3.1 C
United Kingdom
Sunday, March 8, 2026

More

    ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਜੇਲ੍ਹ ਭਰੋ ਅੰਦੋਲਨ ਦਾ ਐਲਾਨ

      ਅਸ਼ੋਕ ਵਰਮਾ
    ਬਠਿੰਡਾ,21ਸਤੰਬਰ। ਪੰਜਾਬ- ਯੂਟੀ ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ  ਸ਼ੁਰੂ ਕੀਤੀ ਭੁੱਖ ਹੜਤਾਲ ਦੇ ਅੱਜ ਛੇਵੇਂ ਦਿਨ ਫਰੰਟ ਆਗੂਆਂ ਨੇ ਮੰਗਾਂ ਨਾਂ ਮੰਨੇ ਜਾਣ ਦੀ ਸੂਰਤ ’ਚ 19 ਅਕਤੂਬਰ ਤੋਂ ਜੇਲ ਭਰੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਵੱਖ  ਵੱਖ ਜਥੇਬੰਦੀਆਂ ਦੇ ਆਗੂਆਂ ਮੇਘ ਸਿੰਘ ਸਿੱਧੂ ਸਟੇਟ ਕਨਵੀਨਰ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਸਤੀਸ਼ ਰਾਣਾ )ਹੰਸ ਰਾਜ  ਬੀਜਵਾ,ਗੁਰਦੀਪ ਸਿੰਘ ਬਰਾੜ,ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਸੱਜਣ )ਮਨਜੀਤ ਸਿੰਘ ਪੰਜੂ,ਬਲਦੇਵ ਸਿੰਘ ਚਹਿਲ ,ਧੰਨਾ  ਸਿੰਘ ਸਰਕਲ ਪ੍ਰਧਾਨ,ਸੁਖਦੇਵ ਸਿੰਘ ਚੌਹਾਨ,ਜਤਿੰਦਰ  ਸਿੰਘ ਸਰਕਲ ਸਕੱਤਰ,ਮਹਿੰਦਰ ਸਿੰਘ ਸੀ: ਮੀਤ ਪ੍ਰਧਾਨ,ਪੈਨਸ਼ਨਰਜ ਐਸੋਸੀਏਸ਼ਨ ਪਾਵਰਕੌਮ ਅਤੇ ਟਰਾਂਸਕੋ ,ਮਨਿਸਟਰੀਅਲ ਯੂਨੀਅਨ ਦੇ ਕੇਵਲ ਬਾਂਸਲ,ਗੁਰਸੇਵਕ ਸੰਧੂ ਪ੍ਰਧਾਨ ਫੈਡਰੇਸ਼ਨ ਥਰਮਲ ਬਠਿੰਡਾ,ਰਣਜੀਤ  ਸਿੰਘ ਜਨਰਲ ਸਕੱਤਰ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ,ਕੁਲਵੰਤ ਸਿੰਘ ਕਿੰਗਰਾ ਪੰਜਾਬ  ਪੁਲੀਸ ਪੈਨਸ਼ਨ ਐਸੋਸੀਏਸ਼ਨ,ਐਸ ਐਸ ਯਾਦਵ ਦੀ ਕਲਾਸ ਫੋਰ ਇੰਪਲਾਈਜ਼ ਯੂਨੀਅਨ ਪੀ ਡਬਲਿਊ ਡੀ ਫੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਦੇ ਸੁਖਚੈਨ ਸਿੰਘ,ਕਿਸ਼ੋਰ ਚੰਦ ਗਾਜ ,ਜੀਤ ਰਾਮ ਦੋਦੜਾ,ਕੁਲਵਿੰਦਰ ਸਿੰਘ ਸਿੱਧੂ,ਟੀ ਐਸ ਯੂ ਮੰਡਲ ਬਠਿੰਡਾ ਦੇ ਮੋਹਣ ਲਾਲ,  ਬਾਲੀ ਸਿੰਘ ਅਤੇ  ਗੁਰਦਰਸ਼ਨ ਸਿੰਘ ਨੇ  ਕਿਹਾ ਕਿ ਪੰਜਾਬ ਸਰਕਾਰ ਮੀਟਿੰਗਾਂ  ਵਿੱਚ  ਮੰਗਾਂ ਮੰਨ ਕੇ ਫਿਰ ਮੀਟਿੰਗ ਕਰਨ ਦੇ ਵਾਅਦੇ ਕਰਕੇ  ਮੀਟਿੰਗ  ਤੋ ਭੱਜ ਗਈ ਹੈ।
                         ਇਸ ਮੌਕੇ  ਸਰਕਾਰ ਤੋ ਮੰਗ ਕੀਤੀ ਗਈ ਕਿ ਵੱਖ ਵੱਖ ਵਿਭਾਗਾ ਵਿੱਚ ਕੰਮ ਕਰਦੇ ਹਰ ਤਰਾਂ ਦੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ,ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ,ਡੀ ਏ ਦੀਆਂ ਕਿਸਤਾਂ ਜਾਰੀ ਕੀਤੀਆਂ ਜਾਣ ਤੇ ਡੀ ਏ ਦੀਆਂ ਕਿਸ਼ਤਾਂ ਦਾ ਬਕਾਇਆ ਰਿਲੀਜ਼ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਰਹਿੰਦੇ ਬੋਰਡਾਂ ਕਾਰਪੋਰੇਸ਼ਨਾਂ ਵਿੱਚ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ,2400 ਰੁਪਏ ਸਾਲਾਨਾ ਵਿਕਾਸ ਦੇ ਨਾ ਤੇ ਕਟੌਤੀ ਬੰਦ ਕੀਤੀ ਜਾਵੇ,ਮੋਬਾਇਲ ਭੱਤੇ ਵਿੱਚ ਕੀਤੀ ਕਟੌਤੀ ਬਹਾਲ ਕੀਤੀ ਜਾਵੇ,ਕਰੋਨਾਂ ਦੀ ਆਂੜ ਹੇਠ ਮੁਲਾਜਮ ਵਿਰੋਧੀ ਫੈਸਲੇ ਵਾਪਿਸ ਕੀਤੇ ਜਾਣ,ਮਹਿਕਮਿਆਂ  ਦਾ ਨਿੰਜੀਕਰਨ ਅਤੇ ਵਪਾਰੀਕਰਨ ਬੰਦ ਕੀਤਾ ਜਾਵੇ। ਇਸ ਮੌਕੇ ਇੱਕ ਮਤੇ ਰਾਹੀ ਕਿਸਾਨੀ ਉਤੇ ਲਿਆਦੇ ਤਿੰਨ ਮਾਰੂ ਆਰਡੀਨੈਸ ਲਿਆਉਣ ਦੀ ਨਿਖੇਧੀ ਕੀਤੀ ਗਈ। ਆਗੂਆਂ  ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜਮਾਂ ਦੀਆਂ ਮੰਗਾਂ ਨਿਪਟਾਰਾ ਨਾਂ ਤਾਂ ਮੁਲਾਜ਼ਮਾਂ ਦੇ ਸਾਂਝੇ ਫਰੰਟ ਦੇ ਝੰਡੇ ਹੇਠ 19 ਅਕਤੂਬਰ ਤੋਂ  ਜੇਲ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਏਗੀ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!