਪਟਿਆਲਾ), ਸੁਨਾਮ (ਸੰਗਰੂਰ), ਬੁਢਲਾਡਾ (ਮਾਨਸਾ)ਤੇ ਗਿੱਦੜਬਾਹਾ (ਮੁਕਤਸਰ) ਵਿਖੇ ਅਣਮਿਥੇ ਸਮੇਂ ਦੇ ਰੇਲ ਜਾਮ ਸ਼ੁਰੂ ਕਰ ਦਿੱਤੇ ਗਏ ਹਨ ਜਦੋਂਕਿ ਭਾਜਪਾ ਲੀਡਰਾਂ ਸਤਵੰਤ ਸਿੰਘ ਪੂਨੀਆ (ਸੰਗਰੂਰ), ਬਿਕ੍ਰਮਜੀਤ ਸਿੰਘ ਚੀਮਾ (ਪਾਇਲ ਲੁਧਿਆਣਾ), ਸੁਨੀਤਾ ਗਰਗ (ਕੋਟਕਪੂਰਾ) ਤੇ ਅਰੁਣ ਨਾਰੰਗ ਐਮ ਐਲ ਏ ਅਬੋਹਰ ਨੂੰ ਵੀ ਕਿਸਾਨਾਂ ਨੇ ਨਿਸ਼ਾਨੇ ਤੇ ਰੱਖਿਆ ਹੈ। ਇਸੇ ਤਰਾਂ ਹੀ ਕਾਲਾਝਾੜ (ਸੰਗਰੂਰ), ਬਡਬਰ (ਬਰਨਾਲਾ), ਲਹਿਰਾਬੇਗਾ ਤੇ ਜੀਦਾ (ਬਠਿੰਡਾ) ਅਤੇ ਕੱਥੂਨੰਗਲ (ਗੁਰਦਾਸਪੁਰ) 5 ਟੌਲ ਪਲਾਜਅਿਾਂ, ਭੁੱਚੋ ‘ਚ ਬੈਸਟ ਪ੍ਰਾਈਸ, ਬਠਿੰਡਾ ਅਤੇ ਰੋਖਾ (ਅਜਨਾਲਾ ਅੰਮਿ੍ਰਤਸਰ) ‘ਚ ਰਿਲਾਇੰਸ ਦੇ 3 ਸ਼ਾਪਿੰਗ ਮਾਲ, ਮੋਗਾ ਅਤੇ ਛਾਜਲੀ (ਸੰਗਰੂਰ) ‘ਚ ਅਡਾਨੀ ਦੇ ਦੋ ਗੋਦਾਮਾਂ, ਧਨੌਲਾ ਤੇ ਸੰਘੇੜਾ (ਬਰਨਾਲਾ), ਨਿਆਲ (ਪਟਿਆਲਾ), ਧੂਰੀ- ਦਿੜਬਾ- ਭਵਾਨੀਗੜ- ਮਲੇਰਕੋਟਲਾ- ਅਹਿਮਦਗੜ- ਲਹਿਰਾ- ਸੰਗਰੂਰ ਤੇ ਸੁਨਾਮ ਸਾਰੇ ਜਲਿਾ ਸੰਗਰੂਰ; ਰਾਮਪੁਰਾ ਤੇ ਲਹਿਰਾਬੇਗਾ (ਬਠਿੰਡਾ); ਜਲਾਲਾਬਾਦ (ਫਾਜਿਲਕਾ) ਅਤੇ ਵਲੂਰ (ਫਿਰੋਜਪੁਰ) 15 ਰਿਲਾਇੰਸ ਪੰਪਾਂ, ਧੌਲਾ ਤੇ ਭੋਤਨਾ (ਬਰਨਾਲਾ), ਕਾਤਰੋਂ (ਪਟਿਆਲਾ) 3 ਐੱਸਾਰ ਪੰਪਾਂ ਅਤੇ ਬਣਾਂਵਾਲੀ (ਮਾਨਸਾ) ਥਰਮਲ ਪਲਾਂਟ ਸਮੇਤ 29 ਕਾਰਪੋਰੇਟ ਕਾਰੋਬਾਰਾਂ ਅੱਗੇ ਦਿਨ ਰਾਤ ਪੱਕੇ ਮੋਰਚੇ ਲਾਏ ਗਏ ਹਨ।
                           ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ  ਦੱਸਿਆ ਕਿ  ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ,ਹਰਿੰਦਰ ਕੌਰ ਬਿੰਦੂ,ਜਸਵਿੰਦਰ ਸਿੰਘ ਲੌਂਗੋਵਾਲ,ਸ਼ਿੰਗਾਰਾ ਸਿੰਘ ਮਾਨ,ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸਮੂਹ ਜਿਲਾ ਆਗੂਆਂ ਨੇ ਵੱਖ ਵੱਖ ਥਾਵਾਂ ਤੇ ਮੋਰਚਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਨਾਂ ਜਾਗੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ਾਂ ਦਾ ਪਿੜ ਮਘਦਾ ਰਹੇਗਾ।  ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹੁਣ ਉਨਾਂ ਨੇ ਮਰਦਿਆਂ ਅੱਕ ਚੱਬਿਆ ਹੈ ਕਿਉਂਕਿ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਤੱਕ ਦੀ ਮੌਤ ਦੇ ਵਰੰਟਾਂ ਤੇ ਸਹੀ ਪਾ ਦਿੱਤੀ ਹੈ। ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਨੇ ਇਸ ਨੂੰ ਕਿਸਾਨਾਂ ਦੀਆਂ ਧੀਆਂ ’ਤੇ ਹਮਲਾ ਕਰਾਰ ਦਿੰਦਿਆਂ ਆਖਿਆ ਕਿ ਆਮਦਨ ਦੇ ਵਸੀਲੇ ਹੀ ਨਾ ਰਹੇ ਤਾਂ ਕੋਈ ਕਿਸਾਨ ਆਪਣੀ ਧੀ ਨੂੰ ਦੇਹਲੀ ਤੋਂ ਉਠਾਉਣ ਦਾ ਸੁਪਨਾ ਨਹੀਂ ਲੈ ਸਕੇਗਾ ਉੱਚੀਆਂ ਪੜਾਈਆਂ ਤਾਂ ਦੂਰ ਦੀ ਗੱਲ ਹੈ। ਅੱਜ ਵੀ ਕਿਸਾਨ ਆਗੂਆਂ ਨੇ ਹਿੱਕ ਥਾਪੜ ਕੇ ਐਲਾਨ ਕੀਤਾ ਹੈ ਕਿ ਜੋ ਸੰਸਦ ਮੈਂਬਰ ਜਾਂ ਲੀਡਰ ਖੇਤੀ ਕਾਨੂੰਨਾਂ ਦੇ ਹੱਕ ਵਿਚ ਖੜਨਗੇ, ਉਨਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!