3.1 C
United Kingdom
Sunday, March 8, 2026

More

    ਗਾਇਕ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਉਣ: ਮਨੋਹਰ ਧਾਰੀਵਾਲ, ਸ਼ਿੰਦਾ ਕੌਲਧਾਰ

    ਜਲੰਧਰ (ਪੰਜ ਦਰਿਆ ਬਿਊਰੋ)

    ਅੱਜ ਕੱਲ ਕਈ ਗਾਇਕ ਇਕ ਦੂਜੇ ਤੋਂ ਅੱਗੇ ਲੰਘਣ ਲਈ ਨਿਤ ਨਵੇਂ ਸਿੰਗਲ ਟਰੈਕ ਕਰ ਰਹੇ ਹਨ।ਅਤੇ ਓਹ ਹਿੱਟ ਲਈ ਜਲਦੀ ਵਿੱਚ ਕਈ ਵਾਰ ਓਹਨਾ ਗੀਤਾਂ ਦੀ ਚੋਣ ਕਰਦੇ ਹਨ ਜੋਂ ਸਮਾਜ ਵਿੱਚ ਬੁਰਾਈਆਂ ਤੇ ਜੁਰਮ ਨੂੰ ਵਧਾਵਾ ਦਿੰਦੇ ਹਨ ਅਤੇ ਸਮਾਜ ਵਿੱਚ ਬਹੁਤ ਗਲਤ ਅਸਰ ਪੈਂਦਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਅਤੇ ਸ਼ਿੰਦਾ ਕੌਲਧਾਰ ਇਟਲੀ ਚੇਅਰਮੈਨ ਕਾ੍ਤੀ ਟੀਵੀ ਨੇ ਪੱਤਰਕਾਰਾਂ ਨਾਲ ਸਾਝਾਂ ਕੀਤਾ।ਓਹਨਾ ਗਾਇਕਾ ਨੂੰ ਅਪੀਲ ਕੀਤੀ ਕਿ ਉਹ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਉਣ।ਮਨੋਹਰ ਧਾਰੀਵਾਲ ਅਤੇ ਸ਼ਿੰਦਾ ਕੌਲ ਧਾਰ ਇਟਲੀ ਨੇ ਗੀਤਕਾਰਾ ਨੂੰ ਵੀ ਅਪੀਲ ਕੀਤੀ ਕਿ ਉਹ ਚੰਗੇ ਗੀਤ ਲਿਖਣ ਤਾਂ ਜੋ ਸਮਾਜ ਵਿੱਚ ਬੁਰਾਈਆਂ ਖਤਮ ਹੋਣ ਅਤੇ ਨੋਜਵਾਨ ਵਰਗ ਸਹੀ ਦਿਸਾ ਵੱਲ ਜਾਵੇ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!