9.8 C
United Kingdom
Monday, June 8, 2026

More

    ਯਾਦਗਰੀ ਹੋ ਨਿਬੜਿਆ ਮੁੱਖ ਅਧਿਆਪਕ ਚਰਨਜੀਤ ਸਿੰਘ ਦਾ ਵਿਦਾਇਗੀ ਸਮਾਗਮ

    ਅਸ਼ੋਕ ਵਰਮਾ
    ਬਠਿੰਡਾ, 30 ਸਤੰਬਰ 2020। ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੇ ਮੁੱਖ ਅਧਿਆਪਕ ਚਰਨਜੀਤ ਸਿੰਘ ਦੀ ਸੇਵਾ ਮੁਕਤੀ ਦਾ ਸਮਾਗਮ ਅੱਜ ਯਾਦਗਾਰੀ ਹੋ ਨਿਬੜਿਆ ਹੈ।  ਉਨਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਕੂਲ ਸਟਾਫ ਵੱਲੋਂ ਸੋਨੇ ਦੀ ਮੁੰਦਰੀ ਪਾਕੇ ਉਨਾਂ ਦਾ ਸਨਮਾਨ ਕੀਤਾ ਗਿਆ। ਉਨਾਂ ਨੂੰ ਨਿੱਘੀ ਵਿਦਾਇਗੀ ਦਿੰਦਿਆਂ ਸਕੂਲ ਸਟਾਫ ਨੇ ਕਿਹਾ ਕਿ ਉਨਾਂ ਦੇ ਅਧਿਆਪਕਾਂ ਲਈ ਕੀਤੇ ਹੱਕੀ ਸੰਘਰਸ਼ਾਂ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਿੱਖਿਆ ਖੇਤਰ ਵਿੱਚ 32 ਸਾਲ 2 ਮਹੀਨੇ ਅਤੇ 20 ਦਿਨ ਦੀ ਸਾਨਦਾਰ ਸੇਵਾ ਨਿਭਾ ਚੁੱਕੇ ਚਰਨਜੀਤ ਸਿੰਘ ਨੇ ਲੰਬਾ ਸਮਾਂ ਕੁਲਹਿਰੀ ਪਿੰਡ ਵਿੱਚ ਸੇਵਾਵਾਂ ਦੇਣ ਤੋਂ ਬਾਅਦ ਦਾਤੇਵਾਸ ਅਤੇ ਫਿਰ ਦੋਦੜਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਕਮਾਨ ਸੰਭਾਲੀ। ਸਕੂਲ ਸਟਾਫ ਵੱਲੋਂ ਰੱਖੇ ਗਏ ਪ੍ਰੋਗਰਾਮ ਦੌਰਾਨ ਉਹਨਾਂ ਦੱਸਿਆ ਕਿ ਇਸ ਸਕੂਲ ਨਾਲ ਉਹਨਾਂ ਦਾ ਇੱਕ ਅਟੁੱਟ ਰਿਸ਼ਤਾ ਬਣ ਚੁੱਕਾ ਹੈ ਜਿਸ ਨੂੰ ਉਹ ਕਦੀ ਵੀ ਭੁੱਲ ਨਹੀਂ ਸਕਦੇ।
                     ਆਪਣੇ ਸਕੂਲ ਸਟਾਫ ਦੀ ਪ੍ਰਸੰਸਾ ਕਰਦਿਆਂ ਉਨਾਂ ਕਿਹਾ ਕਿ ਉਹ ਆਪਣੇ ਘਰੇਲੂ ਰੁਝੇਵਿਆਂ ਕਰਕੇ ਕਾਫੀ ਸਮਾਂ ਪਹਿਲਾਂ ਅਗੇਤੀ ਸੇਵਾਮੁਕਤੀ ਲੈਣ ਜਾ ਰਹੇ ਸਨ, ਪ੍ਰੰਤੂ ਸਟਾਫ ਵੱਲੋਂ ਦਿੱਤੀ ਹੱਲਾਸ਼ੇਰੀ ਨੇ ਉਨਾਂ ਨੂੰ ਐਨਾ ਹੌਂਸਲਾ ਦਿੱਤਾ ਕਿ ਅੱਜ ਉਹ ਪੂਰੀ ਸੇਵਾ ਨਿਭਾਕੇ ਰਿਟਾਇਰ ਹੋਏ ਹਨ।