3.4 C
United Kingdom
Sunday, March 8, 2026

More

    ਕਿਸਾਨਾਂ ਨਾਲ ‘ਨਹੁੰ ਮਾਸ ਦੇ ਰਿਸ਼ਤੇ’ ਦਾ ਫਰਜ ਨਿਭਾਉਣਗੇ ਵਪਾਰੀ

    ਰੇਲਾਂ ਜਾਮ ਅਤੇ ਰੋਸ ਰੈਲੀ ਕਰਨ ਦਾ ਐਲਾਨ
    ਅਸ਼ੋਕ ਵਰਮਾ
     ਮਾਨਸਾ 22 ਸਤੰਬਰ । ਵਪਾਰ ਮੰਡਲ ਮਾਨਸਾ ਨੇ ਫੈਸਲਾ ਕੀਤਾ ਹੈ ਕਿ ਖੇਤੀ ਬਿੱਲਾਂ ਦੇ ਮਾਮਲੇ ਤੇ ਕਿਸਾਨਾਂ ਦੇ ਸੰਘਰਸ਼ ਦੇ ਨਾਲ ਨਾਲ ਵਪਾਰੀ ਵੀ ਨਿੱਠ ਕੇ ਲੜਾਈ ਲੜਨਗੇ। ਵਪਾਰ ਮੰਡਲ ਮਾਨਸਾ, ਜਨਤਕ ਜੱਥੇਬੰਦੀਆਂ ਅਤੇ ਜਿਲੇ ਦੀਆਂ ਕਿਸਾਨ ਯੂਨੀਅਨਾਂ ਨੇ ਲਕਸ਼ਮੀ ਨਰਾਇਣ ਮੰਦਿਰ ’ਚ ਸਾਂਝੀ ਮੀਟਿੰਗ ਕਰਕੇ ਇਸ ਸਬੰਧੀ ਫੈਸਲਾ ਕੀਤਾ ਹੈ। ਹੁਣ ਵਪਾਰੀ,ਕਿਸਾਨ ਤੇ ਜਨਤਕ ਧਿਰਾਂ ਵੱਲੋਂ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਮੌਕੇ ਮਾਨਸਾ ਜਿਲੇ ਨੂੰ ਬੰਦ ਰੱਖਿਆ ਜਾਏਗਾ। ਸ਼ਹਿਰ ਦੇ ਸਮੂਹ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਬਾਰਾਂ ਹੱਟਾਂ ਚੌਕ ਵਿਖੇ ਇਕੱਠੇ ਹੋਣਗੇ ਅਤੇ ਕਿਸਾਨ ਆਰਡੀਨੈਂਸਾਂ ਦੀ ਵਾਪਸੀ ਲਈ ਵਿਸ਼ਾਲ ਰੈਲੀ ਕੀਤੀ ਜਾਏਗੀ ਜਦੋਂਕਿ ਇਸਤੋਂ ਬਾਅਦ ਰੇਲ ਆਵਾਜਾਈ ਨੂੰ ਜਾਮ ਕਰਨ ਦਾ ਪ੍ਰੋਗਰਾਮ ਹੈ। ਇਸ ਮੌਕੇ ਸਾਰੇ ਹੀ ਆਗੂਆਂ ਨੇ ਦੋਵੇਂ ਹੱਥ ਖੜੇ ਕਰਕੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜਕੇ ਲੜਾਈ ਲੜਨ ਦਾ ਪ੍ਰਣ ਕਰਦਿਆਂ ਸਾਂਝੀ ਲੜਾਈ ਲੜਨ ਦਾ ਸੱਦਾ ਦਿੱਤਾ।
                          ਮੀਟਿੰਗ ਨੂੰ ਸੰਬੋਧਨ ਕਰਦਿਆਂ ਵਪਾਰ ਮੰਡਲ ਮਾਨਸਾ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਪੂਰੇ ਦੇਸ਼ ’ਚ ਕਿਸਾਨ ਸੜਕਾਂ ਤੇ ਉਤਰੇ ਹੋਏ ਹਨ ਅਤੇ ਵਪਾਰਕ, ਮਜ਼ਦੂਰ  ਅਤੇ ਮੁਲਾਜ਼ਮ ਜਥੇਬੰਦੀਆਂ ਕਿਸਾਨਾਂ ਦੇ ਬਰਾਬਰ ਖੜੀਆਂ  ਹਨ ਤਾਂ ਮਾਨਸਾ ਦੇ ਵਪਾਰੀਆਂ ਨੇ ਵੀ ਇਸ ਜੰਗ ’ਚ ਕੁੱਦਣ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਜੇਕਰ ਇਹ ਆਰਡੀਨਂੈਸ ਲਾਗੂ ਹੁੰਦੇ ਹਨ ਤਾਂ ਦੇਸ਼ ਦੀ ਅਰਥ-ਵਿਵਸਥਾ ਖਤਮ ਹੋ  ਜਾਣੀ ਹੈ। ਕਿਉਂਕਿ  ਿਪੰਜਾਬ, ਹਰਿਆਣਾ, ਮਹਾਰਾਸ਼ਟਰ ਆਦਿ ਦਾ ਵਪਾਰ ਖੇਤੀਬਾੜੀ ਨਾਲ ਹੀ ਜੁੜਿਆ ਹੋਇਆ ਹੈ ਤਾਂ ਕਾਰੋਬਾਰੀਆਂ ਦਾ ਤਬਾਹ ਹੋਣ ਤੈਅ ਹੈ ਜਦੋਂਕਿ ਵਪਾਰ ਤੇ ਨਿਰਭਰ ਕਿਰਤੀ,ਦੁਕਾਨਾਂ ਤੇ ਕੰਮ ਕਰਦੇ ਮੁਲਾਜਮ ਅਤੇ ਹੱਥੀਂ ਕੰਮ ਕਰਨ ਵਾਲੇ ਕਾਮੇ ਆਦਿ ਵੀ ਆਰਥਿਕ ਮਾਰ ਹੇਠ ਆ ਜਾਣਗੇ।  ਉਨਾਂ ਕਿਹਾ ਕਿ ਇੰਨਾਂ ਆਰਡੀਨੈਂਸਾਂ ਦੇ ਖਿਲਾਫ ਦੇਸ਼ ਦੇ ਆਮ ਲੋਕਾਂ ਵਿੱਚ ਰੋਹ ਹੈ ਅਤੇ ਉਹ ਚਾਹੁੰਦੇ ਹਨ ਕਿ ਇਹ ਫੌਰਨ ਰੱਦ ਹੋਣ ਤਾਂ ਜੋ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਬਚਾਇਆ ਜਾ ਸਕੇ।
            ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਨੰਦਗੜੀਆ ਪ੍ਰਧਾਨ ਅਤੇ ਵਪਾਰ ਮੰਡਲ ਦੇ ਸਕੱਤਰ ਮਨਜੀਤ ਸਦਿਓੜਾ ਨੇ ਕਿਹਾ ਕਿ ਖੇਤੀਬਾੜੀ ਨਾਲ ਜੁੜੇ ਆੜਤੀਆਂ ਨੂੰ ਵਿਚੋਲੇ ਸੰਬੋਧਨ ਕਰਕੇ ਪ੍ਰਧਾਨ ਮੰਤਰੀ ਨੇ ਉਨਾਂ ਦਾ  ਮਜ਼ਾਕ ਉਡਾਇਆ ਹੈ। ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਬੀਕੇਯੂ ਮਾਨਸਾ ਦੇ ਅਤੇ ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਦੇਸ਼ ਵਿੱਚ ਪਹਿਲੀ ਵਾਰ ਹੋਇਆ ਹੈ ਜਦੋਂ ਕਿਸਾਨ ਵਪਾਰੀ ਮਜ਼ਦੂਰ ਮੁਲਾਜ਼ਮ ਇੱਕ ਮੁਹਾਜ਼ ’ਤੇ ਇਕੱਠੇ ਹੋਏ ਹਨ। ਉਨਾਂ ਕਿਹਾ ਕਿ ਜੇਕਰ ਭਾਰਤੀ ਜੰਤਾ ਪਾਰਟੀ ਦੀ ਅਗਵਾਈ ਵਾਲੀ ਮੋਦੀ ਸਰਕਾਰ ਇਹ ਆਰਡੀਨੈਂਸ ਵਾਪਸ ਨਹੀਂ ਲੈਂਦੀ ਤਾਂ ਬੀਜੇਪੀ ਦਾ ਬਾਈਕਾਟ ਕੀਤਾ ਜਾਵੇ। ਉਨਾਂ ਕਿਹਾ ਕਿ 23 ਸਤੰਬਰ ਨੂੰ ਮੋਗਾ ਵਿਚ ਜੋ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋ ਰਹੀ  ਹੈ, ਉਸ ਮੀਟਿੰਗ ਵਿੱਚ ਪੰਜਾਬ ਕਿਸਾਨ ਯੂਨੀਅਨ ਅਤੇ ਬੀਕੇਯੂ ਮਾਨਸਾ ਵੱਲੋਂ ਇਸ ਸਬੰਧੀ ਮਤਾ ਲਿਆਂਦਾ ਜਾਵੇਗਾ। ਉਨਾਂ ਦੱਸਿਆ ਕਿ ਉਸ ਮਗਰੋਂ  ਪਿੰਡਾਂ ਅਤੇ ਕਸਬਿਆਂ ਵਿੱਚ ਭਾਜਪਾ ਦਾ ਬਾਈਕਾਟ ਕਰਨ ਦੀ ਮੁਹਿੰਮ ਵੱਡੇ ਪੱਧਰ ’ਤੇ ਚਲਾਈ ਜਾਵੇਗੀ।
                                              ਮੀਟਿੰਗ ਵਿੱਚ ਕਾ.ਰਾਜਵਿੰਦਰ ਰਾਣਾ, ਸੋਸ਼ਲਿਸਟ ਪਾਰਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਮਾਨਸ਼ਾਹੀਆ , ਸੀਪੀਆਈ ਦੇ ਕਰਿਸ਼ਨ  ਚੌਹਾਨ, ਕੱਪੜਾ ਐਸੋਸੀਏਸ਼ਨ ਦੇ  ਰਕੇਸ਼ ਕੁਮਾਰ, ਬਿੰਦਰਪਾਲ, ਮਦਨ ਲਾਲ, ਬਿਕਰਮ ਟੈਕਸਲਾ, ਅੰਮਿ੍ਰਤਪਾਲ ਇਲੈਕਟ੍ਰਾਨਿਕਸ ਐਸੋਸੀਏਸ਼ਨ, ਹਲਵਾਈ ਐਸੋਸੀਏਸ਼ਨ ਦੇ ਦੀਨਾ ਨਾਥ ਚੁੱਘ, ਪ੍ਰਵੀਨ ਗੁਲੇਲਾ, ਪੈਸਟੀਸਾਈਡਜ਼ ਐਸੋਸੀਏਸ਼ਨ ਦੇ ਭੀਮ ਸੈਨ, ਆੜਤੀਆ ਐਸੋਸੀਏਸ਼ਨ ਦੇ ਅਮਰ ਜਿੰਦਲ,ਆਇਰਨ ਐਸੋਸੀਏਸ਼ਨ ਦੇ ਦੇਵ ਪ੍ਰਸ਼ਾਦ, ਅਨਿਲ ਕਾਕਾ, ਰਾਮਾ ਪਾਈਪ ਐਸੋਸੀਏਸ਼ਨ, ਬਲਵਿੰਦਰ ਬਾਂਸਲ ਸ਼ੂਅ ਐਸੋਸੀਏਸ਼ਨ, ਅਰੁਣ ਬਿੱਟੂ ਆਰਾ ਐਸੋਸੀਏਸ਼ਨ, ਤਰਸੇਮ ਚੰਦ ਪੱਪੂ, ਪਰੇਮ ਜੋਗਾ, ਸੰਜੀਵ ਕੁਮਾਰ ਭੱਠਾ ਐਸੋਸੀਏਸ਼ਨ, ਜਗਦੀਸ਼ ਬਾਵਾ, ਆਸੀ ਚੌਧਰੀ ਸੈਐਸੋਸੀਏਸ਼ਨ, ਚੰਦਰ ਕਾਂਤ, ਵਿਜੇ ਕੁਮਾਰ ਕੌਟਨ ਫੈਕਟਰੀਜ਼ ਐਸੋਸੀਏਸ਼ਨ, ਧਰਮ ਪਾਲ, ਰਤਨ ਲਾਲ ਬਸਾਤੀ ਐਸੋਸੀਏਸ਼ਨ, ਜੀਵਨ ਮੀਰਪੁਰੀਆ ਮੇਨ ਬਜ਼ਾਰ ਐਸੋਸੀਏਸ਼ਨ, ਘਨਸ਼ਿਆਮ ਨਿੱਕੂ, ਮੁਖਤਿਆਰ ਸਿੰਘ ਟੇਲਰ ਐਸੋਸੀਏਸ਼ਨ ਤੋਂ ਇਲਾਵਾ ਡਾ. ਧੰਨਾ ਮੱਲ ਗੋਇਲ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ,ਈਸ਼ੂ ਗੋਇਲ ,ਬੀਐਸਪੀ ਦੇ  ਆਤਮਾ ਸਿੰਘ ਪਮਾਰ ਅਤੇ ਲੋਕ ਇਨਸਫ ਪਾਰਟੀ ਦੇ ਜਗਦੇਵ ਸਿੰਘ ਰਾਇਪੁਰ  ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!