ਪੰਜ ਦਰਿਆ ਬਿਊਰੋ
ਲੰਮੇ ਸਮੇਂ ਤੋਂ ਪੰਜਾਬੀ ਗਾਇਕੀ ਵਿੱਚ ਆਪਣੀ ਵੱਖਰੀ ਪਹਿਚਾਣ ਨਾਲ ਜਾਣੀ ਜਾਂਦੀ ਗਾਇਕਾ ਆਰ ਕੌਰ ਆਪਣੇ ਨਵੇਂ ਗੀਤ “ਦਿਲ ਦਿਆ ਜਾਨੀਆ” ਨਾਲ ਹਰ ਪਾਸਿਓਂ ਸੁਰਖੀਆਂ ਬਟੌਰ ਰਹੀ ਹੈ। ਯੂਕੇ ਦੀ ਪ੍ਰਸਿੱਧ ਮਿਊਜਿਕ ਕੰਪਨੀ ਜੀਵਨ ਰਿਕਾਰਡਜ਼ ਵਲੋਂ ਰਿਲੀਜ਼ ਕੀਤੇ ਗਏ ਆਰ ਕੌਰ ਦੇ ਇਸ ਗੀਤ ਨੂੰ ਗੀਤਕਾਰ “ਸਿੱਕੀ ਝੱਜੀ ਪਿੰਡ ਵਾਲਾ” ਨੇ ਲਿਖਿਆ ਹੈ। ਇਸ ਗੀਤ ਨੂੰ ਬੀਟ ਬ੍ਰੇਕਰਜ ਨੇ ਬਹੁਤ ਹੀ ਕਮਾਲ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੀ ਸਾਰੀ ਟੀਮ ਨੂੰ ਸੰਗੀਤ ਇੰਡਸਟਰੀ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਵਧਾਈ ਸੰਦੇਸ਼ ਭੇਜੇ ਹਨ, ਜਿਹਨਾਂ ਵਿੱਚ ਅੰਤਰਾਸ਼ਟਰੀ ਪੰਜਾਬੀ ਗਾਇਕ ਲੇੰਹਿੰਬਰ ਹੂਸੈਨਪੁਰੀ, ਪੇਜੀ ਸ਼ਾਹਕੋਟੀ, ਬਲਵੀਰ ਸ਼ੇਰਪੁਰੀ, ਨਿਸ਼ਾਨ ਉੱਚੇਵਾਲਾ,ਹਾਸਰਸ ਕਲਾਕਾਰ ਘੁੱਲੇ ਸ਼ਾਹ, ਚਾਚਾ ਬਿਸ਼ਨਾ ਦੇ ਨਾਮ ਮੁੱਖ ਹਨ।