ਇਸ ਮੌਕੇ ਸਕੂਲ ਸਟਾਫ ਦੇ ਮੈਂਬਰ ਤੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਜਿੱਥੇ ਚਰਨਜੀਤ ਸਿੰਘ ਨੇ ਲੰਬਾ ਸਮਾਂ ਗੌਰਮਿੰਟ ਟੀਚਰ ਯੂਨੀਅਨ ਵਿੱਚ ਕੰਮ ਕਰਦਿਆ ਅਧਿਆਪਕ ਹੱਕੀ ਮੰਗਾਂ ਵਿੱਚ ਆਪਣਾ ਮੋਹਰੀ ਰੋਲ ਅਦਾ ਕੀਤਾ, ਉੱਥੇ ਸਿੱਖਿਆ ਵਿਭਾਗ ਵਿੱਚ ਇਹਨਾਂ ਨੇ ਆਪਣੀ ਇੱਕ ਖਾਸ ਪਹਿਚਾਣ ਬਣਾਈ। ਉਹਨਾਂ ਭਾਵੁਕ ਹੁੰਦਿਆ ਦੱਸਿਆ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਚਰਨਜੀਤ ਸਿੰਘ ਨੇ ਹੀ ਉਹਨਾਂ ਨੂੰ ਸਕੂਲ ਵਿੱਚ ਜੁਆਇੰਨ ਕਰਵਾਇਆ ਸੀ ਤੇ ਅੱਜ ਉਹ ਆਪ ਆਪਣੇ ਹੱਥੀ ਉਹਨਾਂ ਨੂੰ ਫਾਰਗੀ ਰਿਪੋਰਟ ਦੇ ਰਹੇ ਹਨ।
                           ਸਕੂਲ ਦੇ ਸਟਾਫ ਮੈਂਬਰਾਂ ਜਸਵਿੰਦਰ ਕੌਰ ਭਾਦੜਾ, ਸੁਰਿੰਦਰਪਾਲ ਕੌਰ ਬੁਢਲਾਡਾ, ਨੇਹਾ ਰਾਣੀ ਬਰੇਟਾ, ਬਿਹਾਰਾ ਸਿੰਘ ਦੋਦੜਾ ਤੇ ਰੀਨਾ ਦੇਵੀ ਕਣਕਵਾਲ ਭੰਗੂਆ ਨੇ ਦੱਸਿਆ ਕਿ ਦੋਵੇਂ ਬੇਟੇ ਬਹੁਤ ਹੀ ਹਾੁਨਰਮੰਦ ਹਨ ਖਾਸ ਤੌਰ ਤੇ ਛੋਟਾ ਫਿਜ਼ਿਕਸ ਦਾ ਵਿਸ਼ਾ ਮਾਹਰ ਹੈ ਜਿਸ ਕੋਲ ਵੱਡੀ ਗਿਣਤੀ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਨ ਲਈ ਆਉਂਦੇ ਹਨ। ਇਸ ਸਮਾਗਮ ਦੌਰਾਨ ਸਕੂਲ ਦੇ ਪੁਰਾਣੇ ਸਟਾਫ ਮੈਂਬਰਾਂ ਦਵਿੰਦਰ ਕੌਰ, ਗੀਤਾ ਰਾਣੀ, ਕੁਲਵਿੰਦਰ ਬੱਛੂਆਣਾ, ਪੰਕਜ ਕੁਮਾਰ, ਕੁਲਵਿੰਦਰ ਬੁਢਲਾਡਾ, ਵੀਰਪਾਲ ਕੌਰ, ਹਰਪ੍ਰੀਤ ਕੌਰ, ਪ੍ਰਵੀਨ ਰਾਣੀ ਜੋ ਕਿ ਆਪਣੀਆਂ ਪ੍ਰਮੋਸਨਾਂ, ਪੱਕੀਆਂ ਨੌਕਰੀਆਂ, ਬਦਲੀਆਂ ਕਰਵਾ ਕੇ ਵਿਦਾ ਹੋ ਚੁੱਕੇ ਹਨ,  ਨੂੰ ਵੀ ਯਾਦ ਕੀਤਾ ਗਿਆ।
                    ਜਿਲਾ ਸਿੱਖਿਆ ਅਫਸਰ ਪ੍ਰਾਇਮਰੀ ਸਰਬਜੀਤ ਸਿੰਘ ਧੂਰੀ, ਉੱਪ ਜਿਲਾ ਸਿੱਖਿਆ ਅਫਸਰ ਗੁਰਲਾਭ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ, ਸੈਂਟਰ ਹੈੱਡ ਟੀਚਰ ਰਾਮਪਾਲ ਸਿੰਘ ਗੜੱਦੀ ਅਤੇ ਸਿੱਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਚਰਨਜੀਤ ਸਿੰਘ ਨੂੰ ਮਾਣਮੱਤੀ ਸੇਵਾ ਨਿਭਾਉਣ ਤੇ ਵਿਸੇਸ ਵਧਾਈ ਦਿੱਤੀ। ਇਸ ਮੌਕੇ ਚਰਨਜੀਤ ਸਿੰਘ ਦੀ ਪਤਨੀ ਚਰਨਜੀਤ ਕੌਰ, ਬੇਟਾ ਹਰਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ, ਨੂੰਹ ਰਮਨਪ੍ਰੀਤ ਕੌਰ ਤੇ ਤਰਨਜੋਤ ਕੌਰ, ਪੋਤਰੇ ਜਸ਼ਨਪ੍ਰੀਤ ਸਿੰਘ ਤੇ ਜਸਕੀਰਤ ਸਿੰਘ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!