9.8 C
United Kingdom
Monday, June 8, 2026

More

    ਅਮਰੀਕੀ ਰਾਸ਼ਟਰਪਤੀ ਦੀ ਪਹਿਲੀ ਡੀਬੇਟ ਕੌਣ ਜਿੱਤਿਆ ਤੇ ਕੌਣ ਹਾਰਿਆ..?

    ਫਰਿਜ਼ਨੋ (ਕੈਲੀਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਅਮਰੀਕੀ ਰਾਸ਼ਟਰਪਤੀ ਚੋਣਾਂ 3 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਅਮਰੀਕਾ ਵਿਚ ਹਰੇਕ ਚਾਰ ਸਾਲ ਬਾਅਦ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ। ਅਮਰੀਕੀ ਸਿਆਸਤ ਵਿੱਚ ਰਵਾਇਤ ਹੈ ਕਿ ਰਾਸ਼ਟਰਪਤੀ ਚੋਣਾ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੇ ਦੋ ਮੁੱਖ ਉਮੀਦਵਾਰ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਵਿਚਾਲੇ ਤਿੰਨ ਜਨਤਕ ਬਹਿਸਾਂ ਹੁੰਦੀਆਂ ਹਨ, ਅਤੇ ਇਹ ਬਹਿਸਾਂ ਵੇਖਣ ਤੋਂ ਬਾਅਦ ਅਮਰੀਕੀ ਲੋਕ ਤਹਿ ਕਰਦੇ ਨੇ ਕਿ ਵੋਟ ਕਿਸ ਉਮੀਦਵਾਰ ਨੂੰ ਪਾਉਣੀ ਹੈ। ਇਸੇ ਕੜੀ ਤਹਿਤ ਇਸ ਵਾਰ ਦੀਆਂ ਚੋਣਾਂ ਤੋਂ ਪਹਿਲਾਂ ਵੀ ਡੋਨਾਲਡ ਟਰੰਪ ( ਰਿਪਬਲਿਕਨ )ਅਤੇ ਜੋ ਬਿਡੇਨ (ਡੈਮੋਕ੍ਰੇਟਿਕ) ਵਿਚਾਲੇ ਤਿੰਨ ਵਾਰ ਆਹਮੋ-ਸਾਹਮਣੇ ਦੀ ਬਹਿਸ ਹੋਵੇਗੀ। ਇਹਨਾਂ ਉਮੀਦਵਾਰਾਂ ਵਿਚਕਾਰ ਪਹਿਲੀ ਬਹਿਸ ਕੱਲ ਰਾਤੀਂ ਜਾਣੀ ਮੰਗਲਵਾਰ ਰਾਤੀਂ ਹੋਈ, ਉੱਥੇ ਦੂਜੀ ਬਹਿਸ 15 ਅਕਤਬੂਰ ਅਤੇ ਤੀਜੀ 22 ਅਕਤੂਬਰ ਨੂੰ ਹੋਵੇਗੀ। ਚੋਣਾਂ ਵਿਚ ਜਨਮਤ ਤੈਅ ਕਰਨ ਵਿਚ ਵੀ ਇਸ ਬਹਿਸ ਦੀ ਅਹਿਮ ਭੂਮਿਕਾ ਹੋਵੇਗੀ। ਚੋਣਾਂ ਤੋਂ ਪਹਿਲਾਂ ਮੰਗਲਵਾਰ ਦੇਰ ਸ਼ਾਮ ਨੂੰ ਹੋਈ ਪਹਿਲੀ ਰਾਸ਼ਟਰਪਤੀ ਬਹਿਸ ਦੇ ਬਾਅਦ ਹੋਏ ਤੁਰੰਤ ਸਰਵੇਖਣ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਪਿਛੜਦੇ ਨਜ਼ਰ ਆ ਰਹੇ ਹਨ। ਸੀ.ਬੀ.ਐੱਸ. ਨਿਊਜ਼ ਦੇ ਸਰਵੇਖਣ ਵਿਚ 48 ਫੀਸਦੀ ਲੋਕਾਂ ਨੇ ਕਿਹਾ ਕਿ ਬਿਡੇਨ ਨੇ ਬਹਿਸ ਵਿਚ ਜਿੱਤ ਦਰਜ ਕੀਤੀ, ਉੱਥੇ 41 ਫੀਸਦੀ ਲੋਕਾਂ ਨੇ ਕਿਹਾ ਕਿ ਟਰੰਪ ਬਹਿਸ ਵਿਚ ਅੱਗੇ ਰਹੇ। ਇਸ ਸਰਵੇਖਣ ਵਿਚ ਬਹਿਸ ਦੇਖਣ ਵਾਲੇ 10 ਵਿਚੋਂ 8 ਲੋਕਾਂ ਨੇ ਕਿਹਾ ਕਿ ਪੂਰੀ ਬਹਿਸ ਨੈਗੇਟਿਵ ਸੀ।ਰਾਸ਼ਟਰਪਤੀ ਬਹਿਸ ਦੇਖਣ ਦੇ ਬਾਅਦ ਚੰਗਾ ਜਾਂ ਖਰਾਬ ਮਹਿਸੂਸ ਕਰਨ ਦੇ ਸਵਾਲ ‘ਤੇ 69 ਫੀਸਦੀ ਲੋਕਾਂ ਨੇ ਇਸ ਸਬੰਧੀ ਨਾਰਾਜ਼ਗੀ ਜ਼ਾਹਰ ਕੀਤੀ। ਦਰਸ਼ਕਾਂ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਦੋਹਾਂ ਨੇਤਾਵਾਂ ਵਿਚ ਬਹਿਸ ਦੇ ਦੌਰਾਨ ਤਣਾਅ ਸਾਫ ਨਜ਼ਰ ਆਇਆ। ਬਹਿਸ ਦੇ ਦੌਰਾਨ ਦੋਵੇਂ ਨੇਤਾ ਇਕ-ਦੂਜੇ ਦੀ ਗੱਲ ਅੱਧ ਵਿਚਾਲੇ ਕੱਟ ਕੇ ਆਪਣੀ ਗੱਲ ਕਰਦੇ ਨਜ਼ਰ ਆਏ। ਇਕ ਸਮੇਂ ਸਥਿਤੀ ਅਜਿਹੀ ਆ ਗਈ ਜਦੋਂ ਬਿਡੇਨ ਭੜਕ ਗਏ ਅਤੇ ਉਹਨਾਂ ਨੇ ਕਿਹਾ,”ਕੀ ਤੁਸੀਂ ਚੁੱਪ ਰਹੋਗੇ।”
    ਬਿਡੇਨ ਨੇ ਕਿਹਾ ਕਿ ਹੁਣ ਤੱਕ ਟਰੰਪ ਇੱਥੇ ਜੋ ਕੁਝ ਵੀ ਕਹਿ ਰਹੇ ਹਨ ਉਹ ਸਭ ਸਫੇਦ ਝੂਠ ਹੈ। ਮੈਂ ਇੱਥੇ ਇਹਨਾਂ ਦੇ ਝੂਠ ਦੱਸਣ ਲਈ ਨਹੀਂ ਆਇਆ ਹਾਂ। ਸਾਰੇ ਜਾਣਦੇ ਹਨ ਕਿ ਟਰੰਪ ਇਕ ਝੂਠੇ ਹਨ। ਬਿਡੇਨ ਅਤੇ ਟਰੰਪ ਦੋਹਾਂ ਨੇ ਇਕ-ਦੂਜੇ ਦੇ ਪਰਿਵਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਬਿਡੇਨ ਨੇ ਕੋਰੋਨਾਵਾਇਰਸ ਨੂੰ ਲੈਕੇ ਵੀ ਬਹਿਸ ਦੇ ਦੌਰਾਨ ਟਰੰਪ ‘ਕੇ ਜੰਮ ਕੇ ਹਮਲਾ ਬੋਲਿਆ। ਬਿਡੇਨ ਨੇ ਕਿਹਾ ਕਿ ਇਹ ਟਰੰਪ ਉਹੀ ਵਿਅਕਤੀ ਹਨ ਜੋ ਇਹ ਦਾਅਵਾ ਕਰ ਰਹੇ ਸਨ ਕਿ ਈਸਟਰ ਤੱਕ ਕੋਰੋਨਾਵਾਇਰਸ ਖਤਮ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਵੱਡੀ ਗਿਣਤੀ ਵਿਚ ਲੋਕ ਮਾਰੇ ਗਏ ਅਤੇ ਜੇਕਰ ਸਮਾਰਟ ਅਤੇ ਤੇਜ਼ੀ ਨਾਲ ਕਦਮ ਨਾ ਚੁੱਕੇ ਗਏ ਤਾਂ ਹੋਰ ਲੋਕ ਵੀ ਮਰਨਗੇ। ਡੈਮੋਕ੍ਰੇਟ ਨੇਤਾ ਨੇ ਟਰੰਪ ਨੂੰ ਕਿਹਾ ਕਿ ਤੁਸੀਂ ਹੁਣ ਤੱਕ ਦੇ ਸਭ ਤੋਂ ਖਰਾਬ ਰਾਸ਼ਟਰਪਤੀ ਹੋ।
    ਇਸ ਦੋਸ਼ ‘ਤੇ ਟਰੰਪ ਨੇ ਪਲਟਵਾਰ ਕੀਤਾ। ਟਰੰਪ ਨੇ ਬਿਡੇਨ ਨੂੰ ਕਿਹਾ ਕਿ ਤੁਸੀਂ ਨਹੀਂ ਚਾਹੁੰਦੇ ਸੀ ਕਿ ਕੋਰੋਨਾ ਨੂੰ ਦੇਖਦੇ ਹੋਏ ਚੀਨ ਦੇ ਲਈ ਸਾਨੂੰ ਆਪਣੇ ਦਰਵਾਜੇ ਬੰਦ ਕਰ ਦੇਣੇ ਚਾਹੀਦੇ ਹਨ ਕਿਉਂਕਿ ਤੁਸੀਂ ਸਮਝਦੇ ਸੀ ਕਿ ਇਹ ਭਿਆਨਕ ਹੈ। ਮਾਸਕ ਨਾ ਪਾਉਣ ਦੇ ਸਵਾਲ ‘ਤੇ ਟਰੰਪ ਨੇ ਕਿਹਾ ਕਿ ਜਦੋਂ ਮੈਨੂੰ ਲੋੜ ਸਮਝ ਵਿਚ ਆਉਂਦੀ ਹੈ ਤਾਂ ਮੈਂ ਮਾਸਕ ਪਾਉਂਦਾ ਹਾਂ। ਮੈਂ ਬਿਡੇਨ ਦੀ ਤਰ੍ਹਾਂ ਮਾਸਕ ਨਹੀਂ ਪਾਉਂਦਾ। ਟਰੰਪ  ਨੇ ਕਿਹਾ ਕਿ ਜੇਕਰ ਬਿਡੇਨ ਰਾਸ਼ਟਰਪਤੀ ਹੁੰਦੇ ਤਾਂ ਅਮਰੀਕਾ ਵਿਚ ਕੋਵਿੱਡ ਨਾਲ ਘੱਟੋ-ਘੱਟ 20 ਲੱਖ ਲੋਕ ਮਾਰੇ ਗਏ ਹੁੰਦੇ। ।ਇਸ ਪਹਿਲੀ ਬਹਿਸ ਦਾ ਸੰਚਾਲਨ ਫਾਕਸ ਨਿਊਜ਼’ ਦੇ ਮਸ਼ਹੂਰ ਐਂਕਰ ਕਿਸ ਵਾਲਾਸ ਨੇ ਕੀਤਾ, ਉਹਨਾਂ ਵੱਲੋਂ ਵਾਰ ਵਾਰ ਟਰੰਪ ਨੂੰ ਚੁੱਪ ਕਰਵਾਉਣ ਲਈ ਬੇਨਤੀਆਂ ਕੀਤੀਆ ਗਈਆ ਪਰ ਬੇਲਗਾਮ ਹੋਏ ਦੋਵੇਂ ਉਮੀਦਵਾਰ ਇਸ ਤਰਾਂ ਪੇਸ਼ ਆ ਰਹੇ ਸਨ ਜਿਵੇਂ ਇਹ ਰਾਸ਼ਟਰਪਤੀ ਦੀ ਬਹਿਸ ਨਾਂ ਹੋਕੇ ਦੋ ਬੱਚੇ ਚਿੱਕੜ ਵਿੱਚ ਲੜ ਰਹੇ ਹੋਣ। ਅਗਲੀ ਬਹਿਸ ਦਾ ਸੰਚਾਲਨ ‘ਸੀ-ਸਪੈਨ ਨੈੱਟਵਰਕਰਸ’ ਦੇ ਸਟੀਵ ਸਕਲੀ 15 ਅਕਤੂਬਰ ਨੂੰ ਮਿਆਮੀ (ਫਲੋਰਿਡਾ) ’ਚ ਕਰਨਗੇ ਅਤੇ ਤੀਸਰੀ ਅਤੇ ਆਖਰੀ ਬਹਿਸ ਦਾ ਸੰਚਾਲਨ ‘ਐੱਨ. ਬੀ. ਸੀ. ਨਿਊਜ਼’ ਦੀ ਕ੍ਰਿਸਟਨ ਵੇਲਕਰ 20 ਅਕਤੂਬਰ ਨੂੰ ਨੈਸ਼ਵਿਲੇ (ਟੇਨੇਸੀ) ’ਚ ਕਰੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!