19.8 C
United Kingdom
Monday, June 22, 2026

More

    ਹਿਬਾਨਾਮਾ ਕਰਵਾਉਣਾ ਹੋਇਆ ਦੁਸ਼ਵਾਰ, ਪੰਜਾਬ ਭਰ ਦੇ ਮੁਸਲਿਮ ਭਾਈਚਾਰੇ ‘ਚ ਭਾਰੀ ਰੋਸ

    ਮੁੱਖ ਮੰਤਰੀ ਨੂੰ ਰਾਹਤ ਦੀ ਗੁਹਾਰ
    ਕੌਂਸਲਰਾਂ ਸਮੇਤ ਪਤਵੰਤਿਆਂ ਦਾ ਵਫਦ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਦੇਵੇਗਾ ਲਿਖਤੀ ਸ਼ਿਕਾਇਤ
    ਮਾਲੇਰਕੋਟਲਾ, 23 ਸਤੰਬਰ (ਜਮੀਲ ਜੌੜਾ): ਪੰਜਾਬੀ ਦਾ ਇੱਕ ਪ੍ਰਚਿੱਲਤ ਸ਼ਬਦ ਹੈ “ਕੁੱਤੇਖਾਣੀ” ਵੈਸੇ ਤਾਂ ਇਸ ਦਾ ਕੋਈ ਸਪਸ਼ਟ ਅਰਥ ਨਹੀਂ ਨਿਕਲਦਾ ਪਰੰਤੂ ਜਿਸ ਨਾਲ ਹੋ ਜਾਂਦੀ ਹੈ ਉਹ ਅਰਥ ਬਾਖੂਬੀ ਸਮਝ ਜਾਂਦਾ ਹੈ । ਕੁਝ ਇਸੇ ਤਰ੍ਹਾਂ ਦੀ ਹਾਲਤ ਅੱਜਕੱਲ ਤਹਿਸੀਲ ਮਾਲੇਰਕੋਟਲਾ ਅੰਦਰ ਹਿਬੇਨਾਮੇ ਦਾ ਇੰਤਕਾਲ ਕਰਵਾਉਣ ਵਾਲਿਆਂ ਦੀ ਹੋਈ ਪਈ ਹੈ । ਡਵੀਜ਼ਨ ਮਾਲੇਰਕੋਟਲਾ ਵਿੱਚ ਸਥਾਨਕ ਤਹਿਸੀਲਦਾਰ ਵੱਲੋਂ ਮੁਸਲਮਾਨਾਂ ਨੂੰ ਦਿਤੇ ਗਏ ਕਾਨੂੰਨੀ ਹਿਬਾਨਾਮਾ ਦੇ ਹੱਕ ਨੂੰ ਟਾਲ-ਮਟੋਲ ਕਰਨ ਨਾਲ ਮੁਸਲਿਮ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਪਹਿਲਾਂ ਹਿਬਾਨਾਮਾ ਸਧਾਰਨ ਰਜਿਸਟਰੀ ਦੀ ਤਰ੍ਹਾਂ ਹੀ ਵਸੀਕਾ ਨਵੀਸ ਜਾਂ ਨੋਟਰੀ ਪਬਲਿਕ ਹਿਬਾ ਦੇਣ ਵਾਲਾ ਅਤੇ ਹਿਬਾ ਲੈਣ ਵਾਲੇ ਦੀ ਐਮ.ਸੀ. ਜਾਂ ਨੰਬਰਦਾਰ ਅਤੇ ਗਵਾਹ ਤੋਂ ਸ਼ਨਾਖਤ ਵੀ ਕਰਵਾ ਲੈਂਦਾ ਸੀ ਅਤੇ ਜੁਆਇੰਟ ਫੋਟੋ ਲਗਾ ਕੇ ਆਪਣੇ ਕੋਲ ਦਰਜ ਕਰ ਲੈਂਦਾ ਸੀ ਅਤੇ ਪਟਵਾਰੀ ਕੋਲ ਇੰਤਕਾਲ ਹੋ ਜਾਂਦਾ ਸੀ । ਪਰੰਤੂ ਪਿਛਲੇ ਦਿਨੀਂ ਸੇਵਾ ਮੁਕਤ ਹੋਏ ਤਹਿਸੀਲਦਾਰ ਨੇ ਕੁਝ ਨਵੇਂ ਆਦੇਸ਼ ਜਾਰੀ ਕਰਕੇ ਦੋਵਾਂ ਪਾਰਟੀਆਂ (ਹਿਬਾਨਾਮਾ ਕਰਨ ਅਤੇ ਕਰਵਾਉਣ ਵਾਲਾ), ਐਮ.ਸੀ ਅਤੇ ਗਵਾਹ ਨੂੰ ਦੋਬਾਰਾ ਬੁਲਾ ਕੇ ਤਹਿਸੀਲਦਾਰ ਨਾਲ ਫੋਟੋ ਕਰਵਾਉਣੀ ਸ਼ੁਰੂ ਕਰ ਦਿਤੀ ਜਿਸ ਲਈ ਲੋਕਾਂ ਨੂੰ ਭਾਰੀ ਦੁਸ਼ਵਾਰੀ ਆਉਣ ਲੱਗੀ । ਤਹਿਸੀਲਦਾਰ ਸਾਹਿਬ ਦੇ ਰੁਝੇਵਿਆਂ ਅਤੇ ਰਬਾਬ ਕਾਰਣ ਲੋਕ ਕਈ-ਕਈ ਘੰਟੇ ਬੈਠ ਕੇ ਇੰਤਜ਼ਾਰ ਕਰਦੇ ਤਾਂ ਉਨਾਂ ਦਾ ਇੰਤਕਾਲ ਮੁਕੰਮਲ ਹੁੰਦਾ । ਇਸੇ ਨੀਤੀ ਨੂੰ ਅੱਗੇ ਵਧਾਉਦੇ ਹੋਏ ਮੌਜੁਦਾ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਨੇ ਹਿਬੇ ਨਾਮੇ ਦੀ ਫੋਟੋ ਕਰਨ ਤੋਂ ਹੀ ਇਨਕਾਰ ਕਰ ਦਿਤਾ ਜਿਸ ਨਾਲ ਆਮ ਮੁਸਲਮਾਨਾਂ ਵਿੱਚ ਸਹਿਮ ਦੀ ਸਥਿਤੀ ਬਣੀ ਹੋਈ ਹੈ । ਸਿਆਸੀ ਅਤੇ ਸਮਾਜੀ ਰੁਤਬਾ ਰੱਖਣ ਵਾਲੇ ਲੋਕ ਤਾਂ ਆਪਣੇ ਕੰਮ ਕਰਵਾ ਲੈਂਦੇ ਹਨ ਪਰੰਤੂ ਆਮ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ । ਵੈਸੇ ਇਸ ਦੇ ਚਲਦੇ ਸ਼ਹਿਰ ਦੇ ਕਈ ਨਾਮੀ ਕੌਂਸਲਰਾਂ ਅਤੇ ਪਤਵੰਤਿਆਂ ਨੂੰ ਵੀ ਤਹਿਸੀਲਦਾਰ ਸਾਹਿਬ ਦੇ ਗੁਸੇ ਦਾ ਸਾਹਮਣਾ ਕਰਨਾ ਪਿਆ ।ਇਸ ਸਬੰਧੀ ਕਈ ਕੌਂਸਲਰਾਂ ਸਮੇਤ ਪਤਵੰਤਿਆਂ ਦਾ ਇੱਕ ਵਫਦ ਜਲਦ ਹੀ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਕੇ ਇੱਕ ਲਿਖਤੀ ਸ਼ਿਕਾਇਤ ਵੀ ਦੇਵੇਗਾ ।
    ਦੱਸਣਯੋਗ ਹੈ ਕਿ ਪੰਜਾਬ ਦੇ ਮੁਸਲਮਾਨਾਂ ਨੂੰ ਦੀ ਮਾੜੀ ਆਰਥਿਕ ਸਥਿਤੀ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਆਪਣੀਆਂ ਜਾਇਦਾਦ ਮੁੰਤਕਿਲ ਕਰਨ ਲਈ ਹਿਬਾਨਾਮੇ ਦੇ ਸਹੂਲਤ ਦਿਤੀ ਜਿਸ ਨਾਲ ਪੰਜਾਬ ਦੇ ਮੁਸਲਮਾਨਾਂ ਨੂੰ ਵੱਡੀ ਰਾਹਤ ਮਿਲੀ ਹੋਈ ਹੈ।
    ਪੰਜਾਬ ਦੇ ਮੁਸਲਮਾਨਾਂ ਦੀ ਪ੍ਰੈਸ ਦੇ ਮਾਧਿਅਮ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਾਲ ਮੰਤਰੀ ਨੂੰ ਗੁਹਾਰ ਲਗਾਈ ਹੈ ਕਿ ਉਨਾਂ ਨੂੰ ਮਿਲ ਰਹੀ ਇਸ ਹਿਬਾਨਾਮਾ ਦੀ ਸਹੂਲਤ ਨੂੰ ਰਜਿਸਟਰੀ ਦੀ ਤਰ੍ਹਾਂ ਇੱਕ ਦਿਨ ਹੀ ਤਸਦੀਕ ਕੀਤਾ ਜਾਵੇ ਨਾ ਕਿ ਕਈ-ਕਈ ਵਾਰ ਤਹਿਸੀਲ ਬੁਲਾ ਕੇ ਖੱਜਲ-ਖੁਆਰ ਕੀਤਾ ਜਾਵੇ । ਇਸ ਲਈ ਟਾਲਮਟੋਲ ਕਰਨ ਵਾਲੇ ਅਧਿਕਾਰੀ ਨੂੰ ਤਾੜਨਾ ਕੀਤੀ ਜਾਵੇ ਅਤੇ ਪੰਜਾਬ ਦੇ ਮਿਹਨਤਕਸ਼, ਗਰੀਬ ਅਤੇ ਮਜ਼ਦੂਰ ਮੁਸਲਮਾਨਾਂ ਦੇ ਅਜਿਹੇ ਕੰਮਾਂ ਨੂੰ ਸਰਲ ਬਣਾਇਆ ਜਾਵੇ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!