ਦੁੱਖਭੰਜਨ ਰੰਧਾਵਾ
0351920036369
ਨੀ ਬਣਕੇ ਤੂੰ ਰੋਗ ਚੰਬੜੀ,
ਸਾਨੂੰ ਦਿਨੇਂ ਹੀ ਨਜਰ ਆਉਣ ਤਾਰੇ |
ਨੀ ਇੱਕ ਵਾਰੀ ਆ ਸਾਹਮਣੇਂ,
ਤੈਨੂੰ ਕਹਿ-ਕਹਿ ਤੇ ਪਿੱਟ-ਪਿੱਟ ਹਾਰੇ |
ਨੀ ਬਣਕੇ ਤੂੰ ਰੋਗ ਚੰਬੜੀ,
ਸਾਨੂੰ ਦਿਨੇਂ ਹੀ ਨਜਰ ਆਉਣ ਤਾਰੇ |
ਨੀ ਧਰਤੀ ਤੇ ਭਾਰ ਲਗਦਾਂ,
ਅੱਜ ਕੱਲ ਮੈਂ ਵਿੱਚ ਮੈਂ ਨਹੀਂ |
ਬਿਨਾਂ ਫੁੱਲ ਦੇ ਮੈਂ ਖਾਰ ਲਗਦਾਂ,
ਅੱਜ ਕੱਲ ਮੈਂ ਵਿੱਚ ਮੈਂ ਨਹੀਂ |
ਹੌਲੇ ਸੀ ਜੋ ਫੁੱਲ ਵਰਗੇ,
ਤੇਰੇ ਕਰਕੇ ਵਜਨ ਹੋਏ ਭਾਰੇ |
ਨੀ ਬਣਕੇ ਤੂੰ ਰੋਗ ਚੰਬੜੀ,
ਸਾਨੂੰ ਦਿਨੇਂ ਹੀ ਨਜਰ ਆਉਣ ਤਾਰੇ |
ਨੀ ਤੇਰੇ ਬਾਜੋਂ ਊਣਿਆਂ ਜਿਹਾ,
ਤੇਰਾ ਸੰਗ ਕਰ ਹੋ ਜਾਵਾਂ ਪੂਰਾ |
ਨੀ ਮੈਨੂੰ ਭਾਵੇਂ ਅੱਖਾਂ ਵਿੱਚ ਪਾ,
ਕਰ ਸੁਰਮਾਂ ਬਣਾ ਭਾਵੇਂ ਚੂਰਾ |
ਸਮਝ ਤੈਨੂੰ ਆਉਦੀ ਹੋਵੇਗੀ,
ਜਿਹੜੇ ਕਰਦਾ ਰਹਾਂ ਮੈਂ ਇਸ਼ਾਰੇ |
ਨੀ ਬਣਕੇ ਤੂੰ ਰੋਗ ਚੰਬੜੀ,
ਸਾਨੂੰ ਦਿਨੇਂ ਹੀ ਨਜਰ ਆਉਣ ਤਾਰੇ |
ਨੀ ਅੱਖ ਤੇਰੀ ਰੋਵੇ ਕਦੇ ਨਾ,
ਤੇਰੇ ਹੱਸਣ ਦਾ ਕਾਰਨ ਮੈਂ ਬਣਜਾਂ |
ਨੀ ਦੁੱਖ ਤੇਰਾ ਹੋਵੇ ਕਦੇ ਨਾ,
ਤੇਰੇ ਹੱਸਣ ਦਾ ਕਾਰਨ ਮੈਂ ਬਣਜਾਂ |
ਨੀ ਸੁ਼ਕਰ ਕਰ ਰੱਬ ਦਾ ਤੂੰ,
ਤੈਨੂੰ ਲੱਭਣੇਂ ਸੀ ਮੇਰੇ ਜਏ ਸਹਾਰੇ |
ਨੀ ਬਣਕੇ ਤੂੰ ਰੋਗ ਚੰਬੜੀ,
ਸਾਨੂੰ ਦਿਨੇਂ ਹੀ ਨਜਰ ਆਉਣ ਤਾਰੇ |
ਕਰਿਆ ਨਾ ਕਰ ਫਿਕਰਾਂ ਤੇਰੇ,
ਮੇਰੇ ਵਿੱਚ ਹੋਣ ਨਾ ਰੋਸੇ |
ਹੱਸੇ ਤੇਰਾ ਚਿਹਰਾ ਖਿੜਖਿੜਾ,
ਮੇਰੀ ਅੱਖ ਵਿੱਚੋਂ ਵਗ ਜਾਣ ਕੋਸੇ |
ਸਾਡਾ ਆਪ ਹੈ ਮਲਾਹ ਮੌਲਾ,
ਬੇੜੀ ਲਾ ਦੇਣੀ ਆਪਣੀਂ ਕਿਨਾਰੇ |
ਨੀ ਬਣਕੇ ਤੂੰ ਰੋਗ ਚੰਬੜੀ,
ਸਾਨੂੰ ਦਿਨੇਂ ਹੀ ਨਜਰ ਆਉਣ ਤਾਰੇ |
ਗੁਜਰੇ ਨਾ ਸੀਨੇ ਵਿੱਚੋਂ ਸਾਹ,
ਹੌਕਾ ਤਸੱਲੀ ਨਈਓਂ ਦੇਂਦਾ |
ਜਖਮ ਜੇ ਛਿੜ ਜਾਵੇ ਉਹ ਵੀ,
ਪੀੜ ਇਕੱਲੀ ਨਹੀਓਂ ਦੇਂਦਾ |
ਤੇਰਿਆਂ ਦਾ ਪਤਾ ਨਹੀ ਮੈਨੂੰ,
ਮੇਰੇ ਤੇਰੇ ਬਾਜੋਂ ਹੋਣ ਨਾ ਗੁਜਾਰੇ |
ਨੀ ਬਣਕੇ ਤੂੰ ਰੋਗ ਚੰਬੜੀ,
ਸਾਨੂੰ ਦਿਨੇਂ ਹੀ ਨਜਰ ਆਉਣ ਤਾਰੇ |
ਨੀ ਤੇਰਾ ਮੇਰਾ ਕੋਈ ਵੀ ਨਹੀ,
ਰੱਬ ਨੇ ਰੱਖਿਆ ਉਹਲਾ |
ਜਿੰਦੜੀਏ ਤੂੰ ਮੇਰੀ ਤੇ ,
ਮੈਂ ਹਾਂ ਤੇਰਾ ਢੋਲਾ |
ਤੈਨੂੰ ਆਪਣੀ ਮੈਂ ਹੱਕ ਨਾ,
ਕਵਾਂ ਕਰਦਾ ਏ ਮਾਲਕ ਇਸ਼ਾਰੇ |
ਨੀ ਬਣਕੇ ਤੂੰ ਰੋਗ ਚੰਬੜੀ,
ਸਾਨੂੰ ਦਿਨੇਂ ਹੀ ਨਜਰ ਆਉਣ ਤਾਰੇ |
ਕਹਿੰਦੀ ਏਂ ਜੋ ਕਰ ਦੇਨੀ ਏ,
ਚਾਹੇ ਸੂਲਾਂ ਉੱਤੇ ਪੈ ਜਾਵੇ ਖਲੋਣਾਂ |
ਨੀ ਜਨਮਾਂ ਦੇ ਸਾਥ ਆਪਣੇਂ,
ਸਾਡਾ ਮੁਕੱਦਰਾਂ ਨੇ ਮੇਲ ਸੀ ਕਰਾਉਣਾ |
ਨੀ ਮਾਣ ਮੈਨੂੰ ਏਨਾਂ ਤੇਰੇ ਤੇ,
ਤੇਰੇ ਕੌਲ ਕਦੇ ਹੋਏ ਨਈਓਂ ਲਾਰੇ |
ਨੀ ਬਣਕੇ ਤੂੰ ਰੋਗ ਚੰਬੜੀ,
ਸਾਨੂੰ ਦਿਨੇਂ ਹੀ ਨਜਰ ਆਉਣ ਤਾਰੇ |
ਨੀ ਹਾਸਿਆਂ ਨਾ ਲਾ ਲੈ ਯਾਰੀਆਂ,
ਹੁਣ ਹੱਸਣੇਂ ਦੀ ਆਦਤ ਪਾ ਲੈ |
ਨੀ ਮੇਰੇ ਨਾਂ ਦਾ ਰੱਖ ਜਿਗਰਾ,
ਮੈਨੂੰ ਪੱਥਰ ਤੇ ਲੀਕ ਵਾਂਗੂ ਵਾਹ ਲੈ |
ਨੀ ਜਿੰਦਗੀ ਚੋਂ ਮੁੱਕ ਜਾਵਣੇ,
ਮੇਰੇ ਆਇਆਂ ਗਮ ਸ਼ਮ ਸਾਰੇ |
ਨੀ ਬਣਕੇ ਤੂੰ ਰੋਗ ਚੰਬੜੀ,
ਸਾਨੂੰ ਦਿਨੇਂ ਹੀ ਨਜਰ ਆਉਣ ਤਾਰੇ |
ਜੇ ਦੁੱਖਭੰਜਨ ਨੂੰ ਉਮਰ ਮਿਲੀ,
ਤੇਰੇ ਨਾ ਕਰ ਦੇਣੀਂ ਸਾਰੀ |
ਤੇਰੇ ਲਈ ਕੰਢਿਆਂ ਤੇ ਤੁਰ ਲਏਗਾ,
ਦਿਲ ਤੇ ਫਿਰਵਾ ਕੇ ਆਰੀ |
ਨਈ ਜੀਣਾ ਤੇਰੇ ਬਾਜੋਂ ਦੱਸਦਾ,
ਤੇਰੇ ਲੱਗਣ ਨਾ ਉਸਨੂੰ ਕਸਾਰੇ |
ਨੀ ਬਣਕੇ ਤੂੰ ਰੋਗ ਚੰਬੜੀ,
ਸਾਨੂੰ ਦਿਨੇਂ ਹੀ ਨਜਰ ਆਉਣ ਤਾਰੇ |