3.1 C
United Kingdom
Sunday, March 8, 2026

More

    “ਮਰ ਚੁੱਕੀ ਹੈ ਇਨਸਾਨੀਅਤ”

    ਸਿੱਕੀ ਝੱਜੀ ਪਿੰਡ ਵਾਲ਼ਾ (ਇਟਲੀ)
    ਕਾਲਜੇ ਨੂੰ ਧੂ ਪਾਉਂਦੀਆਂ ਆਪਣੇ ਇਰਦ ਗਿਰਦ ਨਿੱਤ ਹੋਣ ਵਾਲੀਆਂ ਘਟਨਾਵਾਂ ਜਦੋਂ ਵਾਪਰਦੀਆਂ ਹਨ ਤਾਂ ਦਿਲ ਇੱਕ ਵਾਰ ਤਾਂ ਜਰੂਰ ਸੋਚਦਾ ਹੈ ਕਿ ਇਨਸਾਨੀਅਤ ਸੱਚਮੁੱਚ ਮਰ ਚੁੱਕੀ ਹੈ? ਇੱਕ ਜਮਾਨਾ ਸੀ ਜਦ ਰਾਹ ਜਾਂਦੇ ਰਾਹੀ ਨੇ ਕਿਸੇ ਦੂਜੇ ਤੋਂ ਰਾਹ ਪੁੱਛਣਾਂ ਤਾਂ ਅਗਲੇ ਨੇ ਬੜੇ ਚਾਅ ਨਾਲ ਸਮਝਾਉਣਾ। ਸਮੇਂ ਦੇ ਨਾਲ ਸਭ ਕੁਝ ਬਦਲ ਗਿਆ। ਅੱਜਕਲ੍ਹ ਤਾਂ ਘਰੋਂ ਬਾਹਰ ਨਿਕਲਣ ਦਾ ਹੀ ਸਮਾਂ ਹੀ ਨਹੀਂ ਰਿਹਾ! ਵਿਸ਼ੇਸ਼ ਤੌਰ ‘ਤੇ ਧੀਆਂ ਲਈ ਤਾਂ ਬਿਲਕੁਲ ਹੀ ਨਹੀਂ। ਰੱਬ ਦੇ ਘਰ ਵਰਗੇ ਮੰਦਿਰ ‘ਚ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਕਦੇ ਅਸੀਫਾ ਆਲਿਮ ਜਿਹੀ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਕਦੇ ਦਾਮਿਨੀ ਤੇ ਹੁਣ ਫਿਰ ਯੂਪੀ ਚ ਹੋਏ ਗੈੰਗ ਰੇਪ ਨੇ ਸੋਚਣ ‘ਤੇ ਮਜਬੂਰ ਕਰ ਦਿੱਤਾ। ਉਹ ਧੀਆਂ ਜਿਹਨਾਂ ਨੇ ਆਉਣ ਵਾਲੇ ਕੱਲ੍ਹ ਨੂੰ “ਕਲਪਨਾ ਚਾਵਲਾ” ਵਾਂਗ ਦੇਸ਼ ਦਾ ਨਾਮ ਰੌਸ਼ਨ ਕਰਨ ਦੇ ਸੁਪਨੇ ਵੇਖੇ ਹੁੰਦੇ ਨੇ ਪਰ ਅਫਸੋਸ ਉਹਨਾਂ ਸੁਪਨਿਆਂ ਦੇ ਪੂਰੇ ਹੋਣ ਤੋਂ ਪਹਿਲਾਂ ਹੀ ਦਰਿੰਦਿਆਂ ਦੀ ਹਵਸ ਦਾ ਸ਼ਿਕਾਰ ਹੋ ਕੇ ਦੁਨੀਆਂ ਨੂੰ ਅਲਵਿਦਾ ਆਖ ਦਿੰਦੀਆਂ ਹਨ। ਜਰਾ ਸੋਚੋ ਕਿ ਜੋ ਸ਼ੈਤਾਨ ਰੂਪੀ ਲੋਕ ਇਹੋ ਜਿਹੀਆਂ ਘਟੀਆ ਹਰਕਤਾ ਕਰਦੇ ਨੇ, ਕੀ ਇਹ ਕਿਸੇ ਮਾਂ ਦੇ ਢਿੱਡੋਂ ਜਨਮੇ ਨਹੀ? ਜਾਂ ਫਿਰ ਇਹਨਾਂ ਘਰੇ ਭੈਣ ਨਹੀਂ? ਜੋ ਇਹੋ ਜਿਹੇ ਲੋਕਾਂ ਨੂੰ ਅਹਿਸਾਸ ਨਹੀਂ ਕਿ ਧੀ ਭੈਣ ਦੀ ਇੱਜਤ ਦਾ ਰਖਵਾਲਾ ਹੈ? ਉਹ ਜੋ ਆਪਣੇ ਅੰਦਰ ਕਿਸੇ ਸ਼ੈਤਾਨ ਨੂੰ ਜਨਮ ਦੇ ਰਿਹਾ ਹੈ। ਸਾਡੇ ਸਮਾਜ ‘ਚ ਹੋਣ ਵਾਲੀਆਂ ਨਿੱਤ ਦਿਨ ਦੀਆਂ ਇਹੋ ਜਿਹੀਆਂ ਵਾਰਦਾਤਾਂ ਘਟਣੀਆਂ ਤਾਂ ਦੂਰ ਦੀ ਗੱਲ ਵਧਦੀਆਂ ਹੀ ਜਾ ਰਹੀਆਂ ਹਨ। ਕਿਤੇ ਨਾ ਕਿਤੇ ਇਸ ਦੇ ਜਿੰਮੇਵਾਰ ਵੀ ਅਸੀਂ ਖੁਦ ਹਾਂ। ਮਾਰਸ਼ਲ ਆਰਟ ਦੀ ਸਿਖਲਾਈ ਜਿੱਥੇ ਧੀਆਂ ਲਈ ਜਰੂਰੀ ਹੈ ਉਥੇ ਹੀ ਧੀਆਂ ਵਿੱਚ ਜਿਗਰੇ ਨਾਲ ਜਿਉਣ ਦਾ ਜਜ਼ਬਾ ਹੋਣਾ ਚਾਹੀਦਾ ਤਾਂ ਜੋ ਕੋਈ ਮੈਲੀ ਅੱਖ ਨਾਲ ਨਾ ਵੇਖ ਸਕੇ। ਰਾਜਨੀਤੀ ਦੀ ਸ਼ੈਅ ਤੇ ਹੋਣ ਵਾਲੇ ਇਹੋ ਜਿਹੇ ਕਾਰੇ ਵੱਡਿਆਂ ਘਰਾਂ ਦੇ ਕਾਕਿਆਂ ਦਾ ਹੌਸਲਾ ਹੋਰ ਵਧਾਉਂਦੇ ਨੇ। ਗੰਦੇ ਸਿਸਟਮ ਦੀ ਮਿਲੀਭੁਗਤ ਜਦੋਂ ਕੋਈ ਇਹੋ ਜਿਹੀ ਹਰਕਤ ਕਰਦੀ ਹੈ ਤਾਂ ਆਪਣੇ ਆਪ ਨੂੰ ਇਹੋ ਜਿਹੇ ਸਮਾਜ ਦਾ ਹਿੱਸਾ ਦੱਸਣ ‘ਤੇ ਸ਼ਰਮ ਮਹਿਸੂਸ ਹੁੰਦੀ। ਕਦੇ ਕਿਹਾ ਜਾਂਦਾ ਸੀ ਕਿ ਆਉਣ ਵਾਲਾ ਕੱਲ੍ਹ ਬੜਾ ਭਿਆਨਕ ਹੈ ਪਰ ਹੁਣ ਤਾਂ ਸਮੇਂ ਦੇ ਬਦਲੇ ਦੌਰ ਨੇ ਇਹਨਾਂ ਅਰਥਾਂ ਨੂੰ ਵੀ ਬਦਲ ਕੇ ਰੱਖ ਦਿੱਤਾ! ਜਿੱਥੇ ਆਉਣ ਵਾਲਾ ਕੱਲ੍ਹ ਤਾਂ ਕੀ ਧੀਆਂ ਰਾਣੀਆਂ ਤੇ ਔਰਤਾਂ ਦਾ ਅੱਜ ਨੂੰ ਜਿਉਣਾ ਵੀ ਇਹੋ ਜਿਹੇ ਸਮਾਜ ਅੰਦਰ ਕਿਸੇ ਖਤਰੇ ਤੋਂ ਘੱਟ ਨਹੀਂ। ਲੋੜ ਹੈ ਆਪਣੇ ਆਪ ਨੂੰ ਬਦਲਣ ਦੀ ਆਪਣੇ ਸਮਾਜ ਨੂੰ ਬਦਲਣ ਦੀ। ਕਨੂੰਨੀ ਕਾਰਵਾਈ ਕਰਕੇ ਜੇਕਰ ਇਹੋ ਜਿਹੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਤਾਂ ਹੋ ਸਕਦਾ ਕਿ ਅਰਬ ਦੇਸ਼ਾਂ ਵਾਂਗ ਸਾਡੇ ਮੁਲਕ ‘ਚ ਵੀ ਦੁਬਾਰਾ ਕਿਸੇ ਦਾ ਹੌਸਲਾ ਨਾ ਪਵੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